Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਸੱਤਾ ਤਬਦੀਲੀ ਮਗਰੋਂ ਿਢੱਲੇ ਪਏ ਵਿਕਾਸ ਪ੍ਰਰਾਜੈਕਟ

ਜਲੰਧਰ : ਵਿਧਾਨ ਸਭਾ ਚੋਣਾਂ ‘ਚ ਸੱਤਾ ਤਬਦੀਲੀ ਮਗਰੋਂ ਵਿਕਾਸ ਕਾਰਜਾਂ ‘ਤੇ ਰੋਕ ਲੱਗ ਗਈ ਹੈ। ਖਾਸ ਤੌਰ ‘ਤੇ ਜਲੰਧਰ ਵੈਸਟ ਤੇ ਸੈਂਟਰਲ ‘ਚ ਜਿਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਹਨ ਉਥੇ ਸਾਰੇ ਵਿਕਾਸ ਕਾਰਜ ਿਢੱਲੇ ਪੈ ਗਏ ਹਨ। ਜਿਨ੍ਹਾਂ ਸੜਕਾਂ ਦੀ ਖਰਾਬ ਹਾਲਤ ਨੂੰ ਜ਼ਰੀਆ ਬਣਾ ਕੇ ਜਲੰਧਰ ਸੈਂਟਰਲ ਤੇ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ। ਉਹੀ ਸੜਕਾਂ ਹੁਣ ਉਨ੍ਹਾਂ ਲਈ ਮੁਸੀਬਤ ਬਣ ਸਕਦੀਆਂ ਹਨ। ਜਲੰਧਰ ਵੈਸਟ ‘ਚ 120 ਫੁਟੀ ਰੋਡ, ਕਪੂਰਥਲਾ ਰੋਡ ਤੇ ਨਕੋਦਰ ਰੋਡ, ਜਲੰਧਰ ਸੈਂਟਰਲ ‘ਚ ਟੈਗੋਰ ਹਸਪਤਾਲ ਰੋਡ, ਿਢੱਲਵਾਂ ਰੋਡ ਦਾ ਨਿਰਮਾਣ ਹਾਲੇ ਆਉਣ ਵਾਲੇ ਦਿਨਾਂ ‘ਚ ਵੀ ਸੰਭਵ ਨਜ਼ਰ ਨਹੀਂ ਆ ਰਿਹਾ। 120 ਫੁੱਟੀ ਰੋਡ ਨੂੰ ਸਮਾਰਟ ਰੋਡ ਬਣਾਉਣ ਲਈ ਤੋੜਿਆ ਗਿਆ ਹੈ ਤਾਂ ਬਾਕੀ ਸੜਕਾਂ ਸਰਫੇਸ ਵਾਟਰ ਪ੍ਰਰਾਜੈਕਟ ਲਈ ਨਵੀਆਂ ਪਾਈਪਾਂ ਵਿਛਾਉਣ ਲਈ ਪੁੱਟੀਆਂ ਗਈਆਂ ਸਨ। ਇਸੇ ਤਰ੍ਹਾਂ ਬਾਇਓਮਾਈਨਿੰਗ ਪ੍ਰਰਾਜੈਕਟ ਦਾ ਕੰਮ ਵੀ ਿਢੱਲਾ ਹੈ। ਇਹ ਪ੍ਰਰਾਜੈਕਟ ਵਰਿਆਣਾ ਡੰਪ ‘ਤੇ ਲੱਗੇ ਕੂੜੇ ਦੇ ਢੇਰਾਂ ਨੂੰ ਖਤਮ ਕਰਨ ਲਈ ਹੈ। ਕਰੀਬ 41 ਕਰੋੜ ਦੇ ਇਸ ਪ੍ਰਰਾਜੈਕਟ ਦਾ ਕੰਮ ਿਢੱਲਾ ਪੈਣ ਕਾਰਨ ਹੀ ਇਕ ਹਫ਼ਤੇ ਪਹਿਲਾਂ ਸਮਾਰਟ ਸਿਟੀ ਕੰਪਨੀ ਦੇ ਸੀਈਓ ਕਰਨੇਸ਼ ਸ਼ਰਮਾ ਨੇ ਠੇਕਾ ਲੈਣ ਵਾਲੀ ਕੰਪਨੀ ਨੂੰ ਚਿਤਾਵਨੀ ਨੋਟਿਸ ਜਾਰੀ ਕੀਤਾ ਹੈ। 8 ਲੱਖ ਕਿਊਬਿਕ ਟਨ ਕੂੜੇ ਨੂੰ ਖਤਮ ਕਰਨ ਲਈ ਕੰਪਨੀ ਨੇ ਹਾਲੇ ਤਕ ਮਸ਼ੀਨਰੀ ਸਥਾਪਤ ਨਹੀਂ ਕੀਤੀ ਹੈ। 120 ਫੁੱਟੀ ਰੋਡ ਨੂੰ ਸਮਾਰਟ ਰੋਡ ਬਣਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਸੜਕ ਨਿਰਮਾਣ ‘ਚ ਗੜਬੜੀ ਤੇ ਜਾਂਚ ਹੋਣ ਤਕ ਕੰਮ ਰੋਕਣ ਦੇ ਨਿਰਦੇਸ਼ ਨਾਲ ਕੰਮ ਿਢੱਲਾ ਪੈ ਗਿਆ ਹੈ। ਨਾ ਤਾਂ ਜਾਂਚ ਹੋ ਰਹੀ ਹੈ ਤੇ ਨਾ ਕੰਮ ਚੱਲ ਰਿਹਾ ਹੈ। ਸੜਕ ਨਿਰਮਾਣ ਕਾਰਨ ਲੋਕ ਪਰੇਸ਼ਾਨ ਹਨ ਤੇ ਹੁਣ ਕੰਮ ‘ਚ ਹੋਰ ਿਢੱਲ-ਮੱਠ ਵਰਤੀ ਜਾ ਰਹੀ ਹੈ।

ਵਿਧਾਇਕ ਦੇ ਐਲਾਨ ਵਾਲੀ ਸਵੇਰ ਉਡੀਕ ਰਹੇ ਨੇ ਲੋਕ

ਜਲੰਧਰ : ਸ਼ਹਿਰ ‘ਚ ਸਤਲੁਜ ਦਰਿਆ ਦਾ ਪਾਣੀ ਸਪਲਾਈ ਕਰਨ ਲਈ ਚੱਲ ਰਹੇ ਸਰਫੇਸ ਵਾਟਰ ਪ੍ਰਰਾਜੈਕਟ ਕਾਰਨ ਤੋੜੀਆਂ ਗਈਆਂ ਸੜਕਾਂ 7 ਮਹੀਨਿਆਂ ‘ਚ ਨਹੀਂ ਬਣ ਸਕੀਆਂ। ਇਨ੍ਹਾਂ ‘ਚ ਨਕੋਦਰ ਰੋਡ, ਕਪੂਰਥਲਾ ਰੋਡ, ਿਢੱਲਵਾਂ ਰੋਡ ਤੇ ਮਹਾਵੀਰ ਮਾਰਗ ‘ਤੇ ਟੈਗੋਰ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਸ਼ਾਮਲ ਹੈ। ਹਾਲੇ ਕਰੀਬ 80 ਕਿਲੋਮੀਟਰ ਸੜਕਾਂ ਤੋ ਹੋਰ ਤੋੜੀਆਂ ਜਾਣੀਆਂ ਹਨ। ਛੇ-ਸੱਤ ਕਿਲੋਮੀਟਰ ਦੀ ਸੜਕ ਨੂੰ ਬਣਾਉਣ ‘ਚ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਸੈਂਟਰਲ ਹਲਕੇ ਦੇ ਮਹਾਵੀਰ ਮਾਰਗ ‘ਤੇ ਟੈਗੋਰ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਦੇ ਨਿਰਮਾਣ ਲਈ ਤਾਂ ਵਿਧਾਇਕ ਰਮਨ ਅਰੋੜਾ ਨੇ ਕਰੀਬ 10 ਦਿਨ ਪਹਿਲਾਂ ਉਦਘਾਟਨ ਕਰ ਦਿੱਤਾ ਸੀ। ਰਾਤ 10.30 ਵਜੇ ਮਸ਼ੀਨਰੀ ਮੰਗਵਾ ਕੇ ਖੁਦ ਡਿਚ ਮਸ਼ੀਨ ‘ਤੇ ਚੜ੍ਹ ਕੇ ਵਿਧਾਇਕ ਨੇ ਸਵੇਰ ਤੋਂ ਸੜਕ ਨਿਰਮਾਣ ਦਾ ਐਲਾਨ ਕੀਤਾ ਸੀ ਪਰ ਹਾਲੇ ਉਹ ਸਵੇਰ ਨਹੀਂ ਆਈ ਤੇ ਲੋਕ ਉਡੀਕ ਕਰ ਰਹੇ ਹਨ। ਸੜਕ ਨਿਰਮਾਣ ਤਕਨੀਕੀ ਸਮੱਸਿਆ ਕਾਰਨ ਸ਼ੁਰੂ ਨਹੀਂ ਹੋ ਸਕਿਆ। ਹਾਲੇ ਇਥੇ ਪਾਈਪ ਲਾਈਨ ਵਿਛਾਉਣ ਦਾ ਕੰਮ ਵੀ ਪੈਂਡਿੰਗ ਸੀ। ਸੜਕ ਨਿਰਮਾਣ ਦੀ ਬਜਾਏ ਪਾਈਪ ਪਾਉਣ ਲਈ ਨਵੀਂ ਖੁਦਾਈ ਜ਼ਰੂਰ ਸ਼ੁਰੂ ਕਰ ਦਿੱਤੀ ਹੈ। ਤਕਨੀਕੀ ਕਾਰਨਾਂ ਕਰਕੇ ਸੜਕ ਦਾ ਨਿਰਮਾਣ ਨਹੀਂ ਹੋ ਸਕਿਆ। ਉਥੇ ਹਾਲੇ ਵੀ ਖੁਦਾਈ ਜਾਰੀ ਹੈ ਅਜਿਹੇ ‘ਚ ਅਗਲੇ ਕੁਝ ਮਹੀਨਿਆਂ ‘ਚ ਸੜਕ ਨਹੀਂ ਬਣ ਸਕੇਗੀ ਕਿਉਂਕਿ ਜਿਥੇ ਖੁਦਾਈ ਦਾ ਕੰਮ ਹੋ ਰਿਹਾ ਹੈ ਉਥੇ ਮਿੱਟੀ ਪੱਧਰੀ ਕਰਨ ‘ਚ ਸਮਾਂ ਲੱਗੇਗਾ। ਕਪੂਰਥਲਾ ਰੋਡ ਤੇ ਿਢੱਲਵਾਂ ਰੋਡ ‘ਤੇ ਪੁੱਟੀ ਗਈ ਸੜਕ ਦਾ ਬੇਸ ਵੀ ਤਿਆਰ ਹੋ ਰਿਹਾ ਹੈ ਪਰ ਹਾਲੇ ਸੜਕ ਨਿਰਮਾਣ ‘ਚ ਸਮਾਂ ਲੱਗ ਸਕਦਾ ਹੈ। ਉਥੇ ਧੂੜ-ਮਿੱਟੀ ਨਾਲ ਲੋਕਾਂ ਦਾ ਬੁਰਾ ਹਾਲ ਹੈ ਤੇ ਦੁਕਾਨਦਾਰਾਂ-ਕਾਰੋਬਾਰੀਆਂ ਲਈ ਕੰਮ ਕਰਨਾ ਮੁਸ਼ਕਲ ਹੈ। ਨਕੋਦਰ ਰੋਡ ‘ਤੇ ਗੁਰੂ ਰਵਿਦਾਸ ਚੌਕ ਤੋਂ ਭਾਰਗੋ ਕੈਂਪ ਤਕ ਮੁੱਖ ਰੋਡ ਨੂੰ ਕਈ ਮਹੀਨਿਆਂ ਤੋਂ ਤੋੜਿਆ ਹੋਇਆ ਹੈ, ਉਥੇ ਵੀ ਹਾਲੇ ਸੜਕ ਨਿਰਮਾਣ ਦੀ ਸੰਭਾਵਨਾ ਹੈ ਕਿਉਂਕਿ ਪਾਈਪ ਲਾਈਨ ਵਿਛਾਉਣ ਦਾ ਕੰਮ ਹਾਲੇ ਪੈਂਡਿੰਗ ਹੈ। 4 ਦਿਨ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਸ ਰੂਟ ‘ਤੇ ਆਏ ਸਨ ਉਦੋਂ ਇਥੇ ਤੋੜੀ ਗਈ ਸੜਕ ਸਮਤਲ ਕੀਤੀ ਗਈ ਸੀ ਤੇ ਅਗਲੇ ਕੁਝ ਸਮੇਂ ਤਕ ਇਸ ਸੜਕ ‘ਤੇ ਲੋਕਾਂ ਨੂੰ ਇੰਝ ਹੀ ਆਉਣਾ-ਜਾਣਾ ਪਵੇਗਾ।

 

Vinkmag ad
Share Our Daily Posts

News Desk

Read Previous

ਏਟੀਐੱਮ ਮਸ਼ੀਨਾਂ ‘ਚੋਂ ਚੋਰੀ ਕਰਦੇ ਸੀ ਬੈਟਰੀਆਂ, 6 ਕਾਬੂ

Read Next

ਪਟਿਆਲਾ ਪੈੱਗ ਬਣਿਆ ਪੰਜਾਬੀਆਂ ਦਾ ਦਰਦ-ਏ-ਜਿਗਰ, ਲੀਵਰ ਫੇਲ ਹੋਣ ਦੇ ਇੱਕ ਲੱਖ ਕੇਸਾਂ ਵਿੱਚ 40 ਫੀਸਦੀ ਕਾਰਨ ਸ਼ਰਾਬ