Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਸ੍ਰੀਲੰਕਾ ‘ਚ ਮੁਜ਼ਾਹਰਾਕਾਰੀਆਂ ‘ਤੇ ਪੁਲਿਸ ਗੋਲ਼ੀਬਾਰੀ ਦੀ ਜਾਂਚ ਦਾ ਐਲਾਨ

ਰਾਮਬੁਕਾਨਾ (ਏਜੰਸੀ) : ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਬੁੱਧਵਾਰ ਨੂੰ ਰਾਮਬੁਕਾਨਾ ‘ਚ ਪੁਲਿਸ ਦੇ ਮੁਜ਼ਾਹਰਾਕਾਰੀਆਂ ‘ਚ ਹੋਈ ਝੜਪ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਦਾ ਭਰੋਸਾ ਦਿੱਤਾ। ਪੈਟਰੋਲ ਦੀ ਕੀਮਤ ਹੁਣੇ ਹੋਏ ਵਾਧੇ ਦੇ ਵਿਰੋਧ ‘ਚ ਮੁਜ਼ਾਹਰੇ ਦੌਰਾਨ ਮੰਗਲਵਾਰ ਨੂੰ ਹੋਈ ਪੁਲਿਸ ਦੀ ਗੋਲ਼ੀਬਾਰੀ ‘ਚ ਇਕ ਮੁਜ਼ਾਹਰਾਕਾਰੀ ਦੀ ਮੌਤ ਹੋ ਗਈ ਸੀ, ਜਦਕਿ 13 ਲੋਕ ਜ਼ਖ਼ਮੀ ਹੋਏ ਸਨ। ਰਾਸ਼ਟਰਪਤੀ ਨੇ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ, ਜਦਕਿ ਸੰਯੁਕਤ ਰਾਸ਼ਟਰ ਤੋਂ ਇਲਾਵਾ ਅਮਰੀਕਾ ਤੇ ਬਿ੍ਟੇਨ ਆਦਿ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਗੋਤਬਾਯਾ ਨੇ ਟਵੀਟ ਕੀਤਾ ਕਿ ਸ੍ਰੀਲੰਕਾਈ ਨਾਗਰਿਕਾਂ ਦੇ ਮੁਜ਼ਾਹਰੇ ਦੇ ਅਧਿਕਾਰ ‘ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਨੂੰ ਬੇਨਤੀ ਹੈ ਕਿ ਮੁਜ਼ਾਹਰੇ ਦੌਰਾਨ ਹਿੰਸਾ ਤੋਂ ਪਰਹੇਜ਼ ਕਰੋ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟਾਇਆ। ਪੁਲਿਸ ਦੇ ਸੀਨੀਅਰ ਬੁਲਾਰੇ ਅਜੀਤ ਰੋਹਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਦੀ 20 ਮੈਂਬਰੀ ਟੀਮ ਗਠਿਤ ਕਰ ਦਿੱਤੀ ਗਈ ਹੈ। ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਕਿਹਾ ਹੈ ਕਿ ਹਾਲਾਤ ਸੁਧਰਨ ਤੱਕ ਰਾਮਬੁਕਾਨਾ ‘ਚ ਕਰਫਿਊ ਜਾਰੀ ਰਹੇਗਾ। ਝੜਪ ‘ਚ 20 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਗੁਆਂਢ ਦੇ ਸ਼ਹਿਰ ਕੈਂਡੀ ਲਈ ਰੈਫਰ ਕਰ ਦਿੱਤਾ ਗਿਆ। ਤਿੰਨ ਮੁਜ਼ਾਹਰਾਕਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੁਰੱਖਿਆ ਮੰਤਰੀ ਪ੍ਰਸੰਨਾ ਰਣਤੁੰਗਾ ਨੇ ਸੰਸਦ ‘ਚ ਕਿਹਾ ਕਿ ਜਦੋਂ ਲੋਕਾਂ ਨੇ ਪੈਟਰੋਲ ਟੈਂਕ ਸਾੜਨ ਦਾ ਯਤਨ ਕੀਤਾ, ਉਦੋਂ ਪੁਲਿਸ ਨੂੰ ਗੋਲ਼ੀ ਚਲਾਉਣੀ ਪਈ।

 

ਵਿਰੋਧੀ ਧਿਰ ਦਾ ਦਾਅਵਾ, ਅਸਤੀਫ਼ਾ ਦੇ ਸਕਦੇ ਹਨ ਗੋਤਬਾਯਾ

ਪੀਟੀਆਈ ਮੁਤਾਬਕ ਸ੍ਰੀਲੰਕਾ ਦੇ ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰਰੇਮਦਾਸਾ ਨੇ ਸੰਸਦ ਦੇ ਸਪੀਕਰ ਮਹਿੰਗਾ ਯਾਪਾ ਅਭਯਵਰਧਨੇ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਮਿਲਕੇ ਮੰਗ ਕਰਨ, ਤਾਂ ਰਾਸ਼ਟਰਪਤੀ ਗੋਤਬਾਯਾ ਅਸਤੀਫ਼ਾ ਦੇ ਸਕਦੇ ਹਨ। ਹਾਲਾਂਕਿ ਅਭਯਵਰਧਨੇ ਨੇ ਪ੍ਰਰੇਮਦਾਸਾ ਨੂੰ ਅਜਿਹਾ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ। ਡੇਲੀ ਮਿਰਰ ਦੀ ਰਿਪੋਰਟ ਮੁਤਾਬਕ, ਇਸ ਮੁੱਦੇ ‘ਤੇ ਦੋਵਾਂ ਨੇਤਾਵਾਂ ਵਿਚਕਾਰ ਟਵਿਟਰ ‘ਤੇ ਕਹਾਸੁਣੀ ਵੀ ਹੋਈ।

ਤਿੰਨ ਹੋਰ ਸੰਸਦ ਮੈਂਬਰਾਂ ਨੇ ਛੱਡਿਆ ਗੋਤਬਾਯਾ ਦਾ ਸਾਥ

ਅਸਤੀਫ਼ੇ ਦਾ ਦਬਾਅ ਝੱਲ ਰਹੇ ਰਾਸ਼ਟਰਪਤੀ ਗੋਤਬਾਯਾ ਨੂੰ ਇਕ ਹੋਰ ਝਟਕਾ ਲੱਗਿਆ ਹੈ। ਤਿੰਨ ਹੋਰ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਸਰਕਾਰ ਦਾ ਸਾਥ ਛੱਡਣ ਦਾ ਐਲਾਨ ਕੀਤਾ ਹੈ। ਮਹੀਨੇ ਦੇ ਸ਼ੁਰੂ ‘ਚ ਰਾਜਪਕਸ਼ੇ ਦੇ 156 ‘ਚੋਂ 39 ਸੰਸਦ ਮੈਂਬਰਾਂ ਨੇ ਸਾਥ ਛੱਡ ਦਿੱਤਾ ਸੀ। ਇਨ੍ਹਾਂ ਸੰਸਦ ਮੈਂਬਰਾਂ ਨੇ ਖ਼ੁਦ ਨੂੰ ਨਿਰਪੱਖ ਐਲਾਨ ਦਿੱਤਾ ਹੈ ਤੇ 225 ਮੈਂਬਰੀ ਸੰਸਦ ‘ਚ ਵੱਖ ਬੈਠ ਰਹੇ ਹਨ। ਇਹ ਸਰਕਾਰ ਨੂੰ ਰਾਜਪਕਸ਼ੇ ਪਰਿਵਾਰ ਦੇ ਅਸਤੀਫ਼ੇ ਦੇ ਨਾਲ-ਨਾਲ ਸਰਬ ਪਾਰਟੀ ਅੰਤਿ੍ਮ ਸਰਕਾਰ ਦੇ ਗਠਨ ਦੀ ਮੰਗ ਕਰ ਰਹੇ ਹਨ।

Vinkmag ad
Share Our Daily Posts

News Desk

Read Previous

ਸ਼੍ਰੀਕ੍ਰਿਸ਼ਨ ਜਨਮ ਅਸਥਾਨ ‘ਤੇ ਬੰਦ ਹੋਇਆ ਲਾਊਡਸਪੀਕਰ, ਈਦਗਾਹ ‘ਚ ਸ਼ਾਸਨ ਆਦੇਸ਼ ਦਾ ਇੰਤਜ਼ਾਰ

Read Next

ਗੈਂਗਸਟਰ ਬਿਸ਼ਨੋਈ ਨੇ ਪੀੜਤ ਔਰਤ ਤੇ ਗਵਾਹ ਨੂੰ ਦਿੱਤੀ ਧਮਕੀ,ਦੋਸ਼ਾ ਏਐਸਆਈ ਖਿਲਾਫ਼ 25 ਨੂੰ ਕੋਰਟ ‘ਚ ਗਵਾਹੀ ਨਾ ਦੇਣ ਲਈ ਕਿਹਾ