ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਸੁਲਤਾਨਪੁਰ ਲੋਧੀ : ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੂੰ ਬੀਤੇ ਕੱਲ੍ਹ ਆਮ ਆਦਮੀ ਪਾਰਟੀ (AAP) ਵੱਲੋਂ ਰਾਜ ਸਭਾ ਮੈਂਬਰ (Rajya Sabha Member) ਨਾਮਜ਼ਦ ਕੀਤਾ ਗਿਆ ਜਿਸ ਤੋਂ ਬਾਅਦ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਉਨ੍ਹਾਂ ਦੇ ਟਵਿੱਟਰ ਨੂੰ ਹੈਕ ਕਰਦੇ ਹੋਏ ਇਕ ਟਵੀਟ ਕੀਤਾ ਗਿਆ। ਇਸ ਤੋਂ ਇਲਾਵਾ ਸ਼ਖ਼ਸ ਨੇ ਸੰਤ ਸੀਚੇਵਾਲ ਦੇ ਨਾਂ ਤੇ ਉਨ੍ਹਾਂ ਦੀ ਫੋਟੋ ਲਾ ਕੇ ਸੰਗਤ ਨੂੰ ਗੁੰਮਰਾਹ ਕਰਨ ਲਈ ਨਵਾਂ ਟਵਿੱਟਰ ਅਕਾਊਂਟ ਬਣਾ ਲਿਆ। ਇਸ ਫੇਕ ਅਕਾਊਂਟ ‘ਤੇ ਉਸ ਵਿਅਕਤੀ ਵੱਲੋਂ ਕੁਝ ਪੋਸਟਾਂ ਵੀ ਵਾਇਰਲ ਕੀਤੀਆਂ ਗਈਆਂ। ਇਸ ਸਾਰੇ ਮਾਮਲੇ ਸਬੰਧੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟਵੀਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ। ਉਪਰੰਤ ਇਸ ਸ਼ਰਾਰਤੀ ਅਨਸਰ ਦੀ ਸਾਇਬਰ ਕ੍ਰਾਇਮ ਬ੍ਰਾਂਚ ਨੂੰ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ। ਇਹ ਸਮੁੱਚੀ ਜਾਣਕਾਰੀ ਖੁਦ ਸੰਤ ਸੀਚੇਵਾਲ ਨੇ ਆਪਣੇ ਫੇਸਬੁੱਕ ਪੇਜ ‘ਤੇ ਸਟੇਟਸ ਪਾ ਕੇ ਵੀ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਟਵਿੱਟਰ ਅਕਾਊਂਟ ‘ਤੇ ਫਿਲਹਾਲ ਬਹੁਤ ਘੱਟ ਫਾਲੋਅਰਜ਼ ਹਨ।
