ਨੂਰਮਹਿਲ : ਇਥੋਂ ਦੇ ਨਜ਼ਦੀਕੀ ਪਿੰਡ ਬਾਠ (Village Bath) ਵਿਖੇ ਇਕ ਲੜਕੀ ਦੀ ਬੀਤੀ ਰਾਤ ਸੱਪ ਲੜਨ (Snake Bite) ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਲੜਕੀ ਦੇ ਪਿਤਾ ਹਰਦੀਪ ਸਿੰਘ ਵਾਸੀ ਬਾਠ ਨੇ ਦੱਸਿਆ ਕਿ ਮੇਰੀਆਂ ਦੋ ਬੇਟੀਆਂ ਸਨ।
ਬੀਤੀ ਦੇਰ ਰਾਤ ਕਰੀਬ 10.30 ਵਜੇ ਅਸੀਂ ਸਾਰੇ ਪਰਿਵਾਰ ਸਮੇਤ ਕਮਰੇ ਬਾਹਰ ਵਰਾਂਡੇ ‘ਚ ਸੁੱਤੇ ਪਏ ਸਨ ਕਿ ਮੇਰੀ ਬੇਟੀ ਰਿਆਂ ( 5 ) ਸਾਲ ਨੇ ਜਦੋ ਸੱਪ ਨੂੰ ਵੇਖਿਆ ਤਾਂ ਉੱਚੀ-ਉੱਚੀ ਰੌਲਾ ਪਾਇਆ ਤਾਂ ਜਦੋਂ ਬੇਟੀ ਨੂੰ ਵੇਖਿਆ ਤਾਂ ਸੱਪ ਨੇ ਉਸ ਦੇ ਡੰਗ ਮਾਰਿਆ ਹੋਇਆ ਸੀ। ਲੜਕੀ ਨੂਰਮਹਿਲ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਇਲਾਜ਼ ਕਰਨ ਉਪਰੰਤ ਠੀਕ ਹੋਣ ਤੇ ਸਾਰੇ ਸਰੀਰ ਵਿਚ ਜ਼ਹਿਰ ਫੈਲਣ ਨਾਲ ਲੜਕੀ ਦੀ ਮੌਤ ਹੋ ਗਈ। ਇਸ ਦੁੱਖਦਾਈ ਘਟਨਾ ਨਾਲ ਸਾਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਹੈ।
