Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਖ਼ੂਨ ਹੋਇਆ ਸਫ਼ੈਦ ! ਉੱਚੀ ਆਵਾਜ਼ ’ਚ ਗੀਤ ਸੁਣ ਰਿਹਾ ਸੀ ਪੁੱਤ, ਰੋਕਣ ’ਤੇ ਪਿਓ ਦੇ ਸਿਰ ’ਚ ਮਾਰਿਆ ਘੋਟਣਾ, ਮੌਤ

ਹਠੂਰ : ਨੇਡ਼ਲੇ ਪਿੰਡ ਲੱਖਾ ਵਿਖੇ ਉੱਚੀ ਆਵਾਜ਼ ’ਚ ਗੀਤ ਬੰਦ ਕਰਨ ਦਾ ਕਹਿਣ ’ਤੇ ਨਸ਼ੇਡ਼ੀ ਪੁੱਤ ਨੇ ਪਿਓ ਦੇ ਸਿਰ ’ਚ ਘੋਟਣਾ ਮਾਰ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਲੱਖਾ ਵਾਸੀ ਕਰਮ ਸਿੰਘ ਉਰਫ਼ ਨਿੱਕਾ ਪੁੱਤਰ ਜਗਰੂਪ ਸਿੰਘ ਆਪਣੇ ਘਰ ’ਚ ਸੋਮਵਾਰ ਰਾਤ ਨੂੰ ਉੱਚੀ ਆਵਾਜ਼ ’ਚ ਗੀਤ ਸੁਣ ਰਿਹਾ ਸੀ। ਨਸ਼ੇ ਦੀ ਲੋਰ ਵਿਚ ਗੀਤ ਦੀ ਉੱਚੀ ਆਵਾਜ਼ ਕਾਰਨ ਘਰ ਤੇ ਆਂਢ ਗੁਆਂਢ ਦੇ ਪਰੇਸ਼ਾਨ ਹੋ ਰਹੇ ਲੋਕਾਂ ਤੋਂ ਅਣਜਾਣ ਨਿੱਕਾ ਵਾਰ-ਵਾਰ ਆਵਾਜ਼ ਵਧਾ ਘਟਾ ਰਿਹਾ ਸੀ। ਇਸ ’ਤੇ ਅਖ਼ੀਰ ਕੁਝ ਸਮੇਂ ਬਾਅਦ ਉਸ ਦੇ ਪਿਤਾ ਜਗਰੂਪ ਸਿੰਘ ਨੇ ਆਵਾਜ਼ ਹੌਲੀ ਕਰਨ ਲਈ ਕਹਿ ਦਿੱਤਾ। ਬਸ ਫਿਰ ਕੀ ਸੀ ਨਸ਼ੇਡ਼ੀ ਨਿੱਕਾ ਇਸ ਗੱਲ ’ਤੇ ਆਪਣੇ ਪਿਓ ਨਾਲ ਜਿੱਦਣ ਲੱਗਾ ਤੇ ਉਸ ਨੇ ਆਵਾਜ਼ ਹੌਲੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਜਿਸ ’ਤੇ ਦੋਵਾਂ ’ਚ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਦੋਵਾਂ ’ਚ ਹੋਈ ਤਕਰਾਰ ਤੋਂ ਬਾਅਦ ਨਿੱਕੇ ਨੇ ਘੋਟਣਾ ਚੁੱਕਿਆ ਤੇ ਆਪਣੇ ਪਿਓ ਦੇ ਸਿਰ ’ਚ ਮਾਰ ਦਿੱਤਾ। ਘੋਟਣੇ ਦੀ ਸੱਟ ਇੰਨੀ ਜ਼ਬਰਦਸਤ ਸੀ ਕਿ ਉਸ ਦਾ ਪਿਓ ਜਗਰੂਪ ਸਿੰਘ ਮੌਕੇ ’ਤੇ ਹੀ ਦਮ ਤੋਡ਼ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਹਠੂਰ ਦੇ ਮੁਖੀ ਹਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਖ਼ੂਨ ਨਾਲ ਲਥਪਥ ਜਗਰੂਪ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਕਤਲ ਕਰ ਕੇ ਫ਼ਰਾਰ ਹੋਏ ਉਸ ਦੇ ਪੁੱਤ ਦੀ ਤਲਾਸ਼ ਲਈ ਛਾਪੇਮਾਰੀ ਕੀਤੀ। ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਦੇਰ ਰਾਤ ਨਿੱਕਾ ਨੂੰ ਗ੍ਰਿਫ਼ਤਾਰ ਕਰ ਲਿਆ।

Vinkmag ad
Share Our Daily Posts

News Desk

Read Previous

ਅਗਲੇ ਹਫਤੇ ਦੁੱਧ ਮਹਿੰਗਾ ਹੋ ਜਾਵੇਗਾ, ਵਿੱਤ ਮੰਤਰੀ ਦੇ ਇਸ ਐਲਾਨ ਕਾਰਨ ਕੀਮਤਾਂ ਵਧਣਗੀਆਂ

Read Next

ਯੂਨਿਟ ਮੁਫ਼ਤ ਬਿਜਲੀ ਯੋਜਨਾ ਤੋਂ ਹਟਾਈ ਇਕ ਕਿੱਲੋਵਾਟ ਲੋਡ ਦੀ ਸ਼ਰਤ, ਬਕਾਇਆ ਬਿੱਲ ਮਾਫ਼ ਕਰਨ ਦਾ ਨੋਟੀਫਿਕੇਸ਼ਨ ਜਾਰੀ