Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਜਗਰਾਓਂ ਪੁਲਿਸ ਨੇ ਥਾਣੇ ‘ਚ ਚਾਰ ਬੱਚਿਆਂ ਦੀ ਮਾਂ ‘ਤੇ ਵਿਖਾਈ ‘ਮਰਦਾਨਗੀ’, ਕਰੰਟ ਲਾ ਕੇ ਕੀਤਾ ਬੇਹੋਸ਼, ਪੜ੍ਹੋ ਪੂਰਾ ਮਾਮਲਾ

ਜਗਰਾਓਂ : ਜਗਰਾਓਂ ਪੁੁਲਿਸ ਨੇ ਚੋਰੀ ਦੇ ਸ਼ੱਕ ਵਿਚ ਚਾਰ ਬੱਚਿਆਂ ਦੀ ਮਾਂ ‘ਤੇ ਤਸ਼ੱਦਦ ਕਰਦਿਆਂ ਉਸ ਨੂੰ ਬੇਹੋਸ਼ ਕਰ ਦਿੱਤਾ। ਉਪਰੰਤ ਪੁਲਿਸ ਔਰਤ ਨੂੰ ਹਸਪਤਾਲ ਲੈ ਕੇ ਪੁੱਜੀ। ਕਈ ਘੰਟੇ ਇਲਾਜ ਤੋਂ ਬਾਅਦ ਹੋਸ਼ ਵਿਚ ਆਈ ਰਮਨ ਵਾਸੀ ਜਗਰਾਓਂ ਨੇ ਦੱਸਿਆ ਕਿ ਉਹ ਪਿੰਡ ਮਲਕ ਦੀ ਢਾਅ ਬਸਤੀ ਦੇ ਇਕ ਘਰ ਵਿਚ ਸਫ਼ਾਈ ਦਾ ਕੰਮ ਕਰਦੀ ਸੀ। ਤਿੰਨ ਮਹੀਨੇ ਪਹਿਲਾਂ ਉਹ ਉੱਥੋਂ ਹਟ ਗਈ। ਜਿਸ ਘਰ ਵਿਚ ਉਹ ਕੰਮ ਕਰਦੀ ਸੀ, ਉਸ ਘਰ ਦੇ ਮਾਲਕਾਂ ਨੇ ਜਗਰਾਓਂ ਥਾਣਾ ਸਦਰ ਵਿਖੇ ਉਸ ਖ਼ਿਲਾਫ਼ ਪੁੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੇ ਕਾਂਟੇ ਚੋਰੀ ਕੀਤੇ ਹਨ।

ਇਸ ਮਾਮਲੇ ਵਿਚ ਪੁਲਿਸ ਦੇ ਸੁਨੇਹੇ ‘ਤੇ ਉਹ ਆਪਣੇ ਸਹੁੁਰੇ ਅਤੇ ਪਰਿਵਾਰਕ ਮੈਂਬਰਾਂ ਨਾਲ ਥਾਣੇ ਪੁੱਛਗਿੱਛ ਵਿਚ ਸ਼ਾਮਲ ਹੋਣ ਲਈ ਪਹੁੰਚੀ। ਉਸ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਦੇ ਪਰਿਵਾਰ ਨੂੰ ਬਾਹਰ ਖੜ੍ਹਾ ਕਰ ਦਿੱਤਾ ਅਤੇ ਉਸ ਨੂੰ ਇਕ ਕਮਰੇ ਵਿਚ ਲਿਜਾ ਕੇ ਕੁੱਟਮਾਰ ਕਰਨੀ ਸ਼ੁੁਰੂ ਕਰ ਦਿੱਤੀ। ਦੋ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਮੂੰਹ ‘ਤੇ ਥੱਪੜ ਮਾਰੇ। ਉਸ ਨੇ ਦੋਸ਼ ਲਾਇਆ ਕਿ ਇਕ ਪੁਲਿਸ ਮੁਲਾਜ਼ਮ ਨੇ ਕਰੰਟ ਵਾਲਾ ਡੰਡਾ ਉਸ ਦੀ ਗਰਦਨ ‘ਤੇ ਲਗਾਉਂਦਿਆਂ ਉਸ ‘ਤੇ ਤਸ਼ੱਦਦ ਕੀਤਾ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਈ।

ਉਸ ਤੋਂ ਬਾਅਦ ਉਸ ਦੀ ਜਗਰਾਓਂ ਦੇ ਕੇਅਰਵੈੱਲ ਹਸਪਤਾਲ ਵਿਖੇ ਆ ਕੇ ਅੱਖ ਖੁੱਲ੍ਹੀ। ਇਸ ਮੌਕੇ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਬਾਹਰ ਖੜ੍ਹੇ ਰਮਨ ਦੀਆਂ ਚੀਕਾਂ ਸੁਣਦੇ ਰਹੇ। ਪੁਲਿਸ ਤੋਂ ਡਰਦੇ ਉਸ ਨੂੰ ਛੁਡਵਾ ਨਾ ਸਕੇ। ਪੁਲਿਸ ਮੁਲਾਜ਼ਮ ਰਮਨ ‘ਤੇ ਅੰਨ੍ਹਾ ਤਸ਼ੱਦਦ ਕਰਦਿਆਂ ਉਸ ਨੂੰ ਕਾਂਟੇ ਚੋਰੀ ਕਰਨ ਦਾ ਜੁਰਮ ਕਬੂਲਣ ਲਈ ਕਹਿ ਰਹੇ ਸਨ ਪਰ ਰਮਨ ਰੋਂਦੀ, ਚੀਕਾਂ ਮਾਰਦੀ ਇਹੀ ਕਹਿ ਰਹੀ ਸੀ ਕਿ ਉਸ ਨੇ ਚੋਰੀ ਨਹੀਂ ਕੀਤੀ।

ਕੇਅਰਵੈੱਲ ਹਸਪਤਾਲ ਦੇ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਰਮਨ ਦੇ ਸਰੀਰ ‘ਤੇ ਚਾਹੇ ਬਾਹਰੀ ਕੋਈ ਸੱਟ ਨਹੀਂ ਹੈ ਪਰ ਉਸ ਦਾ ਮੈਡੀਕਲ ਚੈੱਕਅੱਪ ਦੌਰਾਨ ਉਸ ਦੀ ਹਾਲਤ ਅਜੇ ਸਥਿਰ ਹੈ। ਇਸ ਸਬੰਧੀ ਜਦੋਂ ਜਗਰਾਓਂ ਦੇ ਡੀਐੱਸਪੀ ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਫਿਰ ਵੀ ਇਸ ਮਾਮਲੇ ਦੀ ਜਾਂਚ ਕਰਨਗੇ।

Vinkmag ad
Share Our Daily Posts

News Desk

Read Previous

ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਅਨਾਜ ਘੁਟਾਲੇ ‘ਚ ਹੈ ਨਾਮਜ਼ਦ

Read Next

ਕਿਸਾਨ ਆਗੂ ਹਰਦਿਆਲ ਸਿੰਘ ਬੁੱਟਰ ਦਾ ਭਤੀਜਾ ਜਪਗੋਬਿੰਦ ਸਿੰਘ ਕੈਨੇਡਾ ‘ਚ ਬਣਿਆ ਸੋਲੋ ਪਾਇਲਟ, 16 ਸਾਲ ਦੀ ਉਮਰ ਵਿੱਚ ਹਾਸਲ ਕੀਤਾ ਮੁਕਾਮ