Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 21, 2026

ਕੁਸ਼ਤੀ ਦੰਗਲ ‘ਚ ਪਹਿਲਵਾਨਾਂ ਵਿਖਾਏ ਜੌਹਰ

ਭੋਗਪੁਰ : ਪਿੰਡ ਬੜਚੂਹੀ ਵਿਖੇ ਸਵ. ਬਾਬਾ ਸੁਰਜੀਤ ਨਾਥ ਜੀ ਦੀ ਗੱਦੀ ‘ਤੇ ਗੱਦੀਨਸ਼ੀਨ ਬਾਬਾ ਹਰਵਿੰਦਰ ਨਾਥ ਵੱਲੋਂ ਸਾਲਾਨਾ ਸਿੱਧ ਬਾਬਾ ਬਾਲਕ ਨਾਥ ਜੀ ਦਾ ਭੰਡਾਰਾ ਕਰਵਾਇਆ ਗਿਆ ਤੇ ਬਾਅਦ ਦੁਪਹਿਰ ਸਵ. ਮਹਿੰਗਾ ਇੰਘ ਯਾਦਗਾਰੀ 21ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਵਿਚ ਪੰਜਾਬ ਦੇ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੀਆਂ 80 ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿਚ ਅਖਾੜਾ ਹੁਸ਼ਿਆਰਪੁਰ, ਅਖਾੜਾ ਕੋਹਾਲੀ ਅੰਮਿ੍ਤਸਰ, ਅਖਾੜਾ ਜੰਡੂ ਸਿੰਘਾ, ਅਖਾੜਾ ਡੁਮੇਲੀ, ਅਖਾੜਾ ਕਮਾਈ ਦੇਵੀ, ਅਖਾੜਾ ਭੋਗਪੁਰ ਤੇ ਅਖਾੜਾ ਕਰਾੜੀ ਦੇ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਵਿਖਾਏ। ਛੋਟੇ ਪਟਕੇ ਦੀ ਕੰਗਣ ਵਾਲੀ ਕੁਸ਼ਤੀ ਰੋਬਨ ਪਹਿਲਵਾਨ ਕੋਹਾਲੀ ਤੇ ਬਿੱਲੂ ਪਹਿਲਵਾਨ ਹੁਸ਼ਿਆਰਪੁਰ ਵਿਚਕਾਰ ਹੋਈ ਤੇ ਰੋਬਿਨ ਪਹਿਲਵਾਨ ਜੇਤੂ ਰਿਹਾ। ਵੱਡੇ ਪਟਕੇ ਦੀ ਗੁਰਜ ਵਾਲੀ ਕੁਸ਼ਤੀ ਗਨੀ ਪਹਿਲਵਾਨ ਤੇ ਬੱਗਾ ਕੁਹਾਲੀ ਵਿਚਕਾਰ ਹੋਈ ਤੇ ਗਨੀ ਪਹਿਲਵਾਨ ਹੁਸ਼ਿਆਰਪੁਰ ਜੇਤੂ ਰਿਹਾ। ਆਸ਼ੀਸ਼ ਪਹਿਲਵਾਨ ਕਮਾਈ ਦੇਵੀ ਨੇ ਧੀਰਾ ਜਲੰਧਰ ਨੂੰ ਚਿੱਤ ਕੀਤਾ, ਸੁਰਜੀਤ ਬੁੱਟਰ ਅਖਾੜਾ ਭੋਗਪੁਰ ਨੇ ਜਸਵੀਰ ਪਠਾਨਕੋਟ ਨੂੰ ਚਿੱਤ ਕੀਤਾ। ਹਰਮਨ ਲੜੋਈ ਅਖਾੜਾ ਭੋਗਪੁਰ ਤੇ ਸੰਨੀ ਕਾਲਾ ਸੰਿਘਆ ਦੀ ਕੁਸ਼ਤੀ ਬਰਾਬਰ ਰਹੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਮਹਿਤਾ, ਵਿੱਕੀ ਭੋਗਪੁਰ ਤੇ ਮੋਹਨ ਸਿੰਘ ਬੁੱਟਰ ਨੇ ਇਨਾਮਾਂ ਦੀ ਵੰਡ ਕੀਤੀ। ਮੈਚ ਰੈਫਰੀ ਦੀ ਭੂਮਿਕਾ ਭੋਗਪੁਰ ਸਕੂਲ ਦੇ ਲੈਕਚਰਾਰ ਸੋਮਪਾਲ ਤੇ ਨਰਿੰਦਰ ਸਿੰਘ ਡੀਪੀ ਵੱਲੋਂ ਨਿਭਾਈ ਗਈ। ਇਸ ਮੌਕੇ ਅਮਰੀਕ ਸਿੰਘ ਮੀਕਾ, ਇੰਸਪੈਕਟਰ ਬਲਜਿੰਦਰ ਸਿੰਘ, ਜਗਦੀਸ਼ ਸਿੰਘ, ਸੰਤੋਖ ਸਿੰਘ ਦਾਤਾ, ਨਵਜੋਤ, ਮਿੰਟੂ ਹਿੰਮਤਪੁਰ, ਟਹਿਲ ਸਿੰਘ, ਗੋਲਡੀ ਜਰਮਨੀ, ਜੱਗਾ ਖੋਜਪੁਰ, ਬਾਬਾ ਗੁਰਪ੍ਰਰੀਤ, ਬਿੱਲਾ ਯੂਐੱਸਏ, ਸੋਨੀ ਯੂਐੱਸਏ ਨਿਰਮਲ ਸਿੰਘ, ਬਲਦੇਵ ਸਿੰਘ, ਉਸਤਾਦ ਰਜਿੰਦਰ ਸਿੰਘ, ਸੰਤੋਖ ਸਿੰਘ, ਬੰਟੀ, ਗੁਰਪ੍ਰਰੀਤ ਸਿੰਘ, ਸੋਨੂੰ ਆਦਿ ਮੌਜੂਦ ਸਨ।

Vinkmag ad
Share Our Daily Posts

News Desk

Read Previous

ਪਠਾਨਕੋਟ ਦੇ ਆਰਮੀ ਕੈਂਪ ‘ਚ ਚੱਲੀਆਂ ਗੋਲੀਆਂ, 2 ਫੌਜੀ ਜਵਾਨਾਂ ਦੀ ਮੌਤ, ਕੈਂਪ ‘ਚ ਮਚੀ ਹਫੜਾ-ਦਫੜੀ

Read Next

ਕਾਂਜਲੀ ਵੈੱਟਲੈਂਡ ਹੋਈ ਕੰਗਾਲ, ਨਹੀਂ ਕੋਈ ਪੁੱਛਣ ਵਾਲਾ ਹਾਲ