Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 2, 2026

ਗਊਆਂ ਦੀ ਹੱਤਿਆ ਕਰ ਮਾਸ ਵੱਢ ਕੇ ਲੈ ਗਏ ਹਤਿਆਰੇ, ਬਾਕੀ ਅੰਗ ਸਰਹਿੰਦ ਨਹਿਰ ‘ਚ ਸੁੱਟੇ, ਇਲਾਕੇ ‘ਚ ਦਹਿਸ਼ਤ

ਸ਼੍ਰੀ ਮਾਛੀਵਾਡ਼ਾ ਸਾਹਿਬ : ਇੱਥੋਂ ਨੇਡ਼੍ਹਿਓਂ ਲੰਘਦੀ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲੋਂ ਕੁਝ ਲਾਲਚੀ ਅਤੇ ਬੇਦਰਦ ਹੱਤਿਆਰਿਆਂ ਨੇ ਬੇਜ਼ੁਬਾਨ ਗਊਆਂ ਦੀ ਹੱਤਿਆ ਕਰਕੇ ਮਾਸ ਕੱਢ ਕੇ ਲੈ ਗਏ ਅਤੇ ਉਨ੍ਹਾਂ ਦੇ ਬਾਕੀ ਅੰਗਾਂ ਨੂੰ ਨਹਿਰ ਵਿਚ ਸੁੱਟ ਦਿੱਤਾ। ਅੱਜ ਜਿਉਂ ਹੀ ਇਸ ਦਰਦਨਾਕ ਘਟਨਾ ਦਾ ਪਤਾ ਲੱਗਾ ਤਾਂ ਸਾਰੇ ਇਲਾਕੇ ਵਿਚ ਸਨਸਨੀ ਸੋਗ ਦੀ ਲਹਿਰ ਫੈਲ ਗਈ। ਪੱਤਰਕਾਰਾਂ ਵਲੋਂ ਮੌਕੇ ’ਤੇ ਜਾ ਕੇ ਦੇਖਿਅ ਗਿਆ ਕਿ ਵੱਡੀ ਮਾਤਰਾ ਵਿਚ ਕੁਝ ਗਊਆਂ ਦੇ ਅੰਗ ਪਾਣੀ ਵਿਚ ਤੈਰ ਰਹੇ ਸਨ ਅਤੇ ਕੁਝ ਥੈਲਿਆਂ ਵਿਚ ਪਾ ਕੇ ਨਹਿਰ ਵਿਚ ਸੁੱਟੇ ਹੋਏ ਸਨ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਵਲੋਂ ਤੁਰੰਤ ਮਾਛੀਵਾਡ਼ਾ ਪੁਲਿਸ ਥਾਣਾ ਵਿਖੇ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜਿੱਥੇ ਥਾਣਾ ਮੁਖੀ ਵਿਜੈ ਕੁਮਾਰ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਉੱਥੇ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਵੀ ਪਹੁੰਚ ਗਏ।

ਕੁਝ ਚਿਰ ਬਾਅਦ ਹੀ ਸ਼ਿਵ ਸੈਨਾ ਆਗੂ ਰਮਨ ਵਢੇਰਾ ਅਤੇ ਸਮਾਜ ਸੇਵੀ ਨੀਰਜ ਸਿਹਾਲਾ ਵੀ ਆਪਣੇ ਸਾਥੀਆਂ ਸਮੇਤ ਘਟਨਾ ਵਾਲੀ ਥਾਂ ’ਤੇ ਪੁੱਜ ਗਏ। ਪਾਣੀ ਵਿਚ ਤੈਰਦੇ ਗਊਆਂ ਦੇ ਅੰਗਾਂ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਦਾ ਮਾਸ ਵੱਢ ਕੇ ਬਾਕੀ ਪੂਛਾਂ, ਚਮਡ਼ੀ ਤੇ ਹੋਰ ਅੰਗਾਂ ਨੂੰ ਥੈਲਿਆਂ ’ਚ ਬੰਦ ਕਰ ਅਤੇ ਖੁੱਲੇ ਪਾਣੀ ਵਿਚ ਸੁੱਟ ਦਿੱਤਾ ਗਿਆ। ਪਵਾਤ ਪੁਲ ਦੀ ਇੱਕ ਕੰਧ ’ਤੇ ਖੂਨ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਸਥਾਨ ਤੋਂ ਗਊਆਂ ਦੇ ਅੰਗਾਂ ਨੂੰ ਨਹਿਰ ਵਿਚ ਸੁੱਟਿਆ ਗਿਆ। ਨਹਿਰ ਵਿਚ ਪਾਣੀ ਘੱਟ ਹੋਣ ਕਾਰਨ ਇਹ ਗਊਆਂ ਦੇ ਅੰਗ ਅਤੇ ਭਰੇ ਥੈਲੇ ਰੁਡ਼ ਨਾ ਸਕੇ ਜਿਸ ਕਾਰਨ ਇਹ ਦਰਦਨਾਕ ਘਟਨਾ ਸਾਹਮਣੇ ਆ ਗਈ।

Vinkmag ad
Share Our Daily Posts

News Desk

Read Previous

ਜੇਲ੍ਹ ’ਚ ਸਿੱਧੂ ਨੂੰ ਮਿਲੇਗੀ ਵਿਸ਼ੇਸ਼ ਖ਼ੁਰਾਕ, ਖ਼ੁਦ ਚੁੱਕਣਗੇ ਖ਼ਰਚ, ਜੇਲ੍ਹ ਹਸਪਤਾਲ ਦੇ ਡਾਕਟਰ ਫਾਈਨਲ ਕਰਨਗੇ ਡਾਈਟ ਚਾਰਟ

Read Next

ਚੰਡੀਗੜ੍ਹ ਦੇ ਨਾਈਟ ਕਲੱਬ ‘ਚ ਚੱਲ ਰਹੀ ਸੀ ਗੇ-ਪਾਰਟੀ, ਲੜਕੀ ਤੇ ਟਰਾਂਸਜੈਂਡਰ ‘ਚ ਹੋਏ ਝਗੜੇ ਤੋਂ ਬਾਅਦ ਮਾਹੌਲ ਵਿਗੜਿਆ, ਪੁਲਿਸ ਦੇ ਛੁੱਟੇ ਪਸੀਨੇ