ਲੁਧਿਆਣਾ : ਵਿੱਤੀ ਵਰ੍ਹਾ 2021-22 (ਅਪ੍ਰੈਲ 2021 ਤੋਂ ਮਾਰਚ 2022) ਦੀ ਇਨਕਮ ਟੈਕਸ ਰਿਟਰਨ (ਨੌਨ-ਆਡਿਟ) ਭਰਨ ਦੀ ਨਿਰਧਾਰਤ ਤਰੀਕ 31 ਜੁਲਾਈ ਹੈ। ਇੰਡੀਅਨ ਟੈਕਸੇਸ਼ਨ ਐਡਵੋਕੇਟਸ ਐਸੋਸੀਏਸ਼ਨ ਦੇ ਮੁਖੀ ਵਕੀਲ ਜਤਿੰਦਰ ਖੁਰਾਣਾ ਨੇ ਕਿਹਾ ਕਿ ਟੈਕਸ ਯੋਗ ਆਮਦਨ ਵਾਲੇ ਕਰਦਾਤਾ ਨਿਰਧਾਰਤ ਤਰੀਕ ਤਾਈਂ ਰਿਟਰਨ ਭਰਨ ਤੇ ਇਨਕਮ ਟੈਕਸ ਮੱਦਾਂ ਤਹਿਤ ਲੇਟ ਫੀਸ ਤੋਂ ਇਲਾਵਾ ਦੇਣਯੋਗ ਟੈਕਸ ਦੀ ਰਕਮ ’ਤੇ ਵਿਆਜ ਵੀ ਲੱਗੇਗਾ। ਰਿਫੰਡ ਕਲੇਮ ਕਰਨ ਵਾਲੇ ਕਰਦਾਤਾ ਨੂੰ ਰਿਟਰਨ ਫਾਰਮ ’ਤੇ ਸਹੀ ਬੈਂਕ ਅਕਾਉਂਟ ਨੰਬਰ ਤੇ ਆਈਐੱਫਐੱਸਸੀ ਕੋਡ ਨੰਬਰ ਲਿਖਣਾ ਚਾਹੀਦਾ ਹੈ ਤਾਂ ਜੋ ਉਸੇ ਖਾਤੇ ਵਿਚ ਰਿਫੰਡ ਜਮ੍ਹਾਂ ਹੋਵੇ।
