Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਰਾਮਲੀਲ੍ਹਾ ਦੌਰਾਨ ਹਿੰਦੀ ਗੀਤਾਂ ‘ਤੇ ਹੋਇਆ ਡਾਂਸ, ਹਿੰਦੂ ਸੰਗਠਨਾਂ ਨੇ ਦਿੱਤੀ ਸ਼ਿਕਾਇਤ

ਜਲੰਧਰ : ਬਸਤੀਆਤ ਇਲਾਕੇ ਤੋਂ ਬਾਅਦ ਹੁਣ ਗੁਰੂ ਨਾਨਕਪੁਰਾ ‘ਚ ਕਰਵਾਈ ਜਾ ਰਹੀ ਰਾਮਲੀਲ੍ਹਾ ਦੌਰਾਨ ਹਿੰਦੀ ਗੀਤਾਂ ‘ਤੇ ਕਲਾਕਾਰਾਂ ਵੱਲੋਂ ਕੀਤੇ ਗਏ ਅਸ਼ਲੀਲ ਡਾਂਸ ਨੂੰ ਲੈ ਕੇ ਹਿੰਦੂ ਸੰਗਠਨਾਂ ‘ਚ ਰੋਸ ਹੈ। ਇਸ ਨੂੰ ਲੈ ਕੇ ਸੰਗਠਨਾਂ ਵੱਲੋਂ ਥਾਣਾ ਰਾਮਾਮੰਡੀ ‘ਚ ਸ਼ਿਕਾਇਤ ਦੇਣ ਦੇ ਨਾਲ ਹੋਰ ਰਾਮ ਲੀਲ੍ਹਾ ਕਮੇਟੀਆਂ ਨੂੰ ਮਰਿਆਦਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਥਾਣਾ ਰਾਮਾ ਮੰਡੀ ਦੇ ਐੱਸਐੱਚਓ ਬਲਜਿੰਦਰ ਸਿੰਘ ਮੁਤਾਬਕ ਕਮੇਟੀ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ।

ਲਿਹਾਜਾ, ਸ਼ਿਕਾਇਤ ਕਰਨ ਵਾਲਿਆਂ ਦੇ ਨਾਲ ਸਮਝੌਤਾ ਹੋ ਚੁੱਕਾ ਹੈ। ਇਸ ‘ਤੇ ਕਮੇਟੀ ਨੇ ਭੱਵਿਖ ‘ਚ ਮਰਿਆਦਾ ‘ਚ ਹੀ ਰਹਿ ਕੇ ਰਾਮ ਲੀਲ੍ਹਾ ਦਾ ਮੰਚਨ ਕਰਵਾਉਣ ਦਾ ਭਰੋਸਾ ਦਿਵਾਇਆ ਹੈ। ਹਾਲ ਹੀ ਵਿਚ ਜੈ ਮਹਾਵੀਰ ਕਲੱਬ ਬਸਤੀ ਸ਼ੇਖ ਵੱਲੋਂ ਦੁਸਹਿਰਾ ਗਰਾਊਂਡ ਬਸਤੀ ਸ਼ੇਖ ਵਿਚ ਹੋ ਰਹੀ ਰਾਮ ਲੀਲ੍ਹਾ ਦੌਰਾਨ ਪੰਜਾਬੀ ਗੀਤਾਂ ‘ਤੇ ਕਲਾਕਾਰਾਂ ਵੱਲੋਂ ਅਸ਼ਲੀਲ ਡਾਂਸ ਕੀਤਾ ਗਿਆ ਸੀ। ਇਸ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਜ਼ਿਲ੍ਹੇ ਦੇ ਹਿੰਦੂ ਸੰਗਠਨਾਂ ਨੇ ਕਮੇਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਇਸ ‘ਤੇ ਕਮੇਟੀ ਦੇ ਪ੍ਰਧਾਨ ਸੁਭਾਸ਼ ਕਪੂਰ ਨੇ ਗਲ਼ਤੀ ਸਵੀਕਾਰ ਕਰਦੇ ਹੋਏ ਇੰਟਰਨੈੱਟ ਮੀਡੀਆ ‘ਤੇ ਆਨਲਾਈਨ ਹੋ ਕੇ ਮਾਫ਼ੀ ਮੰਗ ਲਈ ਸੀ। ਉਥੇ, ਇਸ ਵਾਰ ਗੁਰੂ ਨਾਨਕ ਪੁਰਾ ਵਿਚ ਰਾਮ ਲੀਲ੍ਹਾ ਦੌਰਾਨ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਇੰਟਰਨੈੱਟ ਮੀਡੀਆ ‘ਤੇ ਵੀਡੀਓ ਵੀ ਵਾਇਰਲ ਹੋ ਗਈ, ਜਿਸ ਦੇ ਚਲਦੇ ਯੂਨਾਈਟਿਡ ਹਿੰਦੂ ਫਰੰਟ ਨੇ ਵੀਡੀਓ ਕਲਿਪ ਲੈ ਕੇ ਥਾਣਾ ਰਾਮਾ ਮੰਡੀ ‘ਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਵਿਚ ਪੰਜਾਬੀ ਗੀਤਾਂ ‘ਤੇ ਕਲਾਕਾਰਾਂ ਵੱਲੋਂ ਅਸ਼ਲੀਲ ਡਾਂਸ ਕਰਦਿਆਂ ਵਿਖਾਇਆ ਗਿਆ ਸੀ। ਇਸ ਦੌਰਾਨ ਸੰਸਥਾ ਦੇ ਇੰਦਰਜੀਤ ਝਾ, ਹਿਤੇਸ਼ ਚੋਪੜਾ ਤੇ ਦੀਪਕ ਕੁਮਾਰ ਨੇ ਲਿਖਤੀ ਸ਼ਿਕਾਇਤ ਦੇ ਦਿੱਤੀ। ਉਧਰ, ਐੱਸਐੱਚਓ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧ ‘ਚ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਪ੍ਰਬੰਧਕਾਂ ਨੂੰ ਚਿਤਾਵਨੀ ਦੇ ਦਿੱਤੀ ਹੈ। ਇਸ ‘ਤੇ ਕਮੇਟੀ ਨੇ ਗ਼ਲਤੀ ਮੰਨਦੇ ਹੋਏ ਭਵਿੱਖ ‘ਚ ਮਰਿਆਦਾ ਬਣਾਈ ਰੱਖਣ ਦਾ ਭਰੋਸਾ ਦਿਵਾਇਆ ਹੈ।

ਇਸ ਬਾਰੇ ਹਿੰਦ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨ੍ਹਾ ਤੇ ਸ਼ਿਵ ਸੈਨਾ ਨੇਤਾ ਮੁਨੀਸ਼ ਬਾਹਰੀ ਨੇ ਕਿਹਾ ਕਿ ਜ਼ਿਲ੍ਹੇ ਦੀ ਰਾਮ ਲੀਲ੍ਹਾ ਕਮੇਟੀਆਂ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਮਰਿਆਦਾ ਬਣਾਈ ਰੱਖਣ ਨੂੰ ਲੈ ਕੇ ਵੀ ਲਿਖਤੀ ‘ਚ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਸੇ ਵੀ ਰਾਮ ਲੀਲ੍ਹਾ ਕਮੇਟੀ ਵੱਲੋਂ ਮੰਚਨ ਦੌਰਾਨ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ।

Vinkmag ad
Share Our Daily Posts

News Desk

Read Previous

ਮੂਸੇਵਾਲਾ ਨੂੰ ਯੂ-ਟਿਊਬ ਨੇ ਡਾਇਮੰਡ ਪਲੇਅ ਬਟਨ ਨਾਲ ਕੀਤਾ ਸਨਮਾਨਿਤ, ਪਿਤਾ ਨੇ ਸ਼ੇਅਰ ਕੀਤੀ ਤਸਵੀਰ

Read Next

ਦੀਵਾਲੀ ‘ਤੇ ਘਰ ਜਾਣ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ, ਏਅਰਲਾਈਨ ਕੰਪਨੀਆਂ ਨੇ ਟਿਕਟਾਂ ਕੀਤੀਆਂ 3 ਗੁਣਾ ਮਹਿੰਗੀਆਂ