ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਫਗਵਾੜਾ। ਜਲੰਧਰ ਫਗਵਾੜਾ ਜੀ ਟੀ ਰੋਡ ਤੇ ਦੇਰ ਰਾਤ ਹੋਏ ਸੜਕ ਹਾਦਸੇ ਚ ਇਕ ਦੀ ਮੌਤ ਅਤੇ 3 ਲੋਕਾਂ ਦੇ ਗੰਭੀਰ ਹੋਣ ਦਾ ਮਾਮਲਾ ਸਾਹਮਣੇ ਆਇਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮਾਮੰਡੀ ਜਲੰਧਰ ਤੋਂ ਲੈਂਟਰ ਪਾ ਕੇ ਆ ਰਹੀ ਲੇਬਰ ਦੀ ਗੱਡੀ ਨੂੰ ਮੇਹਟਾਂ ਬਾਈਪਾਸ ਨਜਦੀਕ ਤੇਜ਼ ਰਫਤਾਰ ਟਰੱਕ ਨੇ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ 4 ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸਿਵਲ ਹਸਪਤਾਲ ਚ ਡਿਊਟੀ ਤੇ ਤਾਇਨਾਤ ਡਾਕਟਰ ਦੀਪਕ ਕੁਮਾਰ ਨੇ ਦਸਿਆ ਕਿ ਸੜਕ ਹਾਦਸੇ ਚ 4 ਲੋਕ ਜ਼ਖਮੀ ਹਾਲਤ ‘ਚ ਲਿਆਂਦੇ ਗਏ ਸਨ ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਹਸਪਤਾਲ ਪਹੁੰਚਣ ਤੋ ਪਹਿਲਾਂ ਹੀ ਮੌਤ ਹੋ ਚੁਕੀ ਸੀ ਤੇ 3 ਲੋਕ ਸਿਵਲ ਹਸਪਤਾਲ ਚ ਹੀ ਜ਼ੇਰੇ ਇਲਾਜ ਹਨ ਡਾਕਟਰ ਦੇ ਦੱਸਣ ਮੁਤਾਬਿਕ ਮ੍ਰਿਤਿਕ ਦੀ ਪਛਾਣ ਸੁਮਿਤ ਪੁੱਤਰ ਅਰੁਨ ਰਾਏ ਅਤੇ ਜ਼ਖਮੀਆਂ ਦੀ ਪਛਾਣ ਪ੍ਰਕਾਸ਼,ਸੂਖਮ ਤੇ ਰੂਪੇਸ਼ ਵਜੋਂ ਹੋਈ ਹੈ ਮਾਮਲੇ ਸਬਧੀ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
