ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜ਼ੀਰਕਪੁਰ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕੱਲ੍ਹ ਨੂੰ 29 ਅਗਸਤ ਨੂੰ ਤਿੰਨ ਮਹੀਨੇ ਹੋ ਗਏ ਹਨ ਪਰ ਅਜੇ ਤਕ ਸਿੱਧੂ ਨੂੰ ਇਨਸਾਫ ਨਹੀਂ ਮਿਲਿਆ ਹੈ। ਦੱਸ ਦਈਏ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲੰਘੀ 25 ਅਗਸਤ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਮਾਨਸਾ ਵਿੱਖੇ ਸ਼ਾਤਮਾਈ ਕੈਂਡਲ ਮਾਰਚ ਕੱਢਿਆ ਗਿਆ ਸੀ। ਜਿਸ ਤੋਂ ਬਾਅਦ ਅੱਜ ਸਿੱਧੂ ਮੂਸੇਵਾਲਾ ਦੀ ਭੈਣ ਬਣੀ ਅਫਸਾਨਾ ਖ਼ਾਨ ਤੇ ਗਾਇਕ ਸ਼ਾਨ ਦੀ ਅਗਵਾਈ ਵਿੱਚ ਵੀਆਈਪੀ ਰੋਡ ਡੋਮੀਨੋਜ ਤੋਂ ਲੈ ਕੇ ਗੁਰਦੁਆਰਾ ਦਸ਼ਮੇਸ਼ ਨਗਰ ਬਿਸ਼ਨਪੁਰਾ ਤਕ ਪੈਦਲ ਮਾਰਚ ਕੱਢਿਆ ਗਿਆ। ਗਾਇਕਾ ਅਫਸਾਨਾ ਖ਼ਾਨ ਨੇ ਪੋਸਟ ਪਾ ਕੇ ਲੋਕਾਂ ਨੂੰ ਇਸ ਕੈਂਡਲ ਮਾਰਚ ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ। ਜਸਟਿਸ ਫਾਰ ਸਿੱਧੂ ਦੇ ਨਾਂ ‘ਤੇ ਇਸ ਮਾਰਚ ਵਿੱਚ ਸੈਕੜੇ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਇਕੱਤਰ ਹੋਏ। ਇਸ ਦੌਰਾਨ ਅਫਸਾਨਾ ਖਾਨ ਨੇ ਕਿਹਾ ਕਿ ਨਤੀਜਾ ਜੋ ਵੀ ਹੋਵੇ, ਉਹ ਚੁੱਪ ਨਹੀਂ ਬੈਠਣਗੇ। ਆਜ਼ਾਦ ਘੁੰਮ ਰਹੇ ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਇਹ ਲੜਾਈ ਸ਼ੁਰੂ ਕੀਤੀ ਗਈ ਹੈ। ਸਿੱਧੂ ਦੇ ਸੈਂਕੜੇ ਪ੍ਰਸ਼ੰਸਕ ਹੀ ਉਨ੍ਹਾਂ ਦੀ ਤਾਕਤ ਹਨ। ਅਫਸਾਨਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਜਿਸ ਤਰ੍ਹਾਂ ਨਾਮ ਕਮਾਇਆ ਸੀ, ਉਸ ਤੋਂ ਲੋਕ ਉਸ ਦੀ ਤਰੱਕੀ ਤੋਂ ਈਰਖਾ ਕਰਦੇ ਹਨ, ਜਿਨ੍ਹਾਂ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਪਰ ਕਈ ਅਜੇ ਵੀ ਆਜ਼ਾਦ ਘੁੰਮ ਰਹੇ ਹਨ। ਅਫਸਾਨਾ ਨੇ ਵੀ ਕਿਹਾ ਕਿ ਉਸਦਾ ਭਰਾ ਸਿੱਧੂ ਮੂਸੇਵਾਲਾ ਵਾਪਿਸ ਆਉਣ ਵਾਲਾ ਤਾਂ ਨਹੀਂ ਹੈ ਪਰ ਕਿਸੇ ਹੋਰ ਦਾ ਪੁੱਤ ਇਸ ਤਰ੍ਹਾਂ ਆਪਣੀ ਜਾਨ ਨਾ ਗੁਆ ਦੇਵੇ, ਇਹੀ ਲੜਾਈ ਹੈ। ਇਹ ਸੰਘਰਸ਼ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਹੈ।
