Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

April 22, 2026

ਨਵੇਂ ਬਿਜਲੀ ਬਿੱਲ ‘ਚ ਇੰਝ ਐਡਜਸਟ ਹੋਣਗੀਆਂ ਜੂਨ ਦੀਆਂ ਯੂਨਿਟਾਂ, ਪਾਵਰਕਾਮ ਨੇ ਖਪਤਕਾਰਾਂ ਦੀ ਦੁਬਿਧਾ ਕੀਤੀ ਦੂਰ

ਪਟਿਆਲਾ : Punjab Free Electricity: ਪੰਜਾਬ ਸਰਕਾਰ ਵੱਲੋਂ ਮੁਫਤ ਬਿਜਲੀ ਸਕੀਮ ਲਾਗੂ ਕਰਨ ਤੋਂ ਬਾਅਦ ਜਿੱਥੇ ਖਪਤਕਾਰ ਖੁਸ਼ ਹਨ। ਇਸ ਦੇ ਨਾਲ ਹੀ ਉਹ ਖਪਤਕਾਰ ਦੁਬਿਧਾ ਵਿੱਚ ਹਨ, ਜਿਨ੍ਹਾਂ ਦੇ ਬਿਜਲੀ ਮੀਟਰਾਂ ਦੀ ਰੀਡਿੰਗ 1 ਜੁਲਾਈ ਤੋਂ ਪਹਿਲਾਂ ਲਈ ਗਈ ਹੈ। ਉਦਾਹਰਨ ਵਜੋਂ, ਜਿਨ੍ਹਾਂ ਖਪਤਕਾਰਾਂ ਦੇ ਪਿਛਲੇ ਬਿੱਲ 17 ਜੂਨ ਦੀ ਮੀਟਰ ਰੀਡਿੰਗ ਦੇ ਆਧਾਰ ‘ਤੇ ਆਏ ਹਨ, ਉਨ੍ਹਾਂ ਦੇ ਨਵੇਂ ਬਿੱਲ ਹੁਣ 16 ਅਗਸਤ ਦੀ ਰੀਡਿੰਗ ਦੇ ਆਧਾਰ ‘ਤੇ ਬਣਾਏ ਜਾਣਗੇ।

ਦੁਬਿਧਾ ਇਹ ਹੈ ਕਿ 17 ਜੂਨ ਤੋਂ 30 ਜੂਨ ਤਕ 14 ਦਿਨਾਂ ਦੀ ਮੀਟਰ ਰੀਡਿੰਗ ਨੂੰ ਨਵੇਂ ਬਿੱਲ ਤੋਂ ਕਿਵੇਂ ਵੱਖ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ‘ਜਾਗਰਣ ਸਮੂਹ’ ਨੇ ਪਾਵਰਕੌਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰੋਰਾਟਾ ਫਾਰਮੂਲਾ ਅਪਣਾਇਆ ਜਾਵੇਗਾ। ਯਾਨੀ 60 ਦਿਨਾਂ ਦੀ ਬਿਜਲੀ ਦੀ ਖਪਤ ਦੀ ਔਸਤ ਇਕ ਦਿਨ ਦੀ ਖਪਤ ਤੈਅ ਹੋਵੇਗੀ। ਜੇਕਰ ਪੁਰਾਣਾ ਬਿੱਲ 17 ਜੂਨ ਦੀ ਰੀਡਿੰਗ ‘ਤੇ ਆਧਾਰਿਤ ਹੈ ਤਾਂ ਅਗਲੇ 60 ਦਿਨਾਂ ਲਈ ਵਰਤੀਆਂ ਜਾਣ ਵਾਲੀਆਂ ਕੁੱਲ ਯੂਨਿਟਾਂ ਨੂੰ 60 ਨਾਲ ਵੰਡ ਕੇ, ਇਕ ਦਿਨ ਲਈ ਬਿਜਲੀ ਦੀ ਔਸਤ ਖਪਤ ਕੱਢੀ ਜਾਵੇਗੀ।

ਮੁਫ਼ਤ ਬਿਜਲੀ ਦੇ ਆਧਾਰ ‘ਤੇ ਬਣੇਗ ਨਵਾਂ ਬਿੱਲ

ਇਸ ਤੋਂ ਬਾਅਦ 17 ਤੋਂ 30 ਜੂਨ ਤਕ ਕੁੱਲ ਖਪਤ ਤੋਂ 14 ਦਿਨਾਂ ਲਈ ਬਿਜਲੀ ਦੀ ਖਪਤ ਨੂੰ ਕੱਟ ਕੇ 46 ਦਿਨਾਂ ਲਈ ਔਸਤ ਮੁਫ਼ਤ ਬਿਜਲੀ ਦੇ ਆਧਾਰ ‘ਤੇ ਨਵਾਂ ਬਿੱਲ ਬਣਾਇਆ ਜਾਵੇਗਾ। ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਤਾ ‘ਚ ਆਉਣ ‘ਤੇ ਪੰਜਾਬੀਆਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। 1 ਜੁਲਾਈ 2022 ਤੋਂ ਇਸ ਐਲਾਨ ‘ਤੇ ਅਮਲ ਸ਼ੁਰੂ ਹੋ ਗਿਆ ਹੈ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਅਣਖ ਖ਼ਾਤਰ ਕਤਲ; ਅੰਤਰ-ਧਰਮ ਵਿਆਹ ਕਰਵਾਉਣ ਵਾਲੀ ਭੈਣ ਨੂੰ ਉਤਾਰਿਆ ਮੌਤ ਦੇ ਘਾਟ

Read Next

12ਵੀਂ ਦੇ ਨਤੀਜੇ ਨੇ ਖੋਲ੍ਹੀ ਗਿਆਨ ਦੀ ਪੋਲ, ਪੰਜਾਬੀ ’ਚ 4510 ਤੇ ਇਲੈਕਟਿਵ ਪੰਜਾਬੀ ’ਚ ਇੰਨੇ ਵਿਦਿਆਰਥੀ ਹੋਏ ਫੇਲ੍ਹ