15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਐੱਸ ਏ ਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਪੰਜਾਬੀ ਗਾਇਕ ਅਲਫਾਜ਼ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਦੋਸ਼ੀ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਦੀ ਪਹਿਚਾਣ ਵਿੱਕੀ ਵਾਸੀ ਰਾਏਪੁਰ ਰਾਣੀ ਹਰਿਆਣਾ ਵਜੋਂ ਹੋਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੰਜਾਬੀ ਗਾਇਕ ਅਲਫਾਜ਼ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਦੋਸ਼ੀ ਵਿਕੀ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਹੈ ਹੋਰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬੱਲ ਨੇ ਦੱਸਿਆ ਕਿ ਬਨੂੜ ਲਾਂਡਰਾਂ ਮੁੱਖ ਮਾਰਗ ਤੇ ਇਕ ਢਾਬੇ ਦੇ ਬਾਹਰ ਸੜਕ ਦੇ ਕਿਨਾਰੇ ਖਡ਼੍ਹੇ ਤੇਜ਼ ਰਫਤਾਰ ਵਾਹਣ ਦੀ ਲਪੇਟ ਵਿਚ ਆਉਣ ਕਾਰਨ ਪੰਜਾਬੀ ਗਾਇਕ ਅਲਫਾਜ਼ ਜ਼ਖ਼ਮੀ ਹੋ ਗਿਆ ਸੀ ਅਲਫਾਜ਼ ਆਪਣੇ ਦੋਸਤਾਂ ਨਾਲ ਢਾਬੇ ਤੇ ਗਿਆ ਸੀ ਅਤੇ ਢਾਬੇ ਦੇ ਇੱਕ ਮੁਲਾਜ਼ਮ ਦਾ ਮਾਲਕ ਨਾਲ ਝਗੜਾ ਚੱਲਦਾ ਸੀ ਜਦੋਂ ਅਲਫ਼ਾਜ਼ ਵਾਸ਼ਰੂਮ ਗਿਆ ਤਾਂ ਕਰਮਚਾਰੀ ਨੇ ਮਾਲਕ ਦਾ ਟੈਂਪੂ (ਛੋਟਾ ਹਾਥੀ ) ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਟੈਂਪੂ ਨੇ ਗਾਇਕ ਅਲਫਾਜ਼ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅਲਫਾਜ਼ ਨੂੰ ਸੱਟਾਂ ਲੱਗੀਆਂ ਤੇ ਉਹ ਹਸਪਤਾਲ ਵਿਚ ਭਰਤੀ ਹੈ ਤੇ ਹੁਣ ਉਹ ਹੁਣ ਖਤਰੇ ਤੋਂ ਬਾਹਰ ਹੈ।
