Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਪੰਜਾਬ ‘ਚ ਖ਼ਾਕੀ ਮੁੜ ਦਾਗਦਾਰ : ਚੋਰੀ ਦੇ ਮਾਮਲੇ ‘ਚ ਪਰਚਾ ਦੇਣ ਬਦਲੇ ਤੇਲ-ਪਾਣੀ ਮੰਗਦੇ SI ਦੀ ਵੀਡੀਓ ਵਾਇਰਲ

ਜਗਰਾਉਂ : ਮਹੀਨਾ ਕੁ ਪਹਿਲਾਂ ਸਿੱਧਵਾਂ ਬੇਟ ਵਿਖੇ ਇਕ ਇਲੈਕਟ੍ਰਾਨਿਕ ਦੀ ਦੁਕਾਨ ‘ਤੇ ਹੋਈ ਚੋਰੀ ਦੇ ਮਾਮਲੇ ‘ਚ ਮੁਕੱਦਮਾ ਦਰਜ ਕਰ ਕੇ ਮੁਜਰਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਛੱਡ ਕੇ ਆਉਣ ਬਦਲੇ ਆਏ ਖਰਚ ਲਈ ਤੇਲ-ਪਾਣੀ ਮੰਗਦੇ ਸਬ ਇੰਸਪੈਕਟਰ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਪੀੜਤ ਦੁਕਾਨਦਾਰ ਨੇ ਸਬ-ਇੰਸਪੈਕਟਰ ਵੱਲੋਂ ਵਾਰ-ਵਾਰ ਦੁਕਾਨ ‘ਤੇ ਆ ਕੇ ਤੰਗ ਕਰਨ ਤੋਂ ਦੁਖੀ ਹੋ ਕੇ ਵਾਇਰਲ ਕੀਤੀ ਹੈ। ਇਸ ਪੂਰੇ ਮਾਮਲੇ ਸਬੰਧੀ ਸਿੱਧਵਾਂ ਬੇਟ ਦੇ ਕਿਸ਼ਨਪੁਰਾ ਚੌਕ ਸਥਿਤ ਸਰਦਾਰ ਗਿਫਟ ਸ਼ਾਪ ਦੇ ਮਾਲਕ ਸਾਜਨ ਕੁਮਾਰ ਨੇ ਦੱਸਿਆ ਕਿ ਮਹੀਨਾ ਕੁ ਪਹਿਲਾਂ ਉਨ੍ਹਾਂ ਦੀ ਦੁਕਾਨ ‘ਤੇ ਚੋਰ ਚੋਰੀ ਕਰਨ ਆਏ ਪਰ ਦੁਕਾਨ ਵਿੱਚ ਅਲਰਟ ਸਾਇਰਨ ਲੱਗੇ ਹੋਣ ਕਰਕੇ ਚੋਰ ਚੋਰੀ ਕਰਨ ‘ਚ ਅਸਫਲ ਰਹੇ। ਉਨ੍ਹਾਂ ਅਗਲੇ ਦਿਨ ਇਸ ਪੂਰੇ ਮਾਮਲੇ ਦੀ ਸਿੱਧਵਾਂ ਬੇਟ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਾ ਹੋਈ। ਇਸ ‘ਤੇ ਉਨ੍ਹਾਂ ਖੁਦ ਹੀ ਸੀਸੀਟੀਵੀ ਫੁਟੇਜ ਖੰਘਾਲਦਿਆਂ ਚੋਰੀ ਕਰਨ ਆਏ ਚੋਰਾਂ ਨੂੰ ਜਾ ਲੱਭਿਆ ਤੇ ਫੜ ਕੇ ਦੁਕਾਨ ‘ਤੇ ਲੈ ਆਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਲੈ ਗਈ।

ਗ੍ਰਿਫਤਾਰ ਕਰਨ ਆਈ ਪੁਲਿਸ ਟੀਮ ‘ਚ ਸ਼ਾਮਲ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਉਸ ਸਮੇਂ ਉਨ੍ਹਾਂ ਦੀ ਦੁਕਾਨ ਤੋਂ ਗ੍ਰਿਫ਼ਤਾਰ ਕੀਤੇ ਮੁਜਰਮਾਂ ਦੇ ਮੋਬਾਈਲ, ਪਰਸ ਤੇ ਹੋਰ ਸਾਮਾਨ ਵੀ ਫੜ ਲਿਆ। ਉਸੇ ਦਿਨ ਤੋਂ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਕਈ ਵਾਰ ਉਨ੍ਹਾਂ ਦੀ ਦੁਕਾਨ ‘ਤੇ ਆ ਕੇ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਪਰਚਾ ਦੇਣ ਅਤੇ ਉਨ੍ਹਾਂ ਨੂੰ ਜੇਲ੍ਹ ਛੱਡ ਕੇ ਆਉਣ ਤੇ ਹੋਏ ਖਰਚੇ ਦਾ ਤੇਲ ਪਾਣੀ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਤਾਂ ਸਰਕਾਰੀ ਖ਼ਰਚ ਹੁੰਦਾ ਹੈ। ਉਨ੍ਹਾਂ ਨੇ ਤਾਂ ਬਲਕਿ ਚੋਰਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਉਲਟਾ ਉਹ ਖਰਚਾ ਕਿੱਥੋਂ ਭਰਨ। ਦੂਜੇ ਪਾਸੇ 21 ਦਿਨਾਂ ਬਾਅਦ ਗ੍ਰਿਫ਼ਤਾਰ ਵਿਅਕਤੀਆਂ ਦੀ ਜ਼ਮਾਨਤ ਹੋ ਗਈ ਤੇ ਉਹ ਦੁਕਾਨ ‘ਤੇ ਆ ਕੇ ਆਪਣੇ ਮੋਬਾਈਲ ਤੇ ਪਰਸ ਮੰਗਣ ਲੱਗੇ। ਉਨ੍ਹਾਂ ਕਿਹਾ ਕਿ ਉਹ ਤਾਂ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਲੈ ਗਿਆ ਸੀ ਪਰ ਇਸ ‘ਤੇ ਵੀ ਸਬ-ਇੰਸਪੈਕਟਰ ਮੁੱਕਰ ਗਿਆ। ਉਨ੍ਹਾਂ ਜਦੋਂ ਵੀਡੀਓ ਦਿਖਾਈ ਤਾਂ ਸਬ-ਇੰਸਪੈਕਟਰ ਵੱਲੋਂ ਉਕਤ ਮਾਮਲੇ ‘ਚ ਵੀ ਝੂਠ ਬੋਲਣ ਦਾ ਖੁਲਾਸਾ ਹੋਇਆ। ਦੁਕਾਨਦਾਰ ਸਾਜਨ ਵੱਲੋਂ ਸਬ-ਇੰਸਪੈਕਟਰ ਵੱਲੋਂ ਤੇਲ-ਪਾਣੀ ਲਈ ਵੱਢੀ ਮੰਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ। ਇਸ ਸਬੰਧੀ ਜਦੋਂ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਤੇਲ-ਪਾਣੀ ਮੰਗਿਆ ਹੈ ਪਰ ਇਹ ਹਾਸੇ-ਮਜ਼ਾਕ ਵਿੱਚ ਮੰਗਿਆ ਸੀ, ਕਿਉਂਕਿ ਉਨ੍ਹਾਂ ਦਾ ਉਕਤ ਦੁਕਾਨਦਾਰ ਕੋਲ ਅਕਸਰ ਆਉਣਾ-ਜਾਣਾ ਰਹਿੰਦਾ ਸੀ। ਇਸੇ ਲਈ ਉਨ੍ਹਾਂ ਨੇ ਹਾਸੇ-ਹਾਸੇ ‘ਚ ਕਿਹਾ ਸੀ ਤੇ ਹਕੀਕਤ ‘ਚ ਉਨ੍ਹਾਂ ਦਾ ਇਸ ਮੁਕੱਦਮੇ ‘ਚ ਚਾਰ ਹਜ਼ਾਰ ਦੇ ਕਰੀਬ ਰੁਪਿਆ ਜੇਬ ‘ਚੋਂ ਖ਼ਰਚ ਵੀ ਹੋ ਚੁੱਕਾ ਹੈ।

Vinkmag ad
Share Our Daily Posts

News Desk

Read Previous

ਗੈਂਗਲੈਂਡ ਬਣਿਆ ਲੁਧਿਆਣਾ ! 20 ਦਿਨਾਂ ‘ਚ ਮਿਲੇ 13 ਹਥਿਆਰ, ਗੈਂਗਸਟਰਾਂ ਲਈ ਪਨਾਹਗਾਹ ਬਣਿਆ

Read Next

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ-12ਵੀਂ ਦੇ ਨਤੀਜੇ ਦੀਆਂ ਤਰੀਕਾਂ ਐਲਾਨੀਆਂ, ਜਾਣੋ