Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 2, 2026

ਜੇਲ੍ਹ ’ਚ ਸਿੱਧੂ ਨੂੰ ਮਿਲੇਗੀ ਵਿਸ਼ੇਸ਼ ਖ਼ੁਰਾਕ, ਖ਼ੁਦ ਚੁੱਕਣਗੇ ਖ਼ਰਚ, ਜੇਲ੍ਹ ਹਸਪਤਾਲ ਦੇ ਡਾਕਟਰ ਫਾਈਨਲ ਕਰਨਗੇ ਡਾਈਟ ਚਾਰਟ

ਪਟਿਆਲਾ : ਰੋਡ ਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿਚ ਸੈਂਟਰਲ ਜੇਲ੍ਹ ’ਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਦੇਖਦੇ ਹੋਏ ਅਦਾਲਤ ਦੇ ਹੁਕਮਾਂ ’ਤੇ ਬਣੇ ਮੈਡੀਕਲ ਬੋਰਡ ਨੇ ਵਿਸ਼ੇਸ਼ ਡਾਈਟ ਪਲਾਨ ਤਿਆਰ ਕੀਤਾ ਹੈ। ਹਾਲਾਂਕਿ, ਹਾਲੇ ਇਹ ਪਲਾਨ ਲਾਗੂ ਨਹੀਂ ਹੋਇਆ ਹੈ।

ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਤੋਂ ਡਾਈਟ ਪਲਾਨ ਨਹੀਂ ਮਿਲਿਆ ਹੈ। ਸਪੈਸ਼ਲ ਡਾਈਟ ਪਲਾਨ ਨੂੰ ਜੇਲ੍ਹ ਹਸਪਤਾਲ ਦੇ ਡਾਕਟਰ ਫਾਈਨਲ ਕਰਨਗੇ। ਇਸ ਦਾ ਖਰਚ ਸਿੱਧੂ ਨੂੰ ਖ਼ੁਦ ਚੁੱਕਣਾ ਹੋਵੇਗਾ। ਜੇਲ੍ਹ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਸਵੇਰੇ ਸੱਤ ਵਜੇ ਚਾਹ ਨਾਲ ਬਿਸਕੁਟ ਜਾਂ ਕਾਲੇ ਚਨੇ ਦਿੱਤੇ ਜਾਂਦੇ ਹਨ। ਸਾਢੇ ਅੱਠ ਵਜੇ ਛੇ ਰੋਟੀਆਂ, ਦਾਲ ਜਾਂ ਸਬਜ਼ੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸ਼ਾਮ ਛੇ ਵਜੇ ਰਾਤ ਦੇ ਖਾਣੇ ਲਈ ਛੇ ਰੋਟੀਆਂ, ਦਾਲ ਜਾਂ ਸਬਜ਼ੀ ਦਿੱਤੀ ਜਾਂਦੀ ਹੈ ਪਰ ਸਿੱਧੂ ਫ਼ਿਲਹਾਲ ਸਲਾਦ ਤੇ ਫਲ ਹੀ ਖਾ ਰਹੇ ਹਨ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਿੱਧੂ ਇਕ ਹਫ਼ਤੇ ਵਿਚ ਸਿਰਫ਼ 25 ਸੌ ਰੁਪਏ ਖਰਚ ਕਰ ਸਕਦੇ ਹਨ। ਇਹ ਰਾਸ਼ੀ ਜੇਲ੍ਹ ਪ੍ਰਸ਼ਾਸਨ ਵੱਲੋਂ ਬਣਾਏ ਗਏ ਬੈਂਕ ਖਾਤੇ ਵਿਚ ਪਰਿਵਾਰ ਵੱਲੋਂ ਪਾਈ ਜਾਵੇਗੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਪੈਸ਼ਲ ਡਾਈਟ ਪਲਾਨ ਵਿਚ ਸ਼ਾਮਲ ਵਸਤੂਆਂ ਜੇਲ੍ਹ ਦੀ ਕੰਟੀਨ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜਿਹਡ਼ੀ ਵਸਤੂ ਬਾਹਰ ਤੋਂ ਮੰਗਵਾਉਣ ਵਾਲੀ ਹੋਵੇਗੀ, ਉਸ ਦਾ ਬਦਲ ਜੇਲ੍ਹ ਦੇ ਡਾਕਟਰ ਦੇਣਗੇ। ਇਸ ਦੇ ਲਈ ਏਡੀਜੀਪੀ ਜੇਲ੍ਹ ਦੇ ਨਿਰਦੇਸ਼ ’ਤੇ ਕੰਮ ਕੀਤਾ ਜਾਵੇਗਾ। ਸਿੱਧੂ ਨੂੰ ਜੇਲ੍ਹ ਵਿਚ ਕੈਦੀਆਂ ਦੀਆਂ ਫਾਈਲਾਂ ਦੇਖਣ ਦਾ ਕੰਮ ਸੌਂਪਿਆ ਗਿਆ ਹੈ। ਵੀਰਵਾਰ ਨੂੰ ਉਨ੍ਹਾਂ ਆਪਣੀ ਬੈਰਕ ਵਿਚ ਕੰਮ ਵੀ ਕੀਤਾ।

ਸਿੱਧੂ ਦੇ ਸਪੈਸ਼ਲ ਡਾਈਟ ਪਲਾਨ ’ਤੇ ਚੁੱਕੇ ਜਾ ਰਹੇ ਸਵਾਲ

ਇੰਟਰਨੈੱਟ ਮੀਡੀਆ ’ਤੇ ਲੋਕ ਸਿੱਧੂ ਦੇ ਸਪੈਸ਼ਲ ਡਾਈਟ ਪਲਾਨ ’ਤੇ ਸਵਾਲ ਚੁੱਕ ਰਹੇ ਹਨ। ਟਵਿੱਟਰ ’ਤੇ ਪੱਤਰਕਾਰ ਅਦਿਤਿਆ ਰਾਜ ਕੌਲ ਨੇ ਪੁੱਛਿਆ, ‘ਸਿੱਧੂ ਨੂੰ ਜੇਲ੍ਹ ਵਿਚ ਅਜਿਹਾ ਵੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਹੈ। ਕੀ ਇਹ ਅਪਰਾਧ ਲਈ ਜੇਲ੍ਹ ਦੀ ਸਜ਼ਾ ਹੈ ਜਾਂ ਕਿਸੇ ਫੈਂਸੀ ਰਿਜ਼ਾਰਟ ਵਿਚ ਇਕ ਸਾਲ ਦਾ ਸਪਾ ਬ੍ਰੇਕ ਹੈ? ਕੀ ਜੇਲ੍ਹ ਵਿਚ ਬੰਦ ਹੋਰ ਲੋਕਾਂ ਨੂੰ ਵੀ ਅਜਿਹਾ ਡਾਈਟ ਚਾਰਟ ਮਿਲਦਾ ਹੈ। ਇਹ ਹਾਸੋਹੀਣਾ ਹੈ।’ ਮਧੂਸੂਦਨ ਰਾਜ ਨਾਂ ਦੇ ਇਕ ਹੋਰ ਵਿਅਕਤੀ ਨੇ ਲਿਖਿਆ, ‘ਆਪਣੇ ਸੈੱਲ ਵਿਚ ਰਹਿਣਗੇ ਤੇ ਘਰ ਦੇ ਆਰਾਮ ਨਾਲ ਜੇਲ੍ਹ ਕਲਰਕ ਦੇ ਰੂਪ ਵਿਚ ਕੰਮ ਕਰਨਗੇ। ਕਰਦਾਤਾ ਉਸ ਦੀ ਤਨਖ਼ਾਹ ਦੇਣਗੇ। ਬਹੁਤ ਔਖਾ ਜੇਲ੍ਹ ਦਾ ਸਮਾਂ, ਸਿਰਫ਼ ਭਾਰਤ ਵਿਚ।’ ਇਸੇ ਤਰ੍ਹਾਂ ਕਈ ਹੋਰ ਲੋਕਾਂ ਨੇ ਵੀ ਸਿੱਧੂ ਨੂੰ ਵੀਆਈਪੀ ਟ੍ਰੀਟਮੈਂਟ ’ਤੇ ਸਵਾਲ ਚੁੱਕੇ ਹਨ।

Vinkmag ad
Share Our Daily Posts

News Desk

Read Previous

ਪੰਜਾਬ ਸਰਕਾਰ ਨੇ ਬਠਿੰਡਾ ਦੇ ਆਰਟੀਏ ਨੂੰ ਕੀਤਾ ਮੁਅੱਤਲ, ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਧ ਪਰਮਿਟ ਦੇਣ ਦਾ ਦੋਸ਼

Read Next

ਗਊਆਂ ਦੀ ਹੱਤਿਆ ਕਰ ਮਾਸ ਵੱਢ ਕੇ ਲੈ ਗਏ ਹਤਿਆਰੇ, ਬਾਕੀ ਅੰਗ ਸਰਹਿੰਦ ਨਹਿਰ ‘ਚ ਸੁੱਟੇ, ਇਲਾਕੇ ‘ਚ ਦਹਿਸ਼ਤ