ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਨੰਗਲ : ਅੱਜ ਸਵੇਰੇ ਮੱਝਾਂ/ਕੱਟੂਆਂ (32 total) ਨਾਲ ਭਰਿਆ ਇਕ ਟਰੱਕ ਹਿਮਾਚਲ ਪ੍ਰਦੇਸ਼ ਦੀ ਤਰਫੋਂ ਆ ਰਿਹਾ ਸੀ ਜਦੋਂ ਇਹ ਟਰੱਕ ਪਿੰਡ ਪਾਸਿਵਾਲ ਥਾਣਾ ਨੰਗਲ਼ ਲਾਗੇ ਪਹੁੰਚਿਆ ਤਾਂ ਮੋੜ ਉੱਤੇ ਸੰਤੁਲਣ ਵਿਗੜਨ ਕਰਕੇ ਪਲਟ ਗਿਆ ਜਿਸ ਕਾਰਨ ਕਰੀਬ 13 ਮੱਝਾਂ/ਕੱਟੂ ਮੌਕੇ ‘ਤੇ ਹੀ ਮਰ ਗਏ ਜਦਕਿ ਬਾਕੀਆਂ ਦੀ ਹਾਲਤ ਕਾਫੀ ਨਾਜੁਕ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ। ਪਤਾ ਲੱਗਾ ਹੈ ਕਿ ਮੱਝਾਂ/ਕੱਟੂ ਉੱਤਰ ਪ੍ਰਦੇਸ਼ ਵਿਖੇ ਕਿਸੇ ਬੁੱਚੜਖਾਨੇ ਵਿੱਚ ਲਿਜਾਏ ਜਾਣੇ ਸਨ। ਲੋਕਲ਼ ਪੁਲਿਸ ਥਾਣਾ ਨੰਗਲ਼ ਮੌਕਾ ਤੇ ਪਹੁੰਚ ਗਈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
