Breaking News :

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

ਤੇਜ਼ ਰਫ਼ਤਾਰ ਫਾਰਚੂਨਰ ਦੀ ਟੱਕਰ ਨਾਲ ਮਾਸੂਮ ਬੱਚੀ ਸਮੇਤ ਦੋ ਦੀ ਮੌਤ, ਥਾਣੇ ਬਾਹਰ ਇਨਸਾਫ ਲਈ ਤੜਫਦਾ ਰਿਹਾ ਪੀੜਤ ਪਰਿਵਾਰ

April 16, 2026

ਨਸ਼ਾ ਕਾਰੋਬਾਰੀ ਪੁਲਿਸ ਤੇ ਸਰਕਾਰ ਲਈ ਬਣੇ ਵੱਡੀ ਚੁਣੌਤੀ, ਜਲੌ ਚੌਕ ਬਣਿਆ ਨਸ਼ਿਆਂ ਦਾ ਅੱਡਾ

ਕਪੂਰਥਲਾ :

ਪੁਲਿਸ ਵੱਲੋਂ ਬੇਸ਼ੱਕ ਬੀਤੇ ਦਿਨੀਂ ਵੱਡੀ ਮਾਤਰਾ ‘ਚ ਨਸ਼ਾ ਫੜ ਕੇ ਚੇਨ ਨੂੰ ਤੋੜਨ ਦਾ ਯਤਨ ਤਾਂ ਕੀਤਾ ਗਿਆ ਹੈ ਪਰ ਅਜੇ ਵੀ ਨਸ਼ੇ ਦੀ ਸਪਲਾਈ ਪੁਲਿਸ ਤੇ ਸਰਕਾਰ ਲਈ ਸਿਰਦਰਦ ਬਣੀ ਹੋਈ ਹੈ । ਬੇਸ਼ੱਕ ਪੁਲਿਸ ਨਸ਼ੇ ਨੂੰ ਠੱਲ੍ਹ ਪਾਉਣ ਲਈ ਨਾਕੇਬੰਦੀ ਦੀ ਕਾਰਵਾਈ ਅਮਲ ‘ਚ ਲਿਆ ਰਹੀ ਹੈ ਪਰ ਨਸ਼ਾ ਤਸਕਰਾਂ ਵੱਲੋਂ ਨਸ਼ੇੜੀਆਂ ਤਕ ਨਸ਼ਾ ਪਹੁੰਚਾਉਣਾ ਅਜੇ ਵੀ ਕੋਈ ਅੌਖਾ ਕੰਮ ਨਹੀਂ ਹੈ । ਇਸ ਸਬੰਧੀ ‘ਪੰਜਾਬ ਜਾਗਰਣ’ ਵੱਲੋਂ ਜਦੋਂ ਇਸ ਮਾਮਲੇ ਨੂੰ ਲੈ ਕੇ ਪੜਤਾਲ ਕੀਤੀ ਗਈ ਤਾਂ ਸ਼ਹਿਰ ਦੇ ਜਲੌਖਾਨਾ ਚੌਕ ਵਿਖੇ ਸ਼ਰੇਆਮ ਨਸ਼ੇ ਦਾ ਕਾਰੋਬਾਰ ਚੱਲਦਾ ਦੇਖਿਆ ਗਿਆ, ਪਿੰਡਾਂ ‘ਚੋਂ ਕੁੱਝ ਨੌਜਵਾਨ ਲੇਬਰ ਦੀ ਆੜ ‘ਚ ਜਲੌਖਾਨਾ ਚੌਕ ‘ਚ ਆਉਂਦੇ ਹਨ ਤੇ ਇਸ ਕਾਰੋਬਾਰ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ, ਜਿਸ ਨਾਲ ਜਲੌਖਾਨੇ ਦੀ ਲੇਬਰ ਵੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ।

ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਪੜਤਾਲ ਕੀਤੀ ਗਈ ਤਾਂ ਪਿੰਡਾਂ ‘ਚੋਂ ਆਏ ਕਥਿਤ ਤੌਰ ‘ਤੇ ਛੋਟੇ ਨਸ਼ਾ ਤਸਕਰ ਤੇ ਨਸ਼ੇੜੀ ਸਵੇਰ ਤੋਂ ਹੀ ਲੇਬਰ ‘ਚ ਆ ਕੇ ਰਲ਼ ਜਾਂਦੇ ਹਨ ਤੇ ਆਪਣੇ ਗਾਹਕਾਂ ਦਾ ਇੰਤਜਾਰ ਕਰਦੇ ਹਨ । ਇਹ ਨਸ਼ਾ ਤਸਕਰ ਤੇ ਨਸ਼ੇੜੀ ਸ਼ਾਮ ਤਕ ਚੌਕ ‘ਚ ਆਪਣਾ ਡੇਰਾ ਲਾ ਕੇ ਰੱਖਦੇ ਹਨ । ਇਨ੍ਹਾਂ ਦੇ ਨਾਲ ਸ਼ਹਿਰ ਦੇ ਕੁੱਝ ਛੋਟੇ ਮੁਹੱਲਿਆਂ ਦੇ ਨੌਜਵਾਨ ਵੀ ਇਸ ਕਾਰਵਾਈ ‘ਚ ਸ਼ਾਮਲ ਹਨ । ਲੇਬਰ ਦੀ ਆੜ ‘ਚ ਇਹ ਲੋਕ ਨਸ਼ਾ ਵੇਚਣ ਦੇ ਨਾਲ ਨਾਲ ਗਾਹਕਾਂ ਨੂੰ ਜਲੌਖਾਨੇ ਦੀਆਂ ਖਾਲੀ ਥਾਵਾਂ ‘ਤੇ ਨਸ਼ੇ ਦਾ ਸੇਵਨ ਵੀ ਕਰਵਾਉਂਦੇ ਹਨ । ਇਸ ਕਾਰਵਾਈ ‘ਚ ਆਸ ਪਾਸ ਦੀਆਂ ਕੁੱਝ ਮਹਿਲਾਵਾਂ ਵੀ ਕਥਿਤ ਤੌਰ ‘ਤੇ ਇਨ੍ਹਾਂ ਦਾ ਸਾਥ ਦੇ ਰਹੀਆਂ ਹਨ, ਬੀਤੇ ਸਾਲ ਇਸੇ ਚੌਕ ਦੀ ਇਕ ਮਹਿਲਾ ਨਸ਼ਾ ਤਸਕਰੀ ਦੇ ਮਾਮਲੇ ‘ਚ ਮਾਡਰਨ ਜੇਲ੍ਹ ‘ਚ ਬੰਦ ਹੈ। ਨਸ਼ੇ ਦੇ ਆਦੀ ਨੌਜਵਾਨ ਕਿਸੇ ਤਰਾਂ੍ਹ ਨਸ਼ਾ ਖ਼ਰੀਦ ਕੇ ਆਪਣੀ ਤਲਬ ਮਿਟਾਉਂਦੇ ਹਨ ਤੇ ਕੁੱਝ ਸਮੇਂ ‘ਚ ਹੀ ਉਥੇ ਢਹਿ ਢੇਰੀ ਹੋ ਜਾਂਦੇ ਹਨ । ਇਹ ਨਸ਼ੇ ਦੀ ਖੇਡ ਸ਼ਹਿਰ ਦੇ ਸ਼ਾਲੀਮਾਰ ਬਾਗ, ਮਸੀਤ ਚੌਕ, ਮੁਹੱਲਾ ਮਹਿਤਾਬਗੜ੍ਹ ਤੇ ਹੋਰ ਕਈ ਖੇਤਰਾਂ ਦੇ ਨਾਲ-ਨਾਲ ਸ਼ਹਿਰ ਦੇ ਸੁੰਨਸਾਨ ਪੋਸ਼ ਇਲਾਕਿਆਂ ‘ਚ ਖੇਡੀ ਜਾ ਰਹੀ ਹੈ ।

ਪ੍ਰਰਾਪਤ ਜਾਣਕਾਰੀ ਅਨੁਸਾਰ ਅੰਮਿ੍ਤਸਰ ਚੁੰਗੀ ਤੋਂ ਪਿੱਛੋਂ ਸ਼ੁਰੂ ਹੋ ਕੇ ਇਹ ਕੰਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਪਹੁੰਚਦਾ ਹੈ । ਕੰਮ ਦੀ ਆੜ ‘ਚ ਸ਼ਾਮਿਲ ਹੋਣ ਵਾਲੇ ਕਥਿਤ ਨਸ਼ਾ ਤਸਕਰਾਂ ‘ਤੇ ਪਿੁਲਸ ਦੀ ਨਜ਼ਰ ਵੀ ਘੱਟ ਰਹਿੰਦੀ ਹੈ, ਜਿਸ ਕਾਰਨ ਇਹ ਲੋਕ ਨਸ਼ੇ ਦਾ ਕਾਰੋਬਾਰ ਕਰਨ ‘ਚ ਸਫਲ ਹੋ ਜਾਂਦੇ ਹਨ। ਜੇਕਰ ਇਸ ਦੀ ਡੰੂਘਾਈ ਤਕ ਜਾਣਾ ਹੋਵੇ ਤਾਂ ਪੁਲਿਸ ਜਲੌਖਾਨਾ ਚੌਕ ‘ਚ ਆਸ-ਪਾਸ ਤੋਂ ਇਸ ਦੀ ਜਾਣਕਾਰੀ ਲੈ ਕੇ ਲੇਬਰ ਦੀ ਆੜ ‘ਚ ਕੰਮ ਕਰ ਰਹੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਜਦੋਂ ਮਰਜ਼ੀ ਆਪਣੀ ਗਿ੍ਫ਼ਤ ‘ਚ ਲੈ ਸਕਦੀ ਹੈ । ਜਲੌਖਾਨਾ ਵਿਖੇ ਨਸ਼ੇ ਦਾ ਸੇਵਨ ਕਰਦੇ ਨੌਜਵਾਨ ਆਮ ਦੇਖੇ ਜਾ ਸਕਦੇ ਹਨ । ਜਦੋਂ ਨਸ਼ਾ ਕਰਦੇ ਨੌਜਵਾਨ ਨੂੰ ਕੈਮਰੇ ‘ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਇਸ ਤੋਂ ਬਾਅਦ ਕੁੱਝ ਹੀ ਕਦਮਾਂ ‘ਤੇ ਇਕ ਨੌਜਵਾਨ ਨਸ਼ੇ ਦੇ ਸੇਵਨ ਤੋਂ ਬਾਅਦ ਬੇਸੁੱਧ ਹਾਲਤ ‘ਚ ਸੜਕ ‘ਤੇ ਹੀ ਡਿੱਗਿਆ ਪਿਆ ਸੀ । ਜੇਕਰ ਸਮਾਂ ਰਹਿੰਦਿਆਂ ਪੁਲਿਸ ਵੱਲੋਂ ਛੋਟੇ ਨਸ਼ਾ ਤਸਕਰਾਂ ‘ਤੇ ਵੀ ਲਗਾਮ ਨਾ ਲਾਈ ਤਾਂ ਇਹ ਲੋਕ ਜਿੱਥੇ ਪੁਲਿਸ ਲਈ ਵੱਡੀ ਚੁਣੌਤੀ ਬਣਨਗੇ ਉੱਥੇ ਹੀ ਕਈ ਘਰਾਂ ਨੂੰ ਉਜਾੜਨ ‘ਚ ਆਪਣੀ ਅਹਿਮ ਭੂਮਿਕਾ ਵੀ ਨਿਭਾਉਣਗੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੇਸ਼ੱਕ ਪੁਲਿਸ ਵੱਲੋਂ ਥਾਂ ਥਾਂ ‘ਤੇ ਨਾਕੇਬੰਦੀ ਹੁੰਦੀ ਹੈ ਪਰ ਇਹ ਨਸ਼ਾ ਤਸਕਰ ਪਿੰਡਾਂ ਵੱਲੋਂ ਸ਼ਹਿਰਾਂ ਨੂੰ ਆਉਂਦੇ ਛੋਟੇ ਰਸਤਿਆਂ ਰਾਹੀਂ ਦਾਖ਼ਲ ਹੋ ਕੇ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਕਰ ਕੇ ਘਰਾਂ ਨੂੰ ਚਲੇ ਜਾਂਦੇ ਹਨ।

ਸਰਕਾਰ ਦੀ ਸਖ਼ਤੀ ਕਾਰਨ ਨਸ਼ਾ ਮਿਲਣਾ ਮਹਿੰਗਾ ਹੋਇਆ

‘ਪੰਜਾਬੀ ਜਾਗਰਣ’ ਵੱਲੋਂ ਜਦੋਂ ਨਸ਼ਾ ਸੇਵਨ ਕਰਨ ਵਾਲੇ ਇਕ ਨੌਜਵਾਨ ਨਾਲ ਮਾਮਲੇ ਸਬੰਧੀ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਨਸ਼ੇ ਬਿਨਾਂ ਨਹੀਂ ਰਹਿ ਸਕਦੇ ਹਨ। ਸਰਕਾਰ ਦੀ ਸਖ਼ਤੀ ਕਾਰਨ ਨਸ਼ਾ ਮਹਿੰਗਾ ਮਿਲਣ ਲੱਗ ਪਿਆ ਹੈ । ਉਸ ਨੇ ਦੱਸਿਆ ਕਿ ਇਕ ਟਾਇਮ ਦਾ ਨਸ਼ਾ ਅਸਾਨੀ ਨਾਲ ਮਿਲ ਜਾਂਦਾ ਹੈ ਪਰ ਦੂਸਰੇ ਸਮੇਂ ਦੀ ਤਲਬ ਪੂਰੀ ਕਰਨ ਲਈ ਮੁੜ ਤੋਂ ਭਾਲ ਕਰਨੀ ਪੈਂਦੀ ਹੈ ।

====

ਲੇਬਰ ਨਾਲ ਨਸ਼ਾ ਵੇਚਣ ਵਾਲਿਆਂ ਦਾ ਕੋਈ ਸਬੰਧ ਨਹੀਂ- ਲੇਬਰ ਯੂਨੀਅਨ ਪ੍ਰਧਾਨ

ਮਾਮਲੇ ਸਬੰਧੀ ਜਦੋਂ ਲੇਬਰ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਿੰਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਕਿਹਾ ਕਿ ਇਹ ਲੋਕ ਲੇਬਰ ਯੂਨੀਅਨ ਦੇ ਨਹੀਂ ਹਨ ਤੇ ਨਾਂ ਹੀ ਲੇਬਰ ਲਈ ਕਿਤੇ ਜਾਂਦੇ ਹਨ । ਸਿਰਫ ਲੇਬਰ ਦੀ ਆੜ ‘ਚ ਜਲੌਖਾਨਾ ਚੌਂਕ ‘ਚ ਆ ਕੇ ਕਿਰਤੀਆਂ ਨੂੰ ਬਦਨਾਮ ਕਰ ਰਹੇ ਹਨ । ਲੇਬਰ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ ਹੈ । ਆਸ-ਪਾਸ ਦੇ ਕੁੱਝ ਰੇਹੜੀ ਵਾਲੇ ਇਨ੍ਹਾਂ ਨੂੰ ਕਥਿਤ ਤੌਰ ‘ਤੇ ਆਪਣੀ ਕਮਾਈ ਲਈ ਪਨਾਹ ਦਿੰਦੇ ਹਨ, ਜਿਸ ਕਰ ਕੇ ਨਸ਼ੇ ਦਾ ਕਾਰੋਬਾਰ ਵੱਧ ਰਿਹਾ ਹੈ ।

===

ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇਗਾ- ਐੱਸਐੱਚਓ

ਥਾਣਾ ਸਿਟੀ ਐੱਸਐੱਚਓ ਸੁਰਜੀਤ ਸਿੰਘ ਪੱਤੜ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਲੇਬਰ ਦੀ ਆੜ ਵਿੱਚ ਸ਼ਾਮਿਲ ਹੋਏ ਨਸ਼ਾ ਤਸਕਰਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ। ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖਸ਼ਿਆ ਜਾਵੇਗਾ।

===

ਨਸ਼ਾ ਤਸਕਰਾਂ ‘ਤੇ ਕੀਤੀ ਜਾਵੇਗੀ ਸਖ਼ਤੀ- ਐੱਸਪੀ

ਐਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਸਰੋਆ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਆਪਣੇ ਪੱਧਰ ‘ਤੇ ਟੀਮ ਬਣਾ ਕੇ ਛੇਤੀ ਹੀ ਲੇਬਰ ਦੀ ਆੜ ‘ਚ ਨਸ਼ਾ ਤਸਕਰੀ ਕਰ ਰਹੇ ਵਿਅਕਤੀਆਂ ਨੂੰ ਕਾਬੂ ਕਰੇਗੀ ਤੇ ਵਿਭਾਗੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Vinkmag ad
Share Our Daily Posts

News Desk

Read Previous

ਸਰਾਂ ਨੂੰ ਮਸਜਿਦ ਬਣਾਉਣ ਦਾ ਮਾਮਲਾ ਭਖਿਆ, ਰਾਜਪੁਰਾ ਤਹਿਸੀਲ ਕੰਪਲੈਕਸ ‘ਚ ਮਾਹੌਲ ਤਣਾਅਪੂਰਨ; ਪੁਲਿਸ ਫੋਰਸ ਤਾਇਨਾਤ

Read Next

ਪੰਜਾਬੀ ਗਾਇਕ ਮਲਕੀਤ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ