Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਸਾਵਧਾਨ ! ਹੁਣ ਪੰਜਾਬ ‘ਚ ਨਹੀਂ ਬਣਨਗੇ ਆਟਾ-ਦਾਲ ਸਕੀਮ ਦੇ ਨਵੇਂ ਕਾਰਡ, ਪੁਰਾਣਿਆਂ ਦੀ ਹੋਵੇਗੀ ਵੈਰੀਫਿਕੇਸ਼ਨ, ਪੜ੍ਹੋ ਪੂਰਾ ਮਾਮਲਾ

ਬਠਿੰਡਾ : ਸੂਬੇ ‘ਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਤੋਂ ਪਹਿਲਾਂ ਸਿਆਸੀ ਲਾਹਾ ਲੈਣ ਲਈ ਕਾਂਗਰਸ ਸਰਕਾਰ ਵੱਲੋਂ ਧਡ਼ਾਧਡ਼ ਬਣਾਏ ਗਏ ਆਟਾ-ਦਾਲ ਦੇ ਕਾਰਡਾਂ (Ata Dal Scheme Card) ਦੀ ਹੁਣ ਫਿਰ ਤੋਂ ਜਾਂਚ ਕੀਤੀ ਜਾਵੇਗੀ। ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋਣ ਤਕ ਨਵੇਂ ਕਾਰਡ ਨਹੀਂ ਬਣਨਗੇ। ਪੁਰਾਣੇ ਕਾਰਡਾਂ ‘ਚ ਵੀ ਨਵੇਂ ਮੈਂਬਰ ਜੋਡ਼ਨ ’ਤੇ ਰੋਕ ਲਾ ਦਿੱਤੀ ਗਈ ਹੈ। ਬਠਿੰਡਾ ਵਿਚ ਫੂਡ ਸਪਲਾਈ ਵਿਭਾਗ ਦੇ ਦਫਤਰ ‘ਚ ਇਸ ਸਬੰਧੀ ਨੋਟਿਸ ਵੀ ਲਗਾ ਦਿੱਤਾ ਗਿਆ ਹੈ। ਏਐੱਸਐੱਫਓ ਸੰਜੀਵ ਭਾਟੀਆ ਦਾ ਕਹਿਣਾ ਹੈ ਕਿ ਵਿਭਾਗੀ ਹਦਾਇਤਾਂ ਅਨੁਸਾਰ ਕੰਮ ਬੰਦ ਕੀਤਾ ਗਿਆ ਹੈ। ਸੂਬੇ ਵਿਚ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਹੀ ਦਾਅ ਖੇਡਿਆ ਸੀ। ਉਨ੍ਹਾਂ ਵੱਲੋਂ ਵੀ ਕਾਰਡ ਬਣਾਏ ਗਏ ਸਨ ਪਰ 2017 ਵਿਚ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਇਨ੍ਹਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਸੀ।

ਸੂਬੇ ‘ਚ ਚੋਣਾਂ ਤੋਂ ਪਹਿਲਾਂ ਜ਼ਿਲ੍ਹੇ ਦੇ ਹਰੇਕ ਹਲਕੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਕਾਰਡ ਬਣਾਏ ਗਏ। ਇਸ ਦੇ ਲਈ ਕਾਂਗਰਸੀ ਆਗੂਆਂ ਨੇ ਵੀ ਇਕਜੁਟ ਹੋ ਕੇ ਕੰਮ ਕੀਤਾ। ਅਜਿਹਾ ਕਰ ਕੇ ਕਾਂਗਰਸੀ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਚਾਹੁੰਦੇ ਸਨ, ਪਰ ਫਿਰ ਵੀ ਚੋਣਾਂ ‘ਚ ਉਨ੍ਹਾਂ ਨੂੰ ਇਹ ਰਾਸ ਨਹੀਂ ਆਇਆ ਤੇ ਨਤੀਜਾ ਜ਼ਿਲ੍ਹੇ ਦੀਆਂ ਸਾਰੀਆਂ ਛੇ ਸੀਟਾਂ ‘ਤੇ ‘ਆਪ’ ਵਿਧਾਇਕ ਜੇਤੂ ਰਹੇ। ਜਦਕਿ ਚੋਣਾਂ ਤੋਂ ਕਾਰਡ ਬਣਾਉਣ ਲਈ ਭਰੇ ਜਾਣ ਵਾਲੇ ਫਾਰਮ ‘ਤੇ ਹੋਲੋਗ੍ਰਾਮ ਵੀ ਲਾਇਆ ਜਾਂਦਾ ਸੀੀ, ਪਰ ਇਹ ਹੋਲੋਗ੍ਰਾਮ ਫੂਡ ਸਪਲਾਈ ਵਿਭਾਗ ਦੇ ਦਫ਼ਤਰ ‘ਚ ਮਿਲਣ ਦੀ ਬਜਾਏ ਕਾਂਗਰਸ ਦੇ ਦਫ਼ਤਰੇ ਤੋਂ ਮਿਲਦਾ ਸੀ। ਇਸ ਦੇ ਲਈ ਵੀ ਕਿਸੇ ਕਾਂਗਰਸੀ ਆਗੂ ਦੀ ਸਿਫਾਰਸ਼ ਦੀ ਜ਼ਰੂਰਤ ਪੈਂਦੀ ਸੀ।

ਹਾਲਾਂਕਿ ਹੋਲੋਗ੍ਰਾਮ ਮਿਲਣ ਨੂੰ ਲੈ ਕੇ ਦਫ਼ਤਰੀ ਅਧਿਕਾਰੀ ਉਸ ਵੇਲੇ ਤਾਂ ਖੁੱਲ੍ਹ ਕੇ ਨਹੀਂ ਬੋਲੇ ਸੀ, ਪਰ ਹੁਣ ਗੱਲ ਕਰਦੇ ਹਨ ਕਿ ਕਾਰਡ ਬਣਾਉਣ ਦਾ ਕੰਮ ਕਾਂਗਰਸੀ ਦਫ਼ਤਰ ਤੋਂ ਹੀ ਹੋਇਆ। ਦੂਸਰੇ ਪਾਸੇ ਜ਼ਿਲ੍ਹੇ ‘ਚ ਇਸ ਵੇਲੇ 2.11 ਲੱਖ ਕਾਰਡਧਾਰਕ ਹਨ ਜਿਨ੍ਹਾਂ ਲਈ ਡਿਪੂਆਂ ‘ਤੇ ਸਸਤਾ ਅਨਾਜ ਮੁਹੱਈਆ ਕਰਵਾਇਆ ਜਾਂਦਾ ਹੈ।

ਫਿਲਹਾਲ ਨਵੇਂ ਕਾਰਡ ਬਣਾਏ ਜਾਣ ‘ਤੇ ਰੋਕ ਲਗਾਉਣ ਨੂੰ ਲੈ ਕੇ ਏਐੱਫਐੱਸਓ ਸੰਜੀਵ ਭਾਟੀਆ ਦਾ ਕਹਿਣਾ ਹੈ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਬੰਦ ਕੀਤਾ ਗਿਆ ਹੈ। ਉਨ੍ਹਾਂ ਨੂੰ ਜਦੋਂ ਨਵੇਂ ਕਾਰਡ ਬਣਾਉਣ ਦਾ ਹੁਕਮ ਮਿਲੇਗਾ ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਫਿਲਹਾਲ ਪੁਰਾਣੇ ਕਾਰਡ ਧਾਰਕਾਂ ਨੂੰ ਹੀ ਸਹੂਲਤ ਦਿੱਤੀ ਜਾ ਰਹੀ ਹੈ ਜਦਕਿ ਪੁਰਾਣੇ ਕਾਰਡਾਂ ਦੀ ਜਾਂਚ ਨੂੰ ਲੈ ਕੇ ਹਾਲੇ ਤਕ ਕੋਈ ਸਥਿਤੀ ਸਪੱਸ਼ਟ ਨਹੀਂ ਹੈ।

Vinkmag ad
Share Our Daily Posts

News Desk

Read Previous

ਖੁਸ਼ਖ਼ਬਰੀ ! ਪੰਜਾਬ ‘ਚ ਪੱਕੇ ਹੋਣਗੇ ਕੱਚੇ ਮੁਲਾਜ਼ਮ, ਸਬ-ਕਮੇਟੀ ਨੇ ਵੱਖ-ਵੱਖ ਵਿਭਾਗਾਂ ਤੋਂ ਮੰਗਿਆ ਡਾਟਾ, ਰੈਗੂਲਰ ਕਰਨ ਦੀ ਪ੍ਰਕਿਰਿਆ ਸ਼ੁਰੂ

Read Next

ਕੈਨੇਡਾ ਤੋਂ ਬਾਅਦ ਬਠਿੰਡਾ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਸਿਰ ਵਾਲਾ ਹਿੱਸਾ ਵੀ ਲੈ ਗਏ ਨਾਲ