Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਨਵਜੋਤ ਸਿੱਧੂ ਨੂੰ ਮਿਲਿਆ ਨਵਾਂ ਨਾਂ, ਰਾਤ ਨੂੰ ਪਸੰਦ ਨਾ ਆਈ ਦਾਲ ਰੋਟੀ, ਪੜ੍ਹੋ ਕੀ ਹੈ ਪਟਿਆਲਾ ਜੇਲ੍ਹ ‘ਚ ਹਾਲ

ਪਟਿਆਲਾ : 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬੀਤੀ ਰਾਤ ਪਟਿਆਲਾ ਜੇਲ੍ਹ ਵਿੱਚ ਕੱਟੀ। ਉਸ ਨੂੰ ਹੁਣ ਕੈਦੀ ਨੰਬਰ 241383 ਦਾ ਨਵਾਂ ਨਾਂ ਮਿਲਿਆ ਹੈ। ਰਾਤ ਸਿੱਧੂ ਨੂੰ ਜੇਲ੍ਹ ਦੀ ਲਾਇਬ੍ਰੇਰੀ ਦੇ ਅਹਾਤੇ ਵਿੱਚ ਰੱਖਿਆ ਗਿਆ। ਉਹ ਜੇਲ੍ਹ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਕੱਟੜ ਵਿਰੋਧੀ ਬਿਕਰਮ ਸਿੰਘ ਮਜੀਠੀਆ ਦਾ ਗੁਆਂਢੀ ਹਨ।

ਜੇਲ੍ਹ ‘ਚ ਰਾਤ ਨੂੰ ਨਹੀਂ ਖਾਧੀ ਦਾਲ-ਰੋਟੀ, ਬੇਚੈਨ ਵੀ ਨਜ਼ਰ ਆਏ ਨਵਜੋਤ ਸਿੰਘ ਸਿੱਧੂ

ਜੇਲ੍ਹ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਹੁਣ ਜੇਲ੍ਹ ਦੀ ਬੈਰਕ ਨੰਬਰ 10 ਅਲਾਟ ਕਰ ਦਿੱਤੀ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਇਸ ਬੈਰਕ ਵਿੱਚ ਅੱਠ ਹੋਰ ਕੈਦੀਆਂ ਨਾਲ ਰਹਿਣਗੇ। ਇਹ ਵੀ ਪਤਾ ਲੱਗਾ ਹੈ ਕਿ ਸਿੱਧੂ ਨੇ ਰਾਤ ਨੂੰ ਜੇਲ੍ਹ ਵਿੱਚ ਮਿਲਣ ਵਾਲੀ ਰੋਟੀ ਅਤੇ ਦਾਲ ਨਹੀਂ ਖਾਧੀ। ਸਿੱਧੂ ਜੇਲ੍ਹ ‘ਚ ਮਜੀਠੀਆ ਦੀ ਬੈਰਕ ਤੋਂ ਕਰੀਬ 500 ਮੀਟਰ ਦੀ ਦੂਰੀ ‘ਤੇ ਰਹਿਣਗੇ।

ਜੇਲ੍ਹ ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਰਾਤ ਨੂੰ ਬੇਚੈਨ ਨਜ਼ਰ ਆਏ। ਉਹ ਕੇਂਦਰੀ ਜੇਲ੍ਹ ਦੀ ਲਾਇਬ੍ਰੇਰੀ ਦੇ ਅਹਾਤੇ ਵਿੱਚ ਰਾਤ ਰਹੇ ਅਤੇ ਅੱਜ ਉਨ੍ਹਾਂ ਨੂੰ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇੱਥੋਂ 500 ਮੀਟਰ ਦੂਰ ਬਿਕਰਮ ਮਜੀਠੀਆ ਦੀ ਬੈਰਕ ਹੈ।

ਡਾਕਟਰ ਦੀ ਸਲਾਹ ਅਨੁਸਾਰ ਡਾਈਟ ਦੇਣ ਦੀ ਮੰਗ 

ਨਵਜੋਤ ਸਿੱਧੂ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਸਿੱਧੂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਅਰਜ਼ੀ ਦਾਇਰ ਕੀਤੀ ਹੈ ਅਤੇ ਜੇਲ੍ਹ ਵਿੱਚ ਮਿਲਣ ਵਾਲੇ ਖਾਣੇ ਦੀ ਬਜਾਏ ਡਾਕਟਰ ਦੀ ਸਲਾਹ ਅਨੁਸਾਰ ਖੁਰਾਕ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਕੋਈ ਹੋਰ ਸਹੂਲਤ ਨਹੀਂ ਮੰਗੀ।

ਸਿੱਧੂ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਨਵਜੋਤ ਸਿੱਧੂ ਨੂੰ ਕਣਕ ਦੇ ਆਟੇ ਤੋਂ ਐਲਰਜੀ ਹੈ ਅਤੇ ਉਨ੍ਹਾਂ ਦੇ ਲਿਵਰ ਵਿਚ ਦਿੱਕਤ ਹੈ। ਹੁਣ ਉਨ੍ਹਾਂ ਦੇ ਪੈਰ ਵਿਚ ਵੀ ਦਿੱਕਤ ਹੈ, ਜਿਸ ’ਤੇ ਉਨ੍ਹਾਂ ਗਰਮ ਪੱਟੀ ਬੰਨ੍ਹੀ ਹੋਈ ਸੀ। ਇਹ ਸਭ ਹਸਪਤਾਲ ’ਚ ਡਾਕਟਰਾਂ ਦੀ ਟੀਮ ਨੂੰ ਦੱਸਿਆ ਗਿਆ ਅਤੇ ਜੇਲ੍ਹ ਵਿਚ ਪੂਰੀ ਦਵਾਈ ਦਿੱਤੇ ਜਾਣ ਦੀ ਅਪੀਲ ਵੀ ਕੀਤੀ ਗਈ। ਸਿੱਧੂ ਦੇ ਚਿਹਰੇ ਅਤੇ ਹਾਵ-ਭਾਵ ਤੋਂ ਪਹਿਲਾਂ ਵਾਲਾ ਜੋਸ਼ ਦੇਖਣ ਨੂੰ ਨਹੀਂ ਮਿਲਿਆ। ਕ੍ਰਿਕਟਰ, ਟੀਵੀ ਅਤੇ ਸਿਆਸਤ ਦੀ ਵੱਡੀ ਹਸਤੀ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿਚ ਪੰਜਾਬ ਜੇਲ੍ਹ ਨਿਯਮਾਂ ਅਨੁਸਾਰ ਕੰਮ ਕਰਨਾ ਪਵੇਗਾ। ਕੈਦੀਆਂ ਵਾਲਾ ਪਹਿਰਾਵਾ ਪਾਉਣਾ ਪਵੇਗਾ ਅਤੇ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਮਿਲਣਗੀਆਂ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿੱਧੂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਡ਼ਕਾਇਆ ਅਤੇ ਸਿਹਤ ਸਬੰਧੀ ਕਾਰਨਾਂ ਕਰ ਕੇ ਆਤਮ-ਸਮਰਪਣ ਲਈ ਕੁਝ ਹਫ਼ਤੇ ਦਾ ਸਮਾਂ ਮੰਗਿਆ। ਸਿੱਧੂ ਵੱਲੋਂ ਪੇਸ਼ ਸੀਨੀਅਰ ਵਕੀਲ ਏਐੱਮ ਸਿੰਘਵੀ ਨੇ ਜੱਜ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਮਾਮਲੇ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਜਲਦ ਆਤਮ-ਸਮਰਪਣ ਕਰ ਦੇਣਗੇ। ਅਦਾਲਤ ਨੇ ਸਿੰਘਵੀ ਨੂੰ ਕਿਹਾ ਕਿ ਇਸ ਮਾਮਲੇ ਵਿਚ ਫ਼ੈਸਲਾ ਵਿਸ਼ੇਸ਼ ਬੈਂਚ ਨੇ ਪਾਸ ਕੀਤਾ ਹੈ। ਇਸ ਲਈ ਚੀਫ ਜਸਟਿਸ ਐੱਨਵੀ ਰਮਨਾ ਨੂੰ ਅਪੀਲ ਕਰੋ। ਇਸ ਤੋਂ ਬਾਅਦ ਪਟਿਆਲਾ ਵਿਚ ਸਿੱਧੂ ਨੇ ਆਤਮ-ਸਮਰਪਣ ਕਰ ਦਿੱਤਾ।

ਪ੍ਰਿਅੰਕਾ ਗਾਂਧੀ ਨੇ ਕੀਤਾ ਫੋਨ

ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸਿੱਧੂ ਨੂੰ ਫੋਨ ਕਰ ਕੇ ਕਿਹਾ ਕਿ ਕਾਂਗਰਸ ਤੁਹਾਡੇ ਨਾਲ ਹੈ। ਤੁਸੀਂ ਮਜ਼ਬੂਤ ਰਹੋ। ਉੱਥੇ, ਆਪਣੇ ਘਰ ਤੋਂ ਕੋਰਟ ਜਾਣ ਤਕ ਪੰਜਾਬ ਕਾਂਗਰਸ ਦੇ ਕਈ ਨੇਤਾ ਉਨ੍ਹਾਂ ਨਾਲ ਰਹੇ।

ਸਵੇਰੇ 5.30 ਵਜੇ ਖੁੱਲੇਗੀ ਬੈਰਕ ਤੇ ਸੱਤ ਵਜੇ ਫੇਰ ਬੰਦ

ਕੇਂਦਰੀ ਜੇਲ੍ਹ ਵਿਚ ਕੈਦੀਆਂ ਦੇ ਦਿਨ ਦੀ ਸ਼ੁਰੂਆਤ ਸਾਢੇ ਪੰਜ ਵਜੇ ਹੁੰਦੀ ਹੈ। ਸਵੇਰੇ 7 ਵਜੇ ਚਾਹ ਨਾਲ ਬਿਸਕੁਟ ਜਾਂ ਕਾਲੇ ਛੋਲੇ ਪਰੋਸੇ ਜਾਂਦੇ ਹਨ। ਸਵੇਰੇ 8.30 ਵਜੇ 6 ਰੋਟੀਆਂ, ਦਾਲ ਜਾਂ ਸਬਜ਼ੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਕੈਦੀਆਂ ਨੂੰ ਜੇਲ੍ਹ ਅਧਿਕਾਰੀਆਂ ਵਲੋਂ ਸੌਂਪਿਆ ਗਿਆ ਕੰਮ ਕਰਨਾ ਪੈਂਦਾ ਹੈ। ਸ਼ਾਮ 5.30 ਵਜੇ ਕੰਮ ਤੋਂ ਛੁੱਟੀ ਹੁੰਦੀ ਹੈ ਅਤੇ ਸ਼ਾਮ 6 ਵਜੇ ਰਾਤ ਦੇ ਖਾਣੇ ਲਈ ਛੇ ਰੋਟੀਆਂ, ਦਾਲ ਜਾਂ ਸਬਜ਼ੀ ਦਿੱਤੀ ਜਾਂਦੀ ਹੈ। ਸੱਤ ਵਜੇ ਕੈਦੀਆਂ ਨੂੰ ਬੈਰਕਾਂ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਸਿੱਧੂ ਨੇ ਡਾਕਟਰੀ ਜਾਂਚ ਦੌਰਾਨ ਆਪਣੀ ਡਾਈਟ ਅਨੁਸਾਰ ਹੀ ਖਾਣਾ ਦੇਣ ਦੀ ਮੰਗ ਕੀਤੀ ਹੈ।

30-90 ਰੁਪਏ ਦੀ ਕਰਨੀ ਪਵੇਗੀ ਦਿਹਾਡ਼ੀ

ਜੇਲ੍ਹ ਵਿਚ ਕੈਦੀਆਂ ਨੂੰ ਬਿਨਾਂ ਤਨਖ਼ਾਹ ਦੇ ਤਿੰਨ ਮਹੀਨੇ ਸਿਖਲਾਈ ਦਿੱਤੀ ਜਾਂਦੀ ਹੈ। ਗ਼ੈਰ-ਕੁਸ਼ਲ, ਅਰਧ-ਕੁਸ਼ਲ ਜਾਂ ਹੁਨਰਮੰਦ ਕੈਦੀ ਵਜੋਂ ਸ਼੍ਰੇਣੀਬੱਧ ਕੀਤੇ ਜਾਣ ਪਿੱਛੋਂ ਰੋਜ਼ਾਨਾ 30 ਤੋਂ 90 ਰੁਪਏ ਦਿਹਾਡ਼ੀ ਦਿੱਤੀ ਜਾਂਦੀ ਹੈ। ਸਜ਼ਾਯਾਫ਼ਤਾ ਅਪਰਾਧੀ ਦਿਨ ਵਿਚ ਅੱਠ ਘੰਟੇ ਕੰਮ ਕਰ ਸਕਦੇ ਹਨ। 25 ਫ਼ੀਸਦੀ ਕਮਾਈ ਜੇਲ੍ਹ ਕਰੰਸੀ ਦੇ ਰੂਪ ਵਿਚ ਦਿੱਤੀ ਜਾਂਦੀ ਹੈ ਅਤੇ 75 ਫ਼ੀਸਦੀ ਕਮਾਈ ਬਚਤ ਖਾਤੇ ’ਚ ਪਾਈ ਜਾਂਦੀ ਹੈ।

ਚਾਰ ਮਹੀਨੇ ਬਾਅਦ ਪੈਰੋਲ ਦੀ ਆਸ

ਨਿਯਮਾਂ ਅਨੁਸਾਰ, ਸਿੱਧੂ ਨੂੰ ਸਜ਼ਾ ਸੁਣਾਏ ਜਾਣ ਦੀ ਮਿਤੀ ਤੋਂ ਚਾਰ ਮਹੀਨਿਆਂ ਬਾਅਦ ਹੀ ਉਨ੍ਹਾਂ ਦੇ ਵਤੀਰੇ ਅਤੇ ਜੇਲ੍ਹ ਸੁਪਰਡੈਂਟ ਦੀ ਰਿਪੋਰਟ ਦੇ ਆਧਾਰ ’ਤੇ ਪੈਰੋਲ ਮਿਲ ਸਕਦੀ ਹੈ। ਇਕ ਅਧਿਕਾਰੀ ਅਨੁਸਾਰ ਕੇਸ ਪ੍ਰੋਫਾਈਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਬੰਧ ’ਚ ਪੰਜਾਬ ਸਰਕਾਰ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਸਿੱਧੂ ਨੂੰ ਘੱਟੋ-ਘੱਟ 28 ਦਿਨ ਦੀ ਪੈਰੋਲ ਮਿਲ ਸਕਦੀ ਹੈ।

ਇਸ ਕੇਸ ’ਚ ਹੋਈ ਸਜ਼ਾ

ਸੁਪਰੀਮ ਕੋਰਟ ਨੇ 1988 ਦੇ ਰੋਡ ਰੇਜ ਮਾਮਲੇ ’ਚ ਸਿੱਧੂ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕਰੀਬ 34 ਸਾਲ ਪਹਿਲਾਂ ਸਡ਼ਕ ’ਤੇ ਹੋਈ ਹੱਥੋਪਾਈ ਦੀ ਇਸ ਘਟਨਾ ਤੋਂ ਬਾਅਦ ਪਟਿਆਲਾ ਦੇ 65 ਸਾਲਾ ਵਿਅਕਤੀ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਉਸ ਸਮੇਂ ਸਿੱਧੂ ਦੀ ਉਮਰ ਲਗਪਗ 25 ਸਾਲ ਸੀ। ਸੁਪਰੀਮ ਕੋਰਟ ਸਿੱਧੂ ਨੂੰ ਪਹਿਲਾਂ ਇਸ ਮਾਮਲੇ ਵਿਚ ਸਿਰਫ਼ 1,000 ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸ ਖ਼ਿਲਾਫ਼ ਪੀਡ਼ਤ ਪਰਿਵਾਰ ਨੇ ਮੁਡ਼-ਵਿਚਾਰ ਪਟੀਸ਼ਨ ਦਾਇਰ ਕੀਤੀ ਸੀ ਅਤੇ ਲੰਘੇ ਵੀਰਵਾਰ ਨੂੰ ਸਿੱਧੂ ਨੂੰ ਇਕ ਸਾਲ ਦੀ ਕੈਦ ਸੁਣਾ ਦਿੱਤੀ।

Vinkmag ad
Share Our Daily Posts

News Desk

Read Previous

ਯਾਸੀਨ ਮਲਿਕ ਦੇ ਜ਼ੁਲਮ ਦਾ ਸ਼ਿਕਾਰ ਹੋਏ ਕਸ਼ਮੀਰੀ ਲੋਕਾਂ ਨੇ ਵੀ ਕਿਹਾ – ਮਲਿਕ ਨੂੰ ਦਿੱਤੀ ਜਾਵੇ ਫਾਂਸੀ ਤਾਂ ਜੋ ਹੋਰਨਾਂ ਨੂੰ ਵੀ ਮਿਲੇ ਸਬਕ

Read Next

ਇਨਸਾਨੀਅਤ ਸ਼ਰਮਸਾਰ ! ਦਿਮਾਗ਼ੀ ਤੌਰ ‘ਤੇ ਬਿਮਾਰ ਲੜਕੀ ਨਾਲ ਜਬਰ ਜਨਾਹ, ਗੁਆਂਢ ‘ਚ ਰਹਿਣ ਵਾਲੇ ਨੌਜਵਾਨ ਨੇ ਦਿੱਤਾ ਭੈੜੇ ਕਾਰੇ ਨੂੰ ਅੰਜਾਮ