Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਦੀਵਾਲੀ ‘ਤੇ ਘਰ ਜਾਣ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ, ਏਅਰਲਾਈਨ ਕੰਪਨੀਆਂ ਨੇ ਟਿਕਟਾਂ ਕੀਤੀਆਂ 3 ਗੁਣਾ ਮਹਿੰਗੀਆਂ

ਨਵੀਂ ਦਿੱਲੀ, ਬਿਜ਼ਨੈੱਸ ਡੈਸਕ। ਅਕਤੂਬਰ ਦੇ ਮਹੀਨੇ ‘ਚ ਦੁਸਹਿਰਾ, ਦੀਵਾਲੀ ਤੇ ਛਠ ਵਰਗੇ ਅਹਿਮ ਤਿਉਹਾਰ ਆਉਣ ਵਾਲੇ ਹਨ, ਜਿਸ ‘ਤੇ ਵੱਡੀ ਗਿਣਤੀ ‘ਚ ਲੋਕ ਆਪਣੇ ਘਰਾਂ ਨੂੰ ਜਾਂਦੇ ਹਨ। ਇਸ ਦੇ ਨਾਲ ਹੀ ਏਅਰਲਾਈਨ ਕੰਪਨੀਆਂ ਵੀ ਇਸ ਮੌਕੇ ਨੂੰ ਛੱਡਣਾ ਨਹੀਂ ਚਾਹੁੰਦੀਆਂ। ਅਜਿਹੇ ‘ਚ ਹਵਾਈ ਕੰਪਨੀਆਂ ਨੇ ਤਿਉਹਾਰਾਂ ਦੇ ਨੇੜੇ ਹੋਣ ਵਾਲੀਆਂ ਤਰੀਕਾਂ ‘ਤੇ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

ਕਈ ਰੂਟਾਂ ‘ਤੇ ਟਿਕਟਾਂ ਦੀਆਂ ਕੀਮਤਾਂ ‘ਚ 20 ਤੋਂ 30 ਫੀਸਦੀ ਤਕ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਜ਼ਿਆਦਾ ਵਿਅਸਤ ਰੂਟਾਂ ‘ਤੇ ਕਿਰਾਏ ‘ਚ 300 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਅਜਿਹੇ ‘ਚ ਯਾਤਰੀਆਂ ਨੂੰ ਘਰ ਜਾਣ ਲਈ ਪਹਿਲਾਂ ਨਾਲੋਂ ਜ਼ਿਆਦਾ ਕਿਰਾਇਆ ਦੇਣਾ ਪਵੇਗਾ।

ਤਿਉਹਾਰੀ ਸੀਜ਼ਨ ‘ਚ ਵਧੀ ਮੰਗ

ਹਵਾਈ ਕਿਰਾਏ ‘ਚ ਸਭ ਤੋਂ ਵੱਧ ਵਾਧਾ ਦੀਵਾਲੀ ਅਤੇ ਇਸ ਦੇ ਆਸਪਾਸ ਦੀਆਂ ਤਰੀਕਾਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਟਰੈਵਲ ਪੋਰਟਲ ‘ਤੇ ਵੀ ਪਹਿਲਾਂ ਦੇ ਮੁਕਾਬਲੇ ਬੁਕਿੰਗ ਦੀ ਗਿਣਤੀ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵੱਡੇ ਮੈਟਰੋ ਸ਼ਹਿਰਾਂ ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਦੀ ਉੱਚ ਮੰਗ ਹੈ।

ਹਵਾਈ ਸਫਰ 300 ਫੀਸਦੀ ਹੋਇਆ ਮਹਿੰਗਾ

ਜੇਕਰ ਤੁਸੀਂ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਚੇਨਈ ਵਰਗੇ ਵੱਡੇ ਮਹਾਨਗਰਾਂ ਤੋਂ ਆਪਣੇ ਘਰ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ 300 ਪ੍ਰਤੀਸ਼ਤ ਵੱਧ ਕਿਰਾਇਆ ਅਦਾ ਕਰਨਾ ਪੈ ਸਕਦਾ ਹੈ। 22 ਅਕਤੂਬਰ, 2022 ਨੂੰ ਦਿੱਲੀ ਤੋਂ ਪਟਨਾ ਦਾ ਹਵਾਈ ਕਿਰਾਇਆ 15,758 ਰੁਪਏ ਚੱਲ ਰਿਹਾ ਹੈ, ਜਦੋਂ ਕਿ ਉਸੇ ਰੂਟ ‘ਤੇ 4 ਅਕਤੂਬਰ ਦਾ ਕਿਰਾਇਆ 4,379 ਰੁਪਏ ਹੈ। 23 ਅਕਤੂਬਰ 2022 ਨੂੰ ਉਸੇ ਰੂਟ ਦਾ ਕਿਰਾਇਆ 11,990 ਰੁਪਏ ਹੈ।

ਮੁੰਬਈ ਤੋਂ ਪਟਨਾ ਦਾ ਹਵਾਈ ਕਿਰਾਇਆ 22 ਅਕਤੂਬਰ, 2022 ਤਕ 19,751 ਰੁਪਏ ਤਕ ਪਹੁੰਚ ਗਿਆ ਹੈ, ਜੋ ਕਿ 4 ਅਕਤੂਬਰ, 2022 ਤਕ 5799 ਰੁਪਏ ਹੈ। ਹੈਦਰਾਬਾਦ ਤੋਂ ਪਟਨਾ ਦਾ ਹਵਾਈ ਕਿਰਾਇਆ 22 ਅਕਤੂਬਰ, 2022 ਤਕ 16,132 ਰੁਪਏ ਤਕ ਪਹੁੰਚ ਗਿਆ ਹੈ, ਜੋ ਕਿ 4 ਅਕਤੂਬਰ, 2022 ਤਕ 7,500 ਰੁਪਏ ਹੈ।

ਇਸ ਤੋਂ ਇਲਾਵਾ, 22 ਅਕਤੂਬਰ, 2022 ਨੂੰ ਦਿੱਲੀ ਤੋਂ ਚੇਨਈ ਦਾ ਕਿਰਾਇਆ 7949 ਰੁਪਏ ਚੱਲ ਰਿਹਾ ਹੈ, ਜੋ ਕਿ 4 ਅਕਤੂਬਰ, 2022 ਨੂੰ 6,165 ਰੁਪਏ ਹੈ। ਇਸ ਦੇ ਨਾਲ ਹੀ, ਹੈਦਰਾਬਾਦ ਤੋਂ ਲਖਨਊ ਦਾ ਕਿਰਾਇਆ 22 ਅਕਤੂਬਰ, 2022 ਨੂੰ 12,849 ਰੁਪਏ ਚੱਲ ਰਿਹਾ ਹੈ, ਜੋ ਕਿ 4 ਅਕਤੂਬਰ ਨੂੰ 6,232 ਰੁਪਏ ਹੈ।

Vinkmag ad
Share Our Daily Posts

News Desk

Read Previous

ਰਾਮਲੀਲ੍ਹਾ ਦੌਰਾਨ ਹਿੰਦੀ ਗੀਤਾਂ ‘ਤੇ ਹੋਇਆ ਡਾਂਸ, ਹਿੰਦੂ ਸੰਗਠਨਾਂ ਨੇ ਦਿੱਤੀ ਸ਼ਿਕਾਇਤ

Read Next

ਪੰਜਾਬੀ ਗਾਇਕ ਅਲਫਾਜ਼ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਹਰਿਆਣੇ ਤੋਂ ਗ੍ਰਿਫ਼ਤਾਰ