Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 21, 2026

ਨਿੱਜੀ ਰੰਜ਼ਿਸ਼ ਨੂੰ ਲੈ ਕੇ ਨੌਜਵਾਨ ਦਾ ਘਰ ਸੱਦ ਕੇ ਦੋਸਤਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, 3 ਖਿਲਾਫ਼ ਮਾਮਲਾ ਦਰਜ

ਭੋਗਪੁਰ : ਭੋਗਪੁਰ ਤੇ ਕਾਲੂਵਾਹਰ ਦੇ ਨੌਜਵਾਨਾਂ ਦੀ ਆਪਸ ਵਿੱਚ ਹੋਈ ਮਾਮੂਲੀ ਤਕਰਾਰ ਨੇ ਵੱਡਾ ਰੂਪ ਧਾਰਨ ਕਰਦਿਆਂ ਭੋਗਪੁਰ ਦੇ ਵਸਨੀਕ 32 ਸਾਲਾਂ ਨੌਜਵਾਨ ਮਨਜੀਤ ਸਿੰਘ ਉਰਫ ਜੀਤਾ ਦਾ ਉਸ ਦੇ ਦੋਸਤਾਂ ਵੱਲੋਂ ਘਰ ਸੱਦ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ । ਕਤਲ ਕਰਨ ਉਪਰੰਤ ਕਾਤਲ ਸੂਰਜ ਰਾਣਾ, ਸਾਬੀ ਤੇ ਉਸ ਦੇ ਸਾਥੀ ਭੋਗਪੁਰ, ਭੋਗਪੁਰ-ਬੁੱਲੋਵਾਲ ਰੋਡ ਤੇ ਸ਼ਰੇਆਮ ਘੁੰਮਦੇ ਰਹੇ ।

ਭੋਗਪੁਰ ਦੇ ਵਾਰਡ ਨੰਬਰ 12 ਦੇ ਵਾਸੀ ਮ੍ਰਿਤਕ ਮਨਜੀਤ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਸਾਲ 2020 ਵਿੱਚ ਮਨਜੀਤ ਸਿੰਘ ਉਰਫ ਜੀਤਾ ਨਾਲ ਵਿਆਹ ਹੋਇਆ ਸੀ । ਮੇਰਾ ਪਤੀ ਪ੍ਰਾਈਵੇਟ ਬੱਸ ਦਾ ਡਰਾਈਵਰ ਸੀ । ਹਰਜਿੰਦਰ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਸੂਰਜ ਰਾਣਾ ਪੁੱਤਰ ਸਤਪਾਲ ਵਾਸੀ ਕਾਲੂਵਾਹਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਨਾਲ ਦੋਸਤੀ ਸੀ, ਜੋ ਸਾਡੇ ਘਰ ਵੀ ਇੱਕ ਵਾਰ ਆਇਆ ਸੀ ਤੇ ਮੇਰਾ ਪਤੀ ਵੀ ਉਸ ਨੂੰ ਮਿਲਣ ਜਾਂਦਾ ਰਹਿੰਦਾ ਸੀ । ਬੀਤੇ ਦਿਨੀਂ ਸੂਰਜ ਰਾਣਾ ਦੀ ਮਨਜੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਤੇ ਇਹਨਾਂ ਦੋਵਾਂ ਦੀ ਬੋਲਚਾਲ ਬੰਦ ਹੋ ਗਈ ਸੀ । ਇਸ ਤਕਰਾਰ ਨੇ ਲੜਾਈ ਦਾ ਰੂਪ ਲੈਂਦੇ ਹੋਏ 20 ਅਗਸਤ ਨੂੰ ਮਨਜੀਤ ਸਿੰਘ ਦਾ ਸੂਰਜ ਰਾਣਾ ਨਾਲ ਦੁਬਾਰਾ ਝਗੜਾ ਹੋ ਗਿਆ ਸੀ ਤੇ ਸੂਰਜ ਰਾਣਾ ਨੇ ਘਰ ਆ ਕੇ ਮੇਰੇ ਪਤੀ ਕੋਲੋਂ ਮੁਆਫੀ ਮੰਗ ਲਈ ਸੀ ।

ਹਰਜਿੰਦਰ ਕੌਰ ਨੇ ਦੱਸਿਆ ਕਿ ਬੀਤੇ ਕੱਲ ਮੈਂ ਆਪਣੇ ਪਤੀ ਨਾਲ ਘਰ ਵਿੱਚ ਮੌਜੂਦ ਸੀ, ਜਿਥੇ ਉਸ ਨੂੰ ਸੂਰਜ ਰਾਣਾ ਦਾ ਫੋਨ ਆਇਆ ਤੇ ਹੋਈ ਲੜਾਈ ਦੇ ਗੁੱਸੇ-ਗਿਲੇ ਦੂਰ ਕਰਨ ਲਈ ਮੇਰਾ ਪਤੀ ਸੂਰਜ ਰਾਣਾ, ਸਾਬੀ ਤੇ ਹੋਰ ਨੌਜਵਾਨਾਂ ਕੋਲ 2:30 ਵਜੇ ਦੇ ਕਰੀਬ ਕਾਲੂਵਾਹਰ ਪਿੰਡ ਜਾਣ ਦਾ ਕਹਿ ਕੇ ਚਲਾ ਗਿਆ । ਕਰੀਬ 2 ਘੰਟੇ ਬੀਤ ਜਾਣ ਦੇ ਬਾਵਜੂਦ ਜਦੋਂ ਪਤੀ ਘਰ ਵਾਪਿਸ ਨਾ ਆਇਆ ਤਾਂ ਉਸ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਬੰਦ ਸੀ । ਹਰਜਿੰਦਰ ਕੌਰ ਨੇ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਮੇਰੇ ਪਤੀ ਦੇ ਦੋਸਤ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਨੂੰ ਪਿੰਡ ਕਾਲੁਵਾਹਰ ਵਿਖੇ ਸੂਰਜ ਦੇ ਘਰ ਬਾਹਰ ਸੂਰਜ ਤੇ ਸਾਬੀ ਨੇ ਬਹੁਤ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਹੈ ਤੇ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਸੂਰਜ ਦੇ ਘਰ ਬਾਹਰ ਪਿਆ ਹੈ

ਜਾਣਕਾਰੀ ਮਿਲਣ ਤੇ ਉਹ ਹਰਜਿੰਦਰ ਸਿੰਘ ਅਤੇ ਰਵੀ ਕੁਮਾਰ ਨਾਲ ਪਿੰਡ ਕਾਲੂਵਾਹਰ ਪੁੱਜੇ, ਜਿਥੇ ਮਨਜੀਤ ਸਿੰਘ ਖੂਨ ਨਾਲ ਲਥਪੱਥ ਹੋ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਪਿਆ ਸੀ, ਜਿਸ ਦਾ ਖੱਬਾ ਗੁੱਟ ਕੱਟਿਆ ਹੋਇਆ ਸੀ ਅਤੇ ਸਿਰ ਤੇ ਲੱਤਾਂ ਤੇ ਹੋਰ ਤੇਜ਼ ਧਾਰ ਸੱਟਾਂ ਦੇ ਨਿਸ਼ਾਨ ਪਏ ਹੋਏ ਸਨ, ਜਿਸ ਨੂੰ ਜੋਹਲ ਹਸਪਤਾਲ ਜਲੰਧਰ ਵਿਖੇ ਲਿਜਾਇਆ ਗਿਆ । ਜਿਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਲਿਜਾਣ ਲਈ ਆਖਿਆ ਗਿਆ । ਜਿਥੇ ਪਹੁੰਚਦਿਆਂ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਨੌਜਵਾਨ ਦੀ ਪਤਨੀ ਹਰਜਿੰਦਰ ਕੌਰ ਨੇ ਧੋਖੇ ਨਾਲ ਘਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕਰਨ ਵਾਲੇ ਨੌਜਵਾਨਾ ਸੂਰਜ ਰਾਣਾ, ਸਾਬੀ ਤੇ ਉਸ ਦੇ ਸਾਥੀਆਂ ਖਿਲਾਫ਼ ਸਖਤ ਕਾਨੂੰਨੀ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ । ਇਸ ਮਾਮਲੇ ਸਬੰਧੀ ਥਾਣਾ ਬੁੱਲੋਵਾਲ ਦੇ ਮੁੱਖੀ ਜਸਵੀਰ ਸਿੰਘ ਨੇ ਮ੍ਰਿਤਕ ਨੌਜਵਾਨ ਮਨਜੀਤ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ ਸੂਰਜ ਰਾਣਾ, ਸਾਬੀ ਤੇ ਇੱਕ ਅਣਪਛਾਤੇ ਨੌਜਵਾਨ ਤੇ 302 ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ।

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਨਜੀਤ ਸਿੰਘ, ਸੋਮਵਾਰ ਕੀਤਾ ਜਾਵੇਗਾ ਸਸਕਾਰ

ਨੌਜਵਾਨਾਂ ਦੀ ਆਪਸੀ ਨਿੱਜੀ ਰੰਜਿਸ਼ ਦਾ ਸ਼ਿਕਾਰ ਹੋਇਆ ਨੌਜਵਾਨ ਮਨਜੀਤ ਸਿੰਘ ਮਾਪਿਆ ਦਾ ਇਕਲੌਤਾ ਪੁੱਤਰ ਸੀ, ਉਸ ਦੇ ਪਿਤਾ ਦੀ ਕਾਫੀ ਸਮਾਂ ਪਹਿਲਾ ਮੌਤ ਹੋ ਚੁੱਕੀ ਸੀ ਤੇ ਭੋਗਪੁਰ ਵਿਖੇ ਆਪਣੀ ਮਾਤਾ ਤੇ ਪਤਨੀ ਨਾਲ ਰਹਿ ਰਿਹਾ ਸੀ ਤੇ ਕਰੀਬ 2 ਸਾਲ ਪਹਿਲਾ ਵਿਆਹ ਹੋਇਆ ਸੀ । ਮਨਜੀਤ ਸਿੰਘ ਦੀ ਮੋਤ ਦੀ ਖਬਰ ਸੁਣ ਕੇ ਪਤਨੀ ਹਰਜਿੰਦਰ ਕੌਰ ਸਮੇਤ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਨੌਜਵਾਨ ਦਾ ਸਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ ।

Vinkmag ad
Share Our Daily Posts

News Desk

Read Previous

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਾਰ ‘ਚ IED ਲਗਾਉਣ ਵਾਲਾ ਮੁਲਜ਼ਮ ਗ੍ਰਿਫਤਾਰ

Read Next

ਜਲੰਧਰ ‘ਚ ਖੁੱਲ੍ਹਣਗੀਆਂ ਮੌਡਰਨ ਸ਼ਰਾਬ ਦੀਆਂ ਦੁਕਾਨਾਂ, ਗਰਾਸਰੀ ਸ਼ਾਪ ਦੀ ਤਰ੍ਹਾਂ ਆਉਣਗੀਆਂ ਨਜ਼ਰ ; ਵਧੀਆ ਤਰੀਕੇ ਨਾਲ ਡਿਸਪਲੇਅ ਹੋਣਗੇ ਬ੍ਰਾਂਡ