Breaking News :

ਪੰਜਾਬ ‘ਚ ਕੱਲ੍ਹ ਦਸਤਕ ਦੇਵੇਗਾ ਮੌਨਸੂਨ ! ਕਈ ਜ਼ਿਲ੍ਹਿਆਂ ‘ਚ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ

ਡੇਰਾਬੱਸੀ ਗੋਲੀਕਾਂਡ ਕੇਸ ‘ਚ ਵੱਡੀ ਕਾਰਵਾਈ; ਮੁਅੱਤਲ ਚੌਕੀ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ FIR ਦਰਜ

ਸਸਤੀ ਸ਼ਰਾਬ ਵਾਲੀ ਐਕਸਾਈਜ਼ ਪਾਲਿਸੀ ਨੂੰ ਝਟਕਾ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 8 ਦਿਨ ਦਾ ਰਿਮਾਂਡ, ਕੰਦੋਵਾਲੀਆ ਕੇਸ ‘ਚ ਹੋਵੇਗੀ ਪੁੱਛਗਿੱਛ

ਕਾਂਗਰਸ ਵੱਲੋਂ ‘ਆਪ’ ਸਰਕਾਰ ਦਾ ਬਜਟ ‘ਨਵੀਂ ਬੋਤਲ ‘ਚ ਪੁਰਾਣੀ ਸ਼ਰਾਬ’ ਕਰਾਰ, ਜਾਣੋ ਰਾਜਾ ਵੜਿੰਗ ਦੀ ਪ੍ਰਤੀਕਿਰਿਆ

ਕੇਂਦਰੀ ਜੇਲ੍ਹ ਬਠਿੰਡਾ ‘ਚ ਬੰਦ ਗੈਂਗਸਟਰ ਰਾਜਬੀਰ ਕੋਲੋਂ ਪੰਜ ਸਿਮ ਕਾਰਡ ਬਰਾਮਦ

ਪਟਿਆਲਾ ‘ਚ ਪੁਲਿਸ ਟੀਮ ‘ਤੇ ਹਮਲਾ, ਏਐੱਸਆਈ ਤੇ ਹੌਲਦਾਰ ਦੀ ਕੁੱਟਮਾਰ, ਨਸ਼ੇ ‘ਚ ਚੂਰ ਮੁਲਜ਼ਮ ਨਾਕਾ ਤੋੜ ਕੇ ਫ਼ਰਾਰ

ਪਠਾਨਕੋਟ ਦੇ ਆਰਮੀ ਕੈਂਪ ‘ਚ ਚੱਲੀਆਂ ਗੋਲੀਆਂ, 2 ਫੌਜੀ ਜਵਾਨਾਂ ਦੀ ਮੌਤ, ਕੈਂਪ ‘ਚ ਮਚੀ ਹਫੜਾ-ਦਫੜੀ

IAS ਸੰਜੇ ਪੋਪਲੀ ਦੀ ਪਤਨੀ ਨੇ ਬੇਟੇ ਦੇ ਪੋਸਟਮਾਰਟਮ ਲਈ ਰੱਖੀ ਸ਼ਰਤ, ਕਿਹਾ- ਪਹਿਲਾਂ ਗੋਲੀ ਮਾਰਨ ਵਾਲੇ ਅਫਸਰਾਂ ਖਿਲਾਫ ਹੋਵੇ FIR

ਆਪ’ ਦੇ ਗੜ੍ਹ ‘ਚ ਸਿਮਰਨਜੀਤ ਸਿੰਘ ਮਾਨ ਜੇਤੂ ਕਰਾਰ, ਤਿੰਨ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

June 29, 2022

ਗੈਂਗਲੈਂਡ ਬਣਿਆ ਲੁਧਿਆਣਾ ! 20 ਦਿਨਾਂ ‘ਚ ਮਿਲੇ 13 ਹਥਿਆਰ, ਗੈਂਗਸਟਰਾਂ ਲਈ ਪਨਾਹਗਾਹ ਬਣਿਆ

ਲੁਧਿਆਣਾ : ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਹਥਿਆਰਾਂ ਲਿਆ ਕੇ ਲੁਧਿਆਣਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਚ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕ੍ਰਾਈਮ ਬ੍ਰਾਂਚ-1 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪ੍ਰੇਮ ਵਿਹਾਰ ਟਿੱਬਾ ਰੋਡ ਦੇ ਰਹਿਣ ਵਾਲੇ ਜਗਦੀਪ ਸਿੰਘ ਉਰਫ਼ ਦੀਪੂ ਅਤੇ ਮੁਹੱਲਾ ਗੋਲਡਨ ਐਵੇਨਿਊ ਕਾਲੋਨੀ ਟਿੱਬਾ ਰੋਡ ਦੇ ਵਾਸੀ ਪਰਮਜੀਤ ਕੁਮਾਰ ਉਰਫ ਪੰਮਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 315 ਬੋਰ ਦੀ 1 ਦੇਸੀ ਪਿਸਤੌਲ, 32 ਬੋਰ ਦੀਆਂ 2 ਦੇਸੀ ਪਿਸਤੌਲਾਂ, 10 ਕਾਰਤੂਸ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਅਸਲਾ ਲਿਆ ਕੇ ਲੁਧਿਆਣਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਚ ਸਪਲਾਈ ਕਰਦੇ ਹਨ। ਸੂਚਨਾ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਟਿੱਬਾ ਰੋਡ ਗੋਪਾਲ ਚੌਕ ’ਚ ਨਾਕਾਬੰਦੀ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲਾਂ, ਕਾਰਤੂਸ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਰਮਜੀਤ ਸਿੰਘ ਦੇ ਖਿਲਾਫ ਲਡ਼ਾਈ ਝਗਡ਼ੇ ਦਾ ਇਕ ਅਤੇ ਅਸਲਾ ਐਕਟ ਦੇ ਦੋ ਮਾਮਲੇ ਦਰਜ ਹਨ। ਇਸੇ ਤਰ੍ਹਾਂ ਮੁਲਜ਼ਮ ਜਗਦੀਪ ਸਿੰਘ ਉਰਫ਼ ਦੀਪੂ ਖ਼ਿਲਾਫ਼ ਇਰਾਦਾ ਕਤਲ ਦਾ ਇਕ ਮਾਮਲਾ ਦਰਜ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਦੋਵਾਂ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

20 ਦਿਨਾਂ ’ਚ ਮਿਲੇ 13 ਹਥਿਆਰ

ਪੁਲਿਸ ਨੇ ਪਿਛਲੇ ਛੇ ਮਹੀਨਿਆਂ ’ਚ ਸਭ ਤੋਂ ਵੱਧ ਹਥਿਆਰ ਇਸੇ ਮਹੀਨੇ ਬਰਾਮਦ ਕੀਤੇ ਹਨ। ਇਸ ਮਹੀਨੇ 20 ਦਿਨਾਂ ’ਚ ਪੁਲਿਸ ਵੱਲੋਂ 13 ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ’ਚ ਦੋ ਹੀ ਦੇਸੀ ਕੱਟੇ ਹਨ, ਜਦਕਿ ਬਾਕੀ 32, 30 ਤੇ 315 ਬੋਰ ਦੇ ਪਿਸਤੌਲ ਹਨ। ਜੂਨ ਦੀ ਸ਼ੁਰੂਆਤ ’ਚ ਜਦ ਸ਼ਹਿਰ ’ਚ ਵੱਡੀ ਲੁੱਟ ਦੀ ਵਾਰਦਾਤ ’ਚ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਤਾਂ ਦੇਰ ਸ਼ਾਮ ਦੀਪਕ ਮੈਂਟਲ ਨਾਮੀ ਨੌਜਵਾਨ ਨੇ ਸ਼ਰੇਆਮ ਫਾਇਰਿੰਗ ਕਰ ਕੇ ਇਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਪੁਲਿਸ ਹਰਕਤ ’ਚ ਆਈ ਤੇ ਲਗਾਤਾਰ ਕਾਰਵਾਈ ਕਰਦਿਆਂ ਨਾਜਾਇਜ਼ ਹਥਿਆਰ ਬਰਾਮਦ ਕੀਤੇ।

ਗੈਂਗਸਟਰਾਂ ਦੀ ਪਹਿਲੀ ਪਸੰਦ ਬਣਿਆ ਲੁਧਿਆਣਾ

ਹੁਣ ਤਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਵੱਡੇ ਗਿਰੋਹਾਂ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਵੀ ਲੁਧਿਆਣਾ ਨਾਲ ਸਬੰਧ ਰੱਖਦੇ ਹਨ। ਉਸ ਦਾ ਸਾਥੀ ਬਲਵੀਰ ਚੌਧਰੀ ਉਸ ਦੇ ਗਿਰੋਹ ਦੇ ਮੈਂਬਰਾਂ ਨੂੰ ਆਪਣੇ ਕੋਲ ਠਹਿਰਾਉਂਦਾ ਰਿਹਾ ਹੈ ਤੇ ਉਨ੍ਹਾਂ ਦੇ ਹਥਿਆਰ ਵੀ ਆਪਣੇ ਕੋਲ ਹੀ ਰੱਖਦਾ ਹੈ। ਇਹੀ ਨਹੀਂ ਪੁਲਿਸ ਵੱਲੋਂ ਫਡ਼ੇ ਗਏ ਤਿੰਨ ਨੌਜਵਾਨਾਂ ਕੋਲੋਂ ਤਿੰਨ ਹਥਿਆਰ ਬਰਾਮਦ ਹੋਏ ਸਨ ਤੇ ਉਸ ਮਾਮਲੇ ’ਚ ਵੀ ਖ਼ੁਲਾਸਾ ਹੋਇਆ ਸੀ ਕਿ ਗੈਂਗਸਟਰ ਉਨ੍ਹਾਂ ਕੋਲ ਹਥਿਆਰ ਲੁਕੋ ਕੇ ਗਏ ਸਨ ਤੇ ਇਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਮੁਡ਼ ਇਥੇ ਰੱਖ ਜਾਂਦੇ ਸਨ। ਇਸ ਪਿੱਛੇ ਵੱਡਾ ਕਾਰਨ ਇਹ ਹੈ ਕਿ ਲੁਧਿਆਣਾ ਨੈਸ਼ਨਲ ਤੇ ਸਟੇਟ ਹਾਈਵੇ ਰਾਹੀਂ ਵੱਖ-ਵੱਖ ਸੂਬਿਆਂ ਨਾਲ ਜੁਡ਼ਿਆ ਹੈ। ਇਥੇ ਯੂਪੀ ਤੇ ਬਿਹਾਰ ਤੋਂ ਲੇਬਰ ਆਉਂਦੀ ਹੈ, ਜਿਸ ਦੀ ਆਡ਼ ’ਚ ਹਥਿਆਰ ਮਹਾਨਗਰ ’ਚ ਪਹੁੰਚ ਰਹੇ ਹਨ।

ਮੱਧ ਪ੍ਰਦੇਸ਼ ਦਾ ਰੂਟ ਬਦਲਿਆ ਹੁਣ ਯੂਪੀ ਤੇ ਬਿਹਾਰ ਤੋਂ ਅਸਲੇ ਦੀ ਸਪਲਾਈ

ਪੰਜਾਬ ’ਚ ਜ਼ਿਆਦਾਤਰ ਹਥਿਆਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਸਪਲਾਈ ਹੁੰਦੇ ਹਨ। ਕਿਸੀ ਸਮੇਂ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ’ਚ ਹਥਿਆਰ ਪੰਜਾਬ ਪਹੁੰਚਦੇ ਸਨ। ਬਾਅਦ ’ਚ ਮੱਧ ਪ੍ਰਦੇਸ਼ ਤੋਂ ਹਥਿਆਰ ਇਥੇ ਪੁੱਜਣ ਲੱਗੇ ਤੇ ਪਿਛਲੇ ਇਕ ਸਾਲ ਤੋਂ ਫਡ਼ੇ ਗਏ ਸਭ ਤੋਂ ਵੱਧ ਉੱਤਰ ਪ੍ਰਦੇਸ਼ ਤੋਂ ਬਣੇ ਪਾਏ ਗਏ। ਇਹੀ ਨਹੀਂ ਇਹ ਗੱਲ ਵੀ ਸਾਹਮਣੇ ਆਈ ਆਈ ਕਿ ਪੰਜਾਬ ’ਚ ਹਥਿਆਰ ਸਪਲਾਈ ਕਰਨ ਲਈ ਲੁਧਿਆਣਾ ਨੂੰ ਹੀ ਹੱਬ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।

ਟ੍ਰੇਨਾਂ ਰਾਹੀਂ ਪਹੁੰਚ ਰਹੇ ਹਥਿਆਰ

ਇਹ ਹਥਿਆਰ ਰੇਲਗੱਡੀਆਂ ਰਾਹੀਂ ਪੰਜਾਬ ’ਚ ਲਿਆਏ ਜਾ ਰਹੇ ਹਨ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਛੋਟੇ-ਛੋਟੇ ਮੁਲਜ਼ਮਾਂ ਨੂੰ ਇਸ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਉਥੇ ਕੰਮ ਲਈ ਆਉਣ ਵਾਲੇ ਮਜ਼ਦੂਰਾਂ ਤੇ ਦੂਸਰੇ ਮੁਲਾਜ਼ਮਾਂ ਦੀ ਆਡ਼ ’ਚ ਇਹ ਮੁਲਜ਼ਮ ਹਥਿਆਰਾਂ ਨਾਲ ਇਥੇ ਪਹੁੰਚ ਰਹੇ ਹਨ। ਹਥਿਆਰਾਂ ਦੀ ਡਲਿਵਰੀ ਲਈ ਪੈਸੰਜਰ ਟ੍ਰੇਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲੁਧਿਆਣਾ ਸਟੇਸ਼ਨ ਤੋਂ ਪਹਿਲਾਂ ਹੀ ਮੁਲਜ਼ਮ ਆਊਟਰ ’ਤੇ ਉਤਰ ਜਾਂਦੇ ਹਨ।

ਮੇਰੇ ਜੁਆਇਨ ਕਰਨ ਤੋਂ ਬਾਅਦ ਹੋਈਆਂ ਵਾਰਦਾਤਾਂ ’ਚ ਸ਼ਰੇਆਮ ਹਥਿਆਰਾਂ ਨੂੰ ਵਰਤਿਆ ਗਿਆ। ਇਸ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਤੇ ਹਥਿਆਰਾਂ ਦੀ ਰਿਕਵਰੀ ਹੋ ਰਹੀ ਹੈ। ਅਸੀਂ ਇਕੱਲੇ ਹਥਿਆਰ ਹੀ ਬਰਾਮਦ ਨਹੀਂ ਕਰ ਰਹੇ, ਬਲਕਿ ਇਨ੍ਹਾਂ ਦੀ ਚੇਨ ਨੂੰ ਤੋਡ਼ਨ ’ਚ ਲੱਗੇ ਹਾਂ। ਮਹਾਨਗਰ ’ਚ ਨਾਜਾਇਜ਼ ਹਥਿਆਰ ਰੱਖਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਗੁਜਰਾਤ ਤੋਂ ਫੜੇ ਗਏ ਸ਼ੂਟਰਾਂ ਨੂੰ ਪ੍ਰੋ਼ਡਕਸ਼ਨ ਵਰੰਟ ‘ਤੇ ਲਿਆਵੇਗੀ ਪੰਜਾਬ ਪੁਲਿਸ, ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਦਾ ਟਿਕਾਣਾ ਦੱਸਿਆ

Read Next

ਪੰਜਾਬ ‘ਚ ਖ਼ਾਕੀ ਮੁੜ ਦਾਗਦਾਰ : ਚੋਰੀ ਦੇ ਮਾਮਲੇ ‘ਚ ਪਰਚਾ ਦੇਣ ਬਦਲੇ ਤੇਲ-ਪਾਣੀ ਮੰਗਦੇ SI ਦੀ ਵੀਡੀਓ ਵਾਇਰਲ