ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜਲੰਧਰ : ਹੁਣ ਵੈਨਕੂਵਰ ਤੋਂ ਲੈ ਕੇ ਨਿਊਯਾਰਕ ਦੇ ਲੋਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਵਾਜ਼ ਨਹੀਂ ਸੁਣ ਸਕਣਗੇ। ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਿੱਧੂ ਮੂਸੇਵਾਲਾ ਨੇ 20 ਮਈ ਨੂੰ ਆਪਣੀ ਫੇਸਬੁੱਕ ਆਈਡੀ ’ਤੇ ਪੰਜਾਬੀ ਰੈਪਰ ਐਂਡ ਮਿਊਜ਼ਿਕ ਕੰਪੋਜ਼ਰ ਸੰਨੀ ਮਾਲਟਨ ਨਾਲ ਫੋਟੋ ਸ਼ੇਅਰ ਕੀਤੀ ਸੀ ਜਿਸ ’ਚ ਸਿੱਧੂ ਮੂਸੇਵਾਲਾ ਨੇ ਵਰਲਡ ਟੂੁਰ ਬਾਰੇ ਜਾਣਕਾਰੀ ਦਿੱਤੀ ਸੀ। ਲਾਈਵ ਸ਼ੋਅ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਿੱਧੂ ਮੂਸੇਵਾਲਾ ਦੀ ਫੇਸਬੁੱਕ ’ਤੇ ਪਾਈ ਪੋਸਟ ਮੁਤਾਬਕ 23 ਜੁਲਾਈ ਨੂੰ ਵੈਨਕੂਵਰ, 24 ਨੂੰ ਵਿਨੀਪੈਗ, 30 ਜੁਲਾਈ ਨੂੰ ਟੋਰਾਂਟੋ, 31 ਜੁਲਾਈ ਨੂੰ ਕੈਲਗਰੀ, ਪੰਜ ਅਗਸਤ ਨੂੰ ਨਿਊਯਾਰਕ, 6 ਅਗਸਤ ਨੂੰ ਸ਼ਿਕਾਗੋ, 12 ਅਗਸਤ ਨੂੰ ਫਰਿਜ਼ਨੋ ਤੇ 13 ਅਗਸਤ ਨੂੰ ਬੇ ਏਰੀਆ ’ਚ ਲਾਈਵ ਸ਼ੋਅ ’ਚ ਪੰਜਾਬੀ ਰੈਪਰ ਤੇ ਮਿਊਜ਼ਿਕ ਕੰਪੋਜ਼ਰ ਨਾਲ ਪੇਸ਼ਕਾਰੀ ਦੇਣੀ ਸੀ। ਇਨ੍ਹਾਂ ਸ਼ਹਿਰਾਂ ਦੇ ਲੋਕ ਲਾਈਵ ਸ਼ੋਅ ਦੇਖਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਸਿੱਧੂ ਮੂਸੇਵਾਲਾ ਨੇ 28 ਜੁਲਾਈ ਨੂੰ ਆਪਣੀ ਫੇਸਬੁੱਕ ਆਈਡੀ ’ਤੇ ਟੋਰਾਂਟੋ ’ਚ ਹੋਣ ਵਾਲੇ ਲਾਈਵ ਸ਼ੋਅ ਲਈ ਚਾਹੁਣ ਵਾਲਿਆਂ ਲਈ ਟਿਕਟ ਬੁੱਕ ਕਰਨ ਦੀ ਪੋਸਟ ਪਾਈ ਹੋਈ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਹੋਣ ਤੋਂ ਬਾਅਦ ਵਰਲਡ ਟੂਰ ਹੁਣ ਹੋਣ ਮੁਮਕਿਨ ਨਹੀਂ ਹੈ। ਮੂਸੇਵਾਲਾ ਦੀ ਫੇਸਬੁੱਕ ਆਈਡੀ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫ਼ੀ ਦੁੱਖ ਪ੍ਰਗਟਾਇਆ ਹੈ। ਹਰ ਕੋਈ ਇਸ ’ਚ ਸੂਬਾ ਸਰਕਾਰ ਨੂੰ ਦੋਸ਼ੀ ਮੰਨ ਰਿਹਾ ਹੈ। ਲੋਕ ਸੂਬੇ ’ਚ ਕਾਨੂੰਨ ਵਿਵਸਥਾ ਨਾ ਹੋਣ ਦੀ ਗੱਲ ਕਹਿ ਰਹੇ ਹਨ।
