Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਸ਼੍ਰੀਕ੍ਰਿਸ਼ਨ ਜਨਮ ਅਸਥਾਨ ‘ਤੇ ਬੰਦ ਹੋਇਆ ਲਾਊਡਸਪੀਕਰ, ਈਦਗਾਹ ‘ਚ ਸ਼ਾਸਨ ਆਦੇਸ਼ ਦਾ ਇੰਤਜ਼ਾਰ

ਮਥੁਰਾ : ਯੋਗੀ ਸਰਕਾਰ ਦੇ ਧਾਰਮਿਕ ਸਥਾਨਾਂ ਦੇ ਅੰਦਰ ਹੀ ਲਾਊਡ ਸਪੀਕਰ ਵਜਾਉਣ ਦੇ ਹੁਕਮਾਂ ਤੋਂ ਬਾਅਦ ਸ਼੍ਰੀਕ੍ਰਿਸ਼ਨ ਜਨਮ ਅਸਥਾਨ ਨੇ ਇਸ ਦੇ ਲਈ ਪਹਿਲ ਕੀਤੀ ਹੈ। ਸ਼੍ਰੀਕ੍ਰਿਸ਼ਨ ਜਨਮ ਅਸਥਾਨ ਮੈਨੇਜਮੈਂਟ ਨੇ ਮੰਦਰ ਦੇ ਟਾਪ ‘ਤੇ ਲੱਗੇ ਲਾਊਡ ਸਪੀਕਰ ਮੰਗਲਵਾਰ ਨੂੰ ਬੰਦ ਕਰ ਦਿੱਤੇ ਜਦਕਿ ਮੰਦਰ ਦੇ ਅੰਦਰ ਲੱਗੇ ਮਾਈਕ ਦੀ ਆਵਾਜ਼ ਵੀ ਹੌਲੀ ਕਰ ਦਿੱਤੀ ਹੈ। ਉੱਥੇ ਹੀ ਮੰਦਰ ਕੰਪਲੈਕਸ ਨਾਲ ਲਗਦੀ ਸ਼ਾਹੀ ਮਸਜਿਦ ਈਦਗਾਹ ਮੈਨੇਜਮੈਂਟ ਨੂੰ ਫਿਲਹਾਲ ਸਰਕਾਰੀ ਹੁਕਮਾਂ ਦਾ ਇੰਤਜ਼ਾਰ ਹੈ। ਸ਼੍ਰੀਕ੍ਰਿਸ਼ਨ ਜਨਮਭੂਮੀ ਟਰੱਸਟ ਦੇ ਸਕੱਤਰ ਕਪਿਲ ਸ਼ਰਮਾ ਨੇ ਦੱਸਿਆ ਕਿ ਮੰਦਰ ਦੇ ਸਿਖਰ ‘ਤੇ ਲੱਗੇ ਲਾਊਡ ਸਪੀਕਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਲਾਊਡ ਸਪੀਕਰ ਤੋਂ ਸਵੇਰੇ ਮੰਗਲਾ ਆਰਤੀ ਦੀ ਆਵਾਜ਼ ਗੂੰਜਦੀ ਸੀ। ਮੰਦਰ ਦੇ ਅੰਦਰ ਭਾਗਵਤ ਭਵਨ ‘ਚ ਲੱਗੇ ਛੋਟੇ ਸਪੀਕਰ ਦੀ ਆਵਾਜ਼ ਵੀ ਹੌਲੀ ਕਰ ਦਿੱਤੀ ਗਈ ਹੈ ਤਾਂ ਜੋ ਆਵਾਜ਼ ਮੰਦਰ ਤੋਂ ਬਾਹਰ ਨਾ ਜਾਵੇ। ਇਸੇ ਕੰਪਲੈਕਸ ਨਾਲ ਲਗਦੀ ਸ਼ਾਹੀ ਮਸਜਿਦ ਈਦਗਾਹਗ ‘ਚ ਲਾਊਡਸਪੀਕਰ ਬੰਦ ਨਹੀਂ ਕੀਤੇ ਗਏ ਹਨ। ਸ਼ਾਹੀ ਮਸਜਿਦ ਈਦਗਾਹ ਕਮੇਟੀ ਦੇ ਸਕੱਤਰ ਤਨਵੀਰ ਅਹਿਮਦ ਨੇ ਦੱਸਿਆ ਕਿ ਇਸ ਵੇਲੇ ਰਮਜ਼ਾਨ ਚੱਲ ਰਹੇ ਹਨ। ਪੰਜਾਂ ਵੇਲਿਆਂ ਦੀ ਨਮਾਜ਼ ਲਈ ਲਾਊਡਸਪੀਕਰ ਤੋਂ ਅਜਾਨ ਹੁੰਦੀ ਹੈ। ਇਹ ਵੀ ਕੁਝ ਮਿੰਟ ਲਈ, ਅਜੇ ਸਾਨੂੰ ਹੁਕਮ ਨਹੀਂ ਮਿਲੇ ਹਨ। ਹੁਕਮ ਮਿਲਦਿਆਂ ਹੀ ਉਸਦਾ ਪਾਲਣ ਕੀਤਾ ਜਾਵੇਗਾ ਤੇ ਲਾਊਡਸਪੀਕਰ ਬੰਦ ਕਰਵਾ ਦਿੱਤਾ ਜਾਵੇਗਾ।

Vinkmag ad
Share Our Daily Posts

News Desk

Read Previous

ਭਗਵੰਤ ਮਾਨ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੇਣ ਦਾ ਐਲਾਨ

Read Next

ਸ੍ਰੀਲੰਕਾ ‘ਚ ਮੁਜ਼ਾਹਰਾਕਾਰੀਆਂ ‘ਤੇ ਪੁਲਿਸ ਗੋਲ਼ੀਬਾਰੀ ਦੀ ਜਾਂਚ ਦਾ ਐਲਾਨ