Breaking News :

ਪੀਪਲ ਦੇ ਰੁੱਖ ਨਜ਼ਦੀਕ ਧਾਰਮਿਕ ਫੋਟੋਆਂ ਗੰਦਗੀ ਵਿੱਚ ਰੱਖਣੀਆਂ ਮੰਦਭਾਗਾ ਉਹ ਵੀ ਸ਼ਿਵ ਮੰਦਿਰ ਪਹਾੜੀ ਵਾਲੇ ਦੇ ਕੋਲ ਹਿੰਦੂ ਪੰਡਿਤਾਂ ਨੂੰ ਖਾਣ ਤੋਂ ਸਵਾਏ ਕੋਈ ਕੰਮ ਨਹੀਂ

ਪੰਜਾਬ ਪੁਲਿਸ ਦੇ ਦੋ ਏਐੱਸਪੀ ਸਮੇਤ 71 ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ

ਮੁੱਖ ਮੰਤਰੀ ਨੇ ਸਦਨ ‘ਚ ਪੇਸ਼ ਕੀਤਾ ਭਰੋਸਗੀ ਮਤਾ, ਕਾਰਵਾਈ 29 ਸਤੰਬਰ ਦੁਪਹਿਰ ਦੋ ਵਜੇ ਤਕ ਮੁਲਤਵੀ

ਬੱਚਿਆਂ ਦੇ ਮਾਮੂਲੀ ਵਿਵਾਦ ਤੋਂ ਬਾਅਦ ਵਿਅਕਤੀ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਗੈਂਗਸਟਰ ਦੀਪਕ ਮੁੰਡੀ, ਅਰਜੁਨ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਕੀਤਾ ਪੇਸ਼, 5 ਦਿਨਾਂ ਦਾ ਰਿਮਾਂਡ ਮਿਲਿਆ

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਦਰਵਾਜ਼ਾ ਤੋੜ ਕੇ ਫਰਾਰ ਹੋਏ 12 ਹੋਰ ਮਰੀਜ਼, ਮਚਿਆ ਹੰਗਾਮਾ

ਜਲੰਧਰ ਦੇ HL ਰੈਸਟੋਰੈਂਟ ‘ਚ ਨੌਜਵਾਨਾਂ ਨੇ ਕੀਤਾ ਹੰਗਾਮਾ, ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਤਾਂ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ

PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਰੱਦ ਹੋਇਆ ਇਹ ਸ਼ਡਿਊਲ

27 ਸਤੰਬਰ ਦੇ ਸੈਸ਼ਨ ਦੀ ਇਜਾਜ਼ਤ ਤੋਂ ਪਹਿਲਾਂ ਰਾਜਪਾਲ ਨੇ ਮੰਗੀ ਵਿਧਾਨ ਸਭਾ ਦੇ ਬਿਜ਼ਨੈੱਸ ਦੀ ਜਾਣਕਾਰੀ

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੰਜਾਬ ਨੂੰ ਹੋਇਆ 2080 ਕਰੋੜ ਦਾ ਜੁਰਮਾਨਾ: ਸੰਤ ਸੀਚੇਵਾਲ

September 28, 2022

ਮਨੀਸ਼ ਸਿਸੋਦੀਆ ਦਾ ਦਾਅਵਾ – ਮੈਨੂੰ ਸੁਨੇਹਾ ਆਇਐ,‘ਆਪ’ ਛੱਡ ਕੇ ਭਾਜਪਾ ’ਚ ਆ ਜਾਓ, ਬੰਦ ਕਰਵਾ ਦੇਵਾਂਗੇ ਸਾਰੇ ਸੀਬੀਆਈ-ਈਡੀ ਕੇਸ

ਨਵੀਂ ਦਿੱਲੀ : ਦਿੱਲੀ ਦੀ ਆਬਕਾਰੀ ਨੀਤੀ ’ਚ ਕਥਿਤ ਘਪਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਆਹਮੋ-ਸਾਹਮਣੇ ਹੋ ਗਈ ਹੈ। ਦੋਵੇਂ ਪਾਰਟੀਆਂ ਦੇ ਆਗੂ ਲਗਾਤਾਰ ਇਕ-ਦੂਜੇ ’ਤੇ ਹਮਲੇ ਕਰ ਰਹੇ ਹਨ। ਇਸੇ ਤਹਿਤ ਦਿੱਲੀ ਦੇ ਉਪ ਮੁੱਖ ਮੰਤਰੀ ਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਅੱਜ ਫਿਰ ਕੇਂਦਰ ਸਰਕਾਰ ਤੇ ਭਾਜਪਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਜਪਾ ਦਾ ਸੁਨੇਹਾ ਮਿਲਿਆ ਹੈ ਕਿ ਬੀਜੇਪੀ ’ਚ ਆ ਜਾਓ, ਤਾਂ ਸੀਬੀਆਈ-ਈਡੀ ਦੇ ਸਾਰੇ ਕੇਸ ਬੰਦ ਕਰਵਾ ਦੇਵਾਂਗੇ।

ਉਨ੍ਹਾਂ ਟਵੀਟ ਕੀਤਾ ਤੇ ਲਿਖਿਆ, ‘ਮੈਨੂੰ ਭਾਜਪਾ ਦਾ ਸੁਨੇਹਾ ਮਿਲਿਆ ਹੈ – ‘ਆਪ’ ਛੱਡ ਤੇ ਭਾਜਪਾ ’ਚ ਆ ਜਾਓ, ਸਾਰੇ ਸੀਬੀਆਈ-ਈਡੀ ਕੇਸ ਬੰਦ ਕਰਵਾ ਦੇਵਾਂਗੇ। ਭਾਜਪਾ ਨੂੰ ਮੇਰਾ ਜਵਾਬ – ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਿਜ ਹਾਂ, ਰਾਜਪੂਤ ਹਾਂ। ਸਿਰ ਕਟਵਾ ਲਵਾਂਗਾ ਪਰ ਭਿ੍ਰਸ਼ਟਾਚਾਰੀਆਂ-ਸਾਜ਼ਿਸ਼ਕਾਰਾਂ ਅੱਗੇ ਨਹੀਂ ਝੁਕਾਂਗਾ। ਮੇਰੇ ਵਿਰੁੱਧ ਸਾਰੇ ਕੇਸ ਝੂਠੇ ਹਨ। ਜੋ ਕਰਨਾ ਹੈ ਕਰ ਲਓ।

ਕੇਜਰੀਵਾਲ ਨੂੰ ਇਕ ਮੌਕਾ ਦੇਣਾ ਚਾਹੁੰਦੇ ਹਨ ਗੁਜਰਾਤ ਦੇ ਲੋਕ

ਇਸ ਕੜੀ ’ਚ ਉਨ੍ਹਾਂ ਅੱਗੇ ਕਿਹਾ, ‘ਪਿਛਲੇ 27 ਸਾਲਾ ’ਚ ਭਾਜਪਾ ਨੇ ਗੁਜਰਾਤ ਲਈ ਜੋ ਨਹੀਂ ਕੀਤਾ, ਉਹ ਕੇਜਰੀਵਾਲ ਦੀ ਸਰਕਾਰ ਕਰ ਕੇ ਦਿਖਾਏਗੀ। ਮੈਂ ਅਰਵਿੰਦ ਕੇਜਰੀਵਾਲ ਦੇ ਨਾਲ ਦੋ ਦਿਨਾਂ ਦੇ ਦੌਰੇ ’ਤੇ ਗੁਜਰਾਤ ਜਾ ਰਿਹਾ ਹਾਂ। ਜਿਸ ਤਰੀਕੇ ਨਾਲ ਦਿੱਲੀ ’ਚ ਕੰਮ ਕੀਤਾ ਗਿਆ ਹੈ ਤੇ ਜਿਸ ਤਰ੍ਹਾਂ ਪੰਜਾਬ ’ਚ ਕੰਮ ਹੋ ਰਹੇ ਹਨ, ਇਸ਼ ਤੋਂ ਪ੍ਰਭਾਵਿਤ ਹੋ ਕੇ ਗੁਜਰਾਤ ਦੇ ਲੋਕ ਕੇਜਰੀਵਾਲ ਨੂੰ ਇਕ ਮੌਕਾ ਦੇਣਾ ਚਾਹੁੰਦੇ ਹਨ।

ਲੁੱਕਆਊਟ ਨੋਟਿਸ ਕੀਤਾ ਹੈ ਜਾਰੀ

ਇਸ ਤੋਂ ਪਹਿਲਾਂ ਐਤਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾਕਿ ਸੀਬੀਆਈ ਨੇ ਉਨ੍ਹਾਂ ਖ਼ਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਇਸ ਕਦਮ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਸੀਬੀਆਈ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਕੁਝ ਵੀ ਨਹੀਂ ਮਿਲਿਆ, ਇਸ ਲਈ ਹੁਣ ਅਜਿਹਾ ਕੰਮ ਕੀਤਾ ਜਾ ਰਿਹਾ ਹੈ। ਉਹ ਦਿੱਲੀ ਵਿਚ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਉਸ ਨੂੰ ਲੱਭਣ ਵਿੱਚ ਅਸਮਰੱਥ ਹੈ।

ਟਵੀਟ ਰਾਹੀਂ ਦਿੱਤਾ ਜਵਾਬ

ਮਨੀਸ਼ ਸਿਸੋਦੀਆਂ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੇ ਕੋਲ ਭਾਜਪਾ ਦਾ ਸੁਨੇਹਾ ਆਇਆ ਹੈ – ‘ਆਪ’ ਛੱਡ ਕੇ ਭਾਜਪਾ ਵਿਚ ਆ ਜਾਓ, ਸੀਬੀਆਈ-ਈਡੀ ਦੇ ਸਾਰੇ ਕੇਸ ਬੰਦ ਕਰ ਦਿੱਤੇ ਜਾਣਗੇ।

ਇਸ ’ਤੇ ਭਾਜਪਾ ਨੂੰ ਮੇਰਾ ਜਵਾਬ- ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਿਜ ਹਾਂ, ਰਾਜਪੂਤ ਹਾਂ। ਮੈਂ ਆਪਣਾ ਸਿਰ ਕਟਵਾਂ ਲਵਾਂਗਾ ਪਰ ਭਿ੍ਰਸ਼ਟਾਚਾਰੀਆਂ-ਸਾਜ਼ਿਸ਼ਕਾਰੀਆਂ ਅੱਗੇ ਨਹੀਂ ਝੁਕਾਂਗਾ। ਮੇਰੇ ਖ਼ਿਲਾਫ਼ ਸਾਰੇ ਕੇਸ ਝੂਠੇ ਹਨ, ਤੁਸੀਂ ਜੋ ਕਰਨਾ ਚਾਹੁੰਦੇ ਹੋ, ਕਰ ਲਵੋ।

Vinkmag ad
Share Our Daily Posts

News Desk

Read Previous

ਸੁਸਾਇਟੀ ਨੇ ਟੀਮਾਂ ਨੂੰ ਭੇਜਿਆ ਸੱਦਾ, 28 ਅਕਤੂਬਰ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

Read Next

ਨਾਭਾ ‘ਚ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਤਾਰਿਆ ਮੌਤ ਦੇ ਘਾਟ, ਮੈਦਾਨ ‘ਚ ਪਈ ਮਿਲੀ ਲਾਸ਼