Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 5, 2026

ਤਰਨਤਾਰਨ ‘ਚ ਕਲਯੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀ ਗੋਲ਼ੀ, ਜ਼ਮੀਨ ‘ਤੇ ਡਿੱਗਣ ਤੋਂ ਬਾਅਦ ਢਿੱਡ ‘ਚ…

ਝਬਾਲ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਚੰਦ ਵਿਖੇ ਬੁੱਧਵਾਰ ਸਵੇਰੇ ਕਲਯੁਗੀ ਪੁੱਤ ਨੇ ਆਪਣੇ ਪਿਤਾ ਦੇ ਸਿਰ ‘ਚ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਸਾਂਝੀ ਥਾਂ ‘ਤੇ ਰੂੜੀ ਸੁੱਟਣ ਨੂੰ ਲੈ ਕੇ ਚੱਲੇ ਵਿਵਾਦ ਕਰਕੇ ਇਹ ਹੱਤਿਆ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਕੋਟ ਧਰਮਚੰਦ ਕਲਾਂ ਨਿਵਾਸੀ ਰਘਬੀਰ ਸਿੰਘ ਦੇ ਦੋ ਪੁੱਤਰ ਦਿਲਬਾਗ ਸਿੰਘ ਤੇ ਮਹਿਤਾਬ ਸਿੰਘ ਹਨ। ਦਿਲਬਾਗ ਸਿੰਘ ਭਾਰਤੀ ਫ਼ੌਜ ਵਿੱਚੋਂ ਸੇਵਾਮੁਕਤ ਹੋ ਕੇ ਆਇਆ ਹੈ ਤੇ ਇਸ ਦੇ ਦੋ ਬੱਚੇ ਵਿਦੇਸ਼ ਰਹਿੰਦੇ ਹਨ। ਪਰਿਵਾਰ ਦੀ ਸਾਂਝੀ ਥਾਂ ‘ਤੇ ਇਸ ਦਾ ਭਰਾ ਮਹਿਤਾਬ ਸਿੰਘ ਰੂੜੀ ਸੁੱਟਦਾ ਸੀ ਜਿਸ ਨੂੰ ਲੈ ਕੇ ਦਿਲਬਾਗ ਸਿੰਘ ਅਕਸਰ ਝਗੜਾ ਕਰਦਾ ਸੀ।

ਬੁੱਧਵਾਰ ਸਵੇਰੇ ਮਹਿਤਾਬ ਸਿੰਘ ਉੱਥੇ ਰੂੜੀ ਸੁੱਟਣ ਗਿਆ ਤਾਂ ਦਿਲਬਾਗ ਸਿੰਘ ਪਿਸਤੌਲ ਲੈ ਕੇ ਉਸ ਦੇ ਮਗਰ ਚਲਾ ਗਿਆ। ਇਸ ਤੋਂ ਪਹਿਲਾਂ ਮਹਿਤਾਬ ਸਿੰਘ ਵਾਪਸ ਜਾ ਚੁੱਕਾ ਸੀ। ਦਿਲਬਾਗ ਸਿੰਘ ਉੱਥੇ ਰੁਕ ਕੇ ਜਦੋਂ ਗਾਲੀ-ਗਲੋਚ ਕਰਨ ਲੱਗਾ ਤਾਂ ਉਸ ਦਾ ਪਿਤਾ ਰਘਵੀਰ ਸਿੰਘ ਸਮਝਾਉਣ ਲਈ ਅੱਗੇ ਆਇਆ, ਪਰ ਗੁੱਸੇ ‘ਚ ਦਿਲਬਾਗ ਸਿੰਘ ਨੇ ਪਿਤਾ ਦੇ ਮੱਥੇ ‘ਚ ਗੋਲ਼ੀ ਦਾਗ ਦਿੱਤੀ। ਜਦੋਂ ਉਹ ਡਿੱਗ ਪਿਆ ਤਾਂ ਫਿਰ ਉਸ ਦੇ ਢਿੱਡ ‘ਚ ਵੀ ਗੋਲ਼ੀ ਮਾਰੀ। ਰਘਬੀਰ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਘਟਨਾ ਦਾ ਪਤਾ ਚਲਦਿਆਂ ਹੀ ਡੀਐੱਸਪੀ ਤਰਨਤਾਰਨ ਜਸਪਾਲ ਸਿੰਘ ਅਤੇ ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਹਾਲਾਂਕਿ ਉਦੋਂ ਤਕ ਦਿਲਬਾਗ ਸਿੰਘ ਆਪਣੀ ਪਤਨੀ ਸਮੇਤ ਫ਼ਰਾਰ ਹੋ ਚੁੱਕਾ ਸੀ। ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਲਈ ਗਈ ਹੈ ਤੇ ਬਿਆਨ ਕਲਮਬੰਦ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ

Vinkmag ad
Share Our Daily Posts

News Desk

Read Previous

ਪੀਪਲ ਦੇ ਰੁੱਖ ਨਜ਼ਦੀਕ ਧਾਰਮਿਕ ਫੋਟੋਆਂ ਗੰਦਗੀ ਵਿੱਚ ਰੱਖਣੀਆਂ ਮੰਦਭਾਗਾ ਉਹ ਵੀ ਸ਼ਿਵ ਮੰਦਿਰ ਪਹਾੜੀ ਵਾਲੇ ਦੇ ਕੋਲ ਹਿੰਦੂ ਪੰਡਿਤਾਂ ਨੂੰ ਖਾਣ ਤੋਂ ਸਵਾਏ ਕੋਈ ਕੰਮ ਨਹੀਂ

Read Next

ਸ਼ਹੀਦ ਭਗਤ ਸਿੰਘ ਦੇ ਜਨਮਦਿਨ ‘ਤੇ CM ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ