Breaking News :

ਪੀਪਲ ਦੇ ਰੁੱਖ ਨਜ਼ਦੀਕ ਧਾਰਮਿਕ ਫੋਟੋਆਂ ਗੰਦਗੀ ਵਿੱਚ ਰੱਖਣੀਆਂ ਮੰਦਭਾਗਾ ਉਹ ਵੀ ਸ਼ਿਵ ਮੰਦਿਰ ਪਹਾੜੀ ਵਾਲੇ ਦੇ ਕੋਲ ਹਿੰਦੂ ਪੰਡਿਤਾਂ ਨੂੰ ਖਾਣ ਤੋਂ ਸਵਾਏ ਕੋਈ ਕੰਮ ਨਹੀਂ

ਪੰਜਾਬ ਪੁਲਿਸ ਦੇ ਦੋ ਏਐੱਸਪੀ ਸਮੇਤ 71 ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ

ਮੁੱਖ ਮੰਤਰੀ ਨੇ ਸਦਨ ‘ਚ ਪੇਸ਼ ਕੀਤਾ ਭਰੋਸਗੀ ਮਤਾ, ਕਾਰਵਾਈ 29 ਸਤੰਬਰ ਦੁਪਹਿਰ ਦੋ ਵਜੇ ਤਕ ਮੁਲਤਵੀ

ਬੱਚਿਆਂ ਦੇ ਮਾਮੂਲੀ ਵਿਵਾਦ ਤੋਂ ਬਾਅਦ ਵਿਅਕਤੀ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਗੈਂਗਸਟਰ ਦੀਪਕ ਮੁੰਡੀ, ਅਰਜੁਨ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਕੀਤਾ ਪੇਸ਼, 5 ਦਿਨਾਂ ਦਾ ਰਿਮਾਂਡ ਮਿਲਿਆ

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਦਰਵਾਜ਼ਾ ਤੋੜ ਕੇ ਫਰਾਰ ਹੋਏ 12 ਹੋਰ ਮਰੀਜ਼, ਮਚਿਆ ਹੰਗਾਮਾ

ਜਲੰਧਰ ਦੇ HL ਰੈਸਟੋਰੈਂਟ ‘ਚ ਨੌਜਵਾਨਾਂ ਨੇ ਕੀਤਾ ਹੰਗਾਮਾ, ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਤਾਂ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ

PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਰੱਦ ਹੋਇਆ ਇਹ ਸ਼ਡਿਊਲ

27 ਸਤੰਬਰ ਦੇ ਸੈਸ਼ਨ ਦੀ ਇਜਾਜ਼ਤ ਤੋਂ ਪਹਿਲਾਂ ਰਾਜਪਾਲ ਨੇ ਮੰਗੀ ਵਿਧਾਨ ਸਭਾ ਦੇ ਬਿਜ਼ਨੈੱਸ ਦੀ ਜਾਣਕਾਰੀ

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੰਜਾਬ ਨੂੰ ਹੋਇਆ 2080 ਕਰੋੜ ਦਾ ਜੁਰਮਾਨਾ: ਸੰਤ ਸੀਚੇਵਾਲ

September 28, 2022

ਕਾਂਜਲੀ ਵੈੱਟਲੈਂਡ ਹੋਈ ਕੰਗਾਲ, ਨਹੀਂ ਕੋਈ ਪੁੱਛਣ ਵਾਲਾ ਹਾਲ

ਕਪੂਰਥਲਾ

ਕੌਮਾਂਤਰੀ ਪੱਧਰ ਦਾ ਰੁਤਬਾ ਹਾਸਲ ਕਰ ਚੁੱਕੀ ਕਾਂਜਲੀ ਵੈੱਟਲੈਂਡ ਤੇ ਪਿਕਨਿਕ ਸਪਾਟ ਨੂੰ ਵਿਕਸਤ ਕਰਨ ਦੀਆਂ ਯੋਜਨਾਵਾਂ ਤਾਂ ਬਹੁਤ ਬਣੀਆਂ, ਪਰ ਤਮਾਮ ਯੋਜਨਾਵਾਂ ਦਾ ਸਰਕਾਰੀ ਫਾਈਲਾਂ ‘ਚ ਹੀ ਦਮ ਘੁੱਟਿਆ ਗਿਆ। ਹਾਲਾਂਕਿ ਕੁਝ ਯੋਜਨਾਵਾਂ ‘ਤੇ ਜ਼ਮੀਨੀ ਪੱਧਰ ‘ਤੇ ਕੰਮ ਤਾਂ ਸ਼ੁਰੂ ਹੋਇਆ ਪਰ ਸਿਆਸੀ ਤੇ ਪ੍ਰਸ਼ਾਸਨਿਕ ਇੱਛਾ ਸ਼ਕਤੀ ਦੀ ਕਮੀ ਕਾਰਨ ਤਮਾਮ ਯੋਜਨਾਵਾਂ ਅੱਧ ਵਿਚਾਲੇ ਹੀ ਲਟਕੀਆਂ ਪਈਆਂ ਹਨ। ਵੱਖ-ਵੱਖ ਪ੍ਰਰਾਜੈਕਟਾਂ ਤਹਿਤ ਚਾਰ ਵਾਰ ਨੀਂਹ ਪੱਥਰ ਰੱਖੇ ਗਏ, ਕਈ ਢਾਈ ਤਿੰਨ ਕਰੋੜ ਰੁਪਏ ਖ਼ਰਚ ਵੀ ਕਰ ਦਿੱਤੇ ਗਏ ਪਰ ਦਹਾਕਿਆਂ ਬਾਅਦ ਇਕ ਵੀ ਪ੍ਰਰਾਜੈਕਟ ਮੁਕੰਮਲ ਨਹੀਂ ਹੋ ਸਕਿਆ।

ਕਾਂਜਲੀ ਵੈੱਟਲੈਂਡ ਤੇ ਪਿਕਨਿਕ ਸਪਾਟ ਨੂੰ ਵਿਕਸਤ ਕਰ ਕੇ ਸੈਰ ਸਪਾਟੇ ਦੇ ਲਿਹਾਜ਼ ਨਾਲ ਕਪੂਰਥਲਾ ਨੂੰ ਇਕ ਧਾਰਮਿਕ ਤੇ ਵਿਰਾਸਤੀ ਸੈਰ ਸਪਾਟਾ ਸਥਾਨ ਦੇ ਤੌਰ ‘ਤੇ ਪ੍ਰਫੁੱਲਿਤ ਕਰਨ ਦੀਆਂ ਦਹਾਕਿਆਂ ਤੋਂ ਕਈ ਯੋਜਨਾਵਾਂ ਚੱਲ ਰਹੀਆਂ ਹਨ। ਕਈ ਸਰਕਾਰਾਂ ਬਦਲੀਆਂ ਤੇ ਕਈ ਡੀਸੀ ਆਏ ਪਰ ਕਾਂਜਲੀ ਦੀ ਕਿਸਮਤ ਕੋਈ ਨਹੀਂ ਸੁਆਰ ਸਕਿਆ। ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਰ ਸੇਵਕਾਂ ਦੀ ਮਦਦ ਨਾਲ ਕਾਂਜਲੀ ਝੀਲ ਨੂੰ ਸਾਫ਼ ਕਰਨ ਤੇ ਵੇਈਂ ਦੇ ਕਿਨਾਰੇ ਸੁੰਦਰ ਘਾਟ ਬਣਾਉਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਇਸ ਪਿਕਨਿਕ ਸਪਾਟ ਨੂੰ ਸਾਂਭਣ ‘ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਜ਼ਿਲ੍ਹੇ ਦੀ ਆਮਦਨ ਦੇ ਸਰੋਤ ਤੋਂ ਇਲਾਵਾ ਇਲਾਕੇ ‘ਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਵਾਲਾ ਕਾਂਜਲੀ ਵੈੱਟਲੈਂਡ ਪ੍ਰਰਾਜੈਕਟ ਦੁਰਦਸ਼ਾ ਦੇ ਡੰਗ ਦਾ ਸ਼ਿਕਾਰ ਹੈ। ਸੈਰ ਸਪਾਟੇ ਦੇ ਦਾਇਰੇ ‘ਚ ਆਉਣ ਵਾਲਾ ਖੇਤਰ ਪਸ਼ੂਆਂ ਲਈ ‘ਚਾਰਾਗਾਹ’ ਤੇ ਚਰਵਾਹਿਆਂ ਲਈ ‘ਆਰਾਮਗਾਹ’ ਬਣ ਕੇ ਰਹਿ ਗਿਆ ਹੈ। ਕਾਂਜਲੀ ਦੀ ਬੁਰੀ ਹਾਲਤ ਦੇਖ ਕੇ ਹਰ ਸਾਲ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀ ਪੰਛੀਆਂ ਨੇ ਵੀ ਇਸ ਤੋਂ ਮੂੰਹ ਮੋੜ ਲਿਆ ਹੈ।

ਡੀਜੀਪੀ ਕੇਪੀਐੱਸ ਗਿੱਲ ਨੇ 1994 ‘ਚ ਕੀਤੀ ਸ਼ੁਰੂਆਤ

ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐੱਸ ਗਿੱਲ ਵੱਲੋਂ 16 ਜੁਲਾਈ 1994 ਨੂੰ ਕਾਂਜਲੀ ‘ਚ ਸੈਲਾਨੀਆਂ ਲਈ ਬੋਟ ਕਲੱਬ ਖੋਲਿ੍ਹਆ ਗਿਆ ਸੀ। ਇਸ ਤੋਂ ਬਾਅਦ 24 ਮਾਰਚ 1995 ਨੂੰ ਤਤਕਾਲੀ ਡੀਸੀ ਸਤੀਸ਼ ਚੰਦਰਾ ਵੱਲੋਂ ਕਾਂਜਲੀ ਦੀ ਐਕਸਟੈਂਸ਼ਨ, ਇੰਪਰੂਵਮੈਂਟ ਐਂਡ ਬਿਊਟੀਫਿਕੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਕੁਝ ਸਾਲਾਂ ਬਾਅਦ ਸਾਬਕਾ ਡੀਸੀ ਊਸ਼ਾ ਆਰ ਸ਼ਰਮਾ ਵੱਲੋਂ 4 ਦਸੰਬਰ 1998 ਨੂੰ ਕਾਂਜਲੀ ਦੀ ਖ਼ੂਬਸੂਰਤੀ ਨੂੰ ਵਧਾਉਣ ਵਾਲੇ ਪ੍ਰਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। 9 ਅਕਤੂਬਰ 2006 ਨੂੰ ਸਾਬਕਾ ਟੂਰਿਜ਼ਮ ਤੇ ਪਸ਼ੂ ਪਾਲਣ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕਾਂਜਲੀ ਵੈੱਟਲੈਂਡ ਟੂਰਿਸਟ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ। ਹਾਲੇ ਤਕ ਜਿੰਨੇ ਵੀ ਨੀਂਹ ਪੱਥਰ ਰੱਖੇ ਗਏ ਉਹ ਸਭ ਤਾਂ ਆਪਣੇ ਸਥਾਨ ‘ਤੇ ਕਾਇਮ ਹਨ ਪਰ ਯੋਜਨਾ ਅੱਜ ਤਕ ਕੋਈ ਵੀ ਸਿਰੇ ਨਹੀਂ ਲੱਗ ਸਕੀ।

ਇਸ ਤੋਂ ਬਾਅਦ ਕਾਂਜਲੀ ਵੈੱਟਲੈਂਡ ਤੇ ਪਿਕਨਿਕ ਸਪਾਟ ‘ਤੇ ਬੱਚਿਆਂ ਦੀ ਪਾਰਕ ਬਣਾਉਣ, ਬੱਚਿਆਂ ਲਈ ਛੋਟੀ ਰੇਲਗੱਡੀ ਚਲਾਉਣ, ਆਲੀਸ਼ਾਨ ਹੋਟਲ ਬਣਾਉਣ, ਡਿਜ਼ਨੀ ਲੈਂਡ ਵਾਂਗ ਝੂਲੇ, ਸ਼ਿਕਾਰੇ ਤੇ ਆਧੁਨਿਕ ਕਿਸ਼ਤੀਆਂ ਚਲਾਉਣ ਤੋਂ ਇਲਾਵਾ ਪਾਣੀ ਤੋਂ ਬਿਜਲੀ ਪੈਦਾ ਕਰਨ ਦੇ ਸੁਪਨੇ ਤਕ ਦਿਖਾਏ ਗਏ ਪਰ ਇਨ੍ਹਾਂ ‘ਚੋਂ ਇਕ ਵੀ ਹਕੀਕਤ ਨਹੀਂ ਬਣ ਸਕਿਆ। ਇਨ੍ਹਾਂ ਤਮਾਮ ਯੋਜਨਾਵਾਂ ‘ਤੇ ਹੁਣ ਤਕ ਕਰੀਬ ਢਾਈ ਕਰੋੜ ਰੁਪਏ ਖ਼ਰਚ ਕੀਤੇ ਗਏ ਤੇ ਹੁਣ ਇਹ ਸਾਰੀ ਰਕਮ ਮਿੱਟੀ ਹੋ ਚੁੱਕੀ ਹੈ। ਕਾਂਜਲੀ ‘ਚ ਇਸ ਵੇਲੇ ਯੋਜਨਾ ਦੇ ਨਾਂ ‘ਤੇ ਹੋਟਲ ਲਈ ਬਣੀ ਸਿਰਫ਼ ਇਕ ਇਮਾਰਤ ਖੜ੍ਹੀ ਹੈ ਜਿਸ ਨੂੰ ਬਣੇ ਸਾਲਾਂ ਬੀਤ ਗਏ ਹਨ ਪਰ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਢਹਿਣ ਕਿਨਾਰੇ ਪਹੁੰਚ ਗਈ ਹੈ। ਲੱਖਾਂ ਖ਼ਰਚ ਕਰ ਕੇ ਪੰਛੀਆਂ ਲਈ ਬਣਾਏ ਗਏ ਤਮਾਮ ਆਧੁਨਿਕ ਆਲ੍ਹਣੇ ਦਹਾਕਿਆਂ ਤੋਂ ਵੀਰਾਨ ਪਏ ਹਨ।

ਪਿਕਨਿਕ ਸਪਾਟ ਦੇ ਦਫ਼ਤਰ ਨੂੰ ਬੰਦ ਹੋਏ ਹੀ ਤਿੰਨ ਦਹਾਕੇ ਬੀਤ ਗਏ ਹਨ ਤੇ ਹੁਣ ਤਾਂ ਦਫ਼ਤਰ ਦੀ ਛੱਤ ਵੀ ਡਿੱਗ ਚੁੱਕੀ ਹੈ। ਨਾ ਕੋਈ ਝੂੁਲਾ, ਨਾ ਕੋਈ ਕਿਸ਼ਤੀ। ਚਾਰੇ ਪਾਸੇ ਵਾਤਾਵਰਨ ਦਾ ਬੁਰਾ ਹਾਲ। ਹਾਰ ਪਾਸੇ ਗੰਦਗੀ ਨਾਲ ਹਾਲ ਬੇਹਾਲ। ਕਾਂਜਲੀ ਨੂੰ ਵਿਕਸਿਤ ਕਰਨ ਦੇ ਮੱਦੇਨਜ਼ਰ ਕਾਂਜਲੀ ਡਿਵੈਲਪਮੈਂਟ ਸੁਸਾਇਟੀ ਦਾ ਗਠਨ ਹੋਇਆ ਸੀ, ਪਰ ਇਸ ਵੱਲੋਂ ਕਿੰਨਾ ਵਿਕਾਸ ਹੋਇਆ ਕੁਝ ਵੀ ਪਤਾ ਨਹੀਂ। ਹਰੇਕ ਡਿਪਟੀ ਕਮਿਸ਼ਨਰ ਇਹੀ ਕਹਿੰਦਾ ਹੈ ਕਿ ਕਾਂਜਲੀ ਨੂੰ ਨਵਾਂ ਸਰੂਪ ਦੇਣ ਲਈ ਅਸੀਂ ਨਵੇਂ ਸਿਰੇ ਤੋਂ ਪ੍ਰਰਾਜੈਕਟ ਬਣਾਵਾਂਗੇ।

Vinkmag ad
Share Our Daily Posts

News Desk

Read Previous

ਕੁਸ਼ਤੀ ਦੰਗਲ ‘ਚ ਪਹਿਲਵਾਨਾਂ ਵਿਖਾਏ ਜੌਹਰ

Read Next

ਪਟਿਆਲਾ ‘ਚ ਪੁਲਿਸ ਟੀਮ ‘ਤੇ ਹਮਲਾ, ਏਐੱਸਆਈ ਤੇ ਹੌਲਦਾਰ ਦੀ ਕੁੱਟਮਾਰ, ਨਸ਼ੇ ‘ਚ ਚੂਰ ਮੁਲਜ਼ਮ ਨਾਕਾ ਤੋੜ ਕੇ ਫ਼ਰਾਰ