ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜਲੰਧਰ: ਏਸੀਪੀ ਨਾਰਥ ਸੁਖਜਿੰਦਰਪਾਲ ਸਿੰਘ ਦੇ ਗੰਨਮੈਨ ਏ ਐਸ ਆਈ ਸਵਰਨ ਸਿੰਘ ਨੇ ਐਤਵਾਰ ਦੇਰ ਰਾਤ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਕੱਲ੍ਹ ਦੇਰ ਰਾਤ ਆਪਣੀ ਡਿਊਟੀ ਤੋਂ ਬਾਅਦ ਏਐਸਆਈ ਸਵਰਨ ਸਿੰਘ ਨੇ ਅਰਬਨ ਸਟੇਟ ਇਲਾਕੇ ਵਿਚ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਖ਼ੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਹਾਲੇ ਪਤਾ ਨਹੀਂ ਲੱਗ ਸਕਿਆ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਐਸਆਈ ਨੇ ਆਪਣੇ ਅਫ਼ਸਰ ਤੋਂ ਨਾਰਾਜ਼ ਹੋ ਕੇ ਇਹ ਕਦਮ ਚੁੱਕਿਆ ਹੈ। ਫਿਲਹਾਲ ਥਾਣਾ ਸੱਤ ਦੇ ਮੁਖੀ ਇੰਸਪੈਕਟਰ ਰਜੇਸ਼ ਸ਼ਰਮਾ ਮਾਮਲੇ ਦੀ ਜਾਂਚ ‘ਚ ਜੁਟੇ ਹੋਏ ਹਨ।
