Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਕਿਸਾਨ ਆਗੂ ਹਰਦਿਆਲ ਸਿੰਘ ਬੁੱਟਰ ਦਾ ਭਤੀਜਾ ਜਪਗੋਬਿੰਦ ਸਿੰਘ ਕੈਨੇਡਾ ‘ਚ ਬਣਿਆ ਸੋਲੋ ਪਾਇਲਟ, 16 ਸਾਲ ਦੀ ਉਮਰ ਵਿੱਚ ਹਾਸਲ ਕੀਤਾ ਮੁਕਾਮ

ਭੋਗਪੁਰ : ਸਿੱਖ ਕੌਮ ਨੇ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ ਨੇ ਉਥੇ ਹੀ ਕੈਨੇਡੀਅਨ ਸਿਟੀਜ਼ਨ ਜਿਲਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਬੁੱਟਰ ਦੀ ਧਰਤੀ ਤੋਂ ਕਰੀਬ 20 ਸਾਲ ਪਹਿਲਾ ਵਿਦੇਸ਼ ਉਡਾਰੀ ਮਾਰਨ ਵਾਲੇ ਗੁਰਲਾਲ ਸਿੰਘ ਬੁੱਟਰ ਤੇ ਪਤਨੀ ਰਾਜਿੰਦਰ ਕੌਰ ਬੁੱਟਰ ਦੇ ਸਪੁੱਤਰ ਅੰਮ੍ਰਿਤਧਾਰੀ ਜਪਗੋਬਿੰਦ ਸਿੰਘ ਨੇ ਸਭ ਤੋਂ ਛੋਟੀ ਉਮਰ ਵਿੱਚ ਕੈਨੇਡੀਅਨ ਪਾਇਲਟ ਬਣਨ ਦਾ ਮਾਣ ਹਾਸਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕਰਨ ਦੇ ਨਾਲ 16 ਸਾਲਾਂ ਦੀ ਉਮਰ ‘ਚ ਸੋਲੋ ਪਾਇਲਟ ਬਣਕੇ ਕੈਨੇਡਾ ਦੇ ਇਤਿਹਾਸ ‘ਚ ਗੌਰਵਮਈ ਪੰਨਾ ਸ਼ਾਮਿਲ ਕਰਦਿਆਂ ਸਿੱਖ ਕੌਮ ਦਾ ਮਾਣ ਹੋਰ ਵੀ ਵਧਾ ਦਿੱਤਾ ਹੈ । ਇਸ ਸਬੰਧੀ ਜਪਗੋਬਿੰਦ ਸਿੰਘ ਦੇ ਪਿੰਡ ਬੁੱਟਰ ਵਿਖੇ ਰਹਿੰਦੇ ਪਰਿਵਾਰਕ ਮੈਬਰਾਂ ਹਰਦਿਆਲ ਸਿੰਘ ਬੁੱਟਰ ਤੇ ਚਰਨਜੀਤ ਕੌਰ ਬੁੱਟਰ(ਚਾਚਾ-ਚਾਚੀ) ਨੇ ਜਾਣਕਾਰੀ ਦਿੰਦਿਆ ਦਸਿਆ ਕਿ ਓਨਟਾਰੀਓ ਵਿੱਚ ਭਾਵੇਂ ਜਪਗੋਬਿੰਦ ਸਿੰਘ ਦੀ ਉਮਰ ਹਜੇ ਕਾਰ ਡਰਾਈਵਿੰਗ ਦਾ ਲਾਈਸੈਂਸ ਲੈਣ ਦੇ ਯੋਗ ਨਹੀਂ ਪਰ ਟਰਾਂਸਪੋਰਟ ਕੈਨੇਡਾ ਨੇ ਉਸਨੂੰ ਜਹਾਜ ਉਡਾਉਣ ਦਾ ਲਾਈਸੈਂਸ ਜਾਰੀ ਕਰ ਦਿੱਤਾ ਹੈ । ਜਿਸ ਨਾਲ ਜਪਗੋਬਿੰਦ ਸਿੰਘ ਦਾ ਸੁਪਨਾ ਹੀ ਪੂਰਾ ਨਹੀਂ ਹੋਇਆ ਸਗੋਂ ਨੌਜਵਾਨ ਵਰਗ ਨੂੰ ਸੇਧ ਵੀ ਮਿਲੀ ਹੈ ਅਤੇ ਸਖਤ ਮਿਹਨਤ ਕਰਨ ‘ਤੇ ਆਪਣੀ ਯੋਗਤਾ ਨੂੰ ਸਹੀ ਪਾਸੇ ਲਗਾ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਗੁਰ ਵੀ ਮਿਲਆ ਹੈ । ਜਪਗੋਬਿੰਦ ਸਿੰਘ ਨੇ ਕਈ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਕੀਤੀ ਹੈ

ਜਪਗੋਬਿੰਦ ਨੇ ਪਾਇਲਟ ਬਨਣ ਦੀ ਤਿਆਰੀ ਬੀ.ਸੀ. ਦੇ ਖਾਲਸਾ ਸਕੂਲ ਤੋਂ ਸ਼ੁਰੂ ਕਰ ਦਿੱਤੀ ਸੀ । ਐਲਬਰਟਾ ਅਤੇ ਅੋਂਟੈਰੀਓ ਵਿੱਚ ਸਿਖਲਾਈ ਉਪਰੰਤ ਆਖਰੀ ਟਰੇਨਿੰਗ ਕਿਊਬਿਕ ਵਿੱਚ ਪੂਰੀ ਕੀਤੀ ਹੈ । ਚਾਚੀ ਚਰਨਜੀਤ ਕੌਰ ਬੁੱਟਰ ਨੇ ਦਸਿਆ ਕਿ ਜਪਗੋਬਿੰਦ ਸਿੰਘ ਸ਼ੁਰੂ ਤੋਂ ਹੀ ਆਨਰ ਰੋਲ ਵਿਦਿਆਰਥੀ ਰਿਹਾ ਹੈ। ਗਣਿਤ, ਸੰਗੀਤ, ਇਤਿਹਾਸ ਅਤੇ ਸਾਇੰਸ ਮੁਕਾਬਲਿਆਂ ਦੇ ਨਾਲ-ਨਾਲ ਜਪਗੋਬਿੰਦ ਸਿੰਘ ਨੇ ਰੋਬੋਟਿਕਸ ਮੁਕਾਬਲਿਆਂ ਵਿੱਚ ਵੀ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ । ਬੀਤੇ ਦਿਨੀ ਇੰਟਰਨੈਸ਼ਨਲ ਅਵਾਰਡ ਡਿਊਕ ਆੱਫ ਐਡਿਨਬਰਗ ਦੇ ਮੁਕਾਬਲਿਆਂ ਵਿੱਚ ਕਾਂਸੀ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ । ਚਰਨਜੀਤ ਕੌਰ ਬੁੱਟਰ ਨੇ ਦਸਿਆ ਕਿ ਖਾਲਸਾ ਸਕੂਲ ਸਰੀ ਅਤੇ ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਸਰੀ ਬੀ.ਸੀ. ਤੋਂ ਆਪਣੀ ਮੁੱਢਲੀ ਸਿੱਖਿਆ ਲੈਣ ਉਪਰੰਤ ਜਪਗੋਬਿੰਦ ਸਿੰਘ ਨੇ ਸੇਂਟ ਮਾਈਕਲ ਹਾਈ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ । ਸੋਲੋ ਪਾਇਲਟ ਬਣਨ ਉਪਰੰਤ ਜਪਗੋਬਿੰਦ ਸਿੰਘ ਨੂੰ ਔਟਵਾ ਦੀਆਂ ਯੂਨੀਵਰਸਿਟੀਆਂ ਨੇ ਐਰੋ ਸਪੇਸ ਇੰਜੀਨੀਅਰਿੰਗ ਵਿੱਚ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਹੈ । ਇਸ ਦੇ ਨਾਲ ਹੀ ਜਪਗੋਬਿੰਦ ਸਿੰਘ ਗਤਕਾ, ਕੀਰਤਨ ਅਤੇ ਤਬਲੇ ਦੇ ਨਾਲ-ਨਾਲ ਜਪਗੋਬਿੰਦ ਦੀ ਖੇਡਾਂ ਵਿੱਚ ਵਿਸੇਸ਼ ਰੂਚੀ ਹੈ ਤੇ ਆਪਣੇ ਸਕੂਲ ਦੀ ਸੋਕਰ ਟੀਮ ਤੋਂ ਇਲਾਵਾ ਜਪਗੋਬਿੰਦ ਈਸਟ ਅੋਂਟੈਰੀਓ ਡਿਸਟਰਿਕਟ ਸੋਕਰ ਲੀਗ ਵਿੱਚ ਵੀ ਖੇਡਦਾ ਹੈ ।

ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਬੁੱਟਰ ਪਰਿਵਾਰ

ਸੋਲੋ ਪਾਇਲਟ ਬਣਨ ਵਾਲੇ ਜਪਗੋਬਿੰਦ ਸਿੰਘ ਦੇ ਪਰਿਵਾਰ ਬਾਰੇ ਜਾਣਕਾਰੀ ਦਿੰਦਿਆ ਚਰਨਜੀਤ ਕੌਰ ਬੁੱਟਰ ਨੇ ਦਸਿਆ ਕਿ ਲੇਟ ਜੋਗਿੰਦਰ ਸਿੰਘ ਬੁੱਟਰ ਦੇ 2 ਬੇਟੇ ਗੁਰਲਾਲ ਸਿੰਘ ਬੁੱਟਰ ਤੇ ਹਰਦਿਆਲ ਸਿੰਘ ਬੁੱਟਰ ਹਨ ਤੇ ਇਹ ਪਰਿਵਾਰ ਸ਼ੁਰੂ ਤੋਂ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਤੇ ਸਮੁਚਾ ਪਰਿਵਾਰ ਅੰਮ੍ਰਿਤਧਾਰੀ ਹੈ । ਚਰਨਜੀਤ ਕੌਰ ਬੁੱਟਰ ਨੇ ਦਸਿਆ ਕਿ ਹਰਦਿਆਲ ਸਿੰਘ ਬੁੱਟਰ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਨ ਤੇ ਖੇਤੀਬਾੜੀ ਕਰਦੇ ਹਨ, ਜਦਕਿ ਸਾਲ 2002 ਵਿੱਚ ਗੁਰਲਾਲ ਸਿੰਘ ਬੁੱਟਰ ਤੇ ਮਾਤਾ ਰਾਜਿੰਦਰ ਕੌਰ ਇੰਗਲੈਂਡ ਚਲੇ ਗਏ ਹਨ ਤੇ ਜਪਗੋਬਿੰਦ ਸਿੰਘ ਦਾ ਜਨਮ ਸੰਨ 2006 ਵਿੱਚ ਇੰਗਲੈਂਡ ਵਿਖੇ ਹੋਇਆ ਤੇ ਸਾਲ 2007 ਵਿੱਚ ਇੰਗਲੈਂਡ ਤੋਂ ਕੈਨੇਡਾ ਚਲ ਗਏ ਸਨ । ਉਹਨਾਂ ਦਸਿਆ ਕਿ ਜਪਗੋਬਿੰਦ ਸਿੰਘ ਕੈਨੇਡਾ ਵਿਖੇ ਆਪਣੇ ਮਾਤਾ-ਪਿਤਾ, ਆਪਣੇ ਛੋਟੇ 1 ਭਰਾ ਤੇ 1 ਭੈਣ ਨਾਲ ਰਹਿੰਦਾ ਹੈ । ਗੁਰਲਾਲ ਸਿੰਘ ਬੁੱਟਰ ਦਾ ਕੈਨੇਡਾ ਵਿੱਚ ਆਪਣਾ ਬਿਜਨਸ ਹੈ, ਜਦਕਿ ਰਾਜਿੰਦਰ ਕੌਰ ਬੁੱਟਰ ਕੈਨੇਡਾ ਵਿੱਚ ਬਤੋਰ ਅਧਿਆਪਕ ਸੇਵਾ ਕਰ ਰਹੀ ਹੈ । ਭਤੀਜੇ ਦੇ ਸੋਲੋ ਪਾਇਲਟ ਬਣਨ ਦੀ ਖੁਸ਼ੀ ਵਿੱਚ ਹਰਦਿਆਲ ਸਿੰਘ ਬੁੱਟਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ, ਉਥੇ ਪੂਰਾ ਪਿੰਡ ਤੇ ਇਲਾਕਾ ਜਪਗੋਬਿੰਦ ਸਿੰਘ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਿਹਾ ਹੈ ।

Vinkmag ad
Share Our Daily Posts

News Desk

Read Previous

ਜਗਰਾਓਂ ਪੁਲਿਸ ਨੇ ਥਾਣੇ ‘ਚ ਚਾਰ ਬੱਚਿਆਂ ਦੀ ਮਾਂ ‘ਤੇ ਵਿਖਾਈ ‘ਮਰਦਾਨਗੀ’, ਕਰੰਟ ਲਾ ਕੇ ਕੀਤਾ ਬੇਹੋਸ਼, ਪੜ੍ਹੋ ਪੂਰਾ ਮਾਮਲਾ

Read Next

ਜਲੰਧਰ ‘ਚ ਮੋਟਰ ਵਹੀਕਲ ਇੰਸਪੈਕਟਰ ਦੇ ਦਫਤਰ ‘ਤੇ ਵਿਜੀਲੈਂਸ ਦਾ ਛਾਪਾ, ਸਕੂਲੀ ਬੱਸਾਂ ਨੂੰ ਰਿਸ਼ਵਤ ਲੈ ਕੇ ਪਰਮਿਟ ਦੇਣ ਦੇ ਦੋਸ਼