Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਚਿੱਟਾ ਇਧਰ ਮਿਲਦਾ ਹੈ….. ਦਾ ਬੋਰਡ ਕਰ ਗਿਆ ਕੰਮ, ਪੰਜਾਬ ਪੁਲਿਸ ਨੇ ਬਠਿੰਡਾ ਦੇ ਪਿੰਡ ਭਾਈ ਬਖਤੌਰ ‘ਚ ਕੀਤੀ ਛਾਪੇਮਾਰੀ

ਬਠਿੰਡਾ। ਇਥੇ ਚਿੱਟਾ ਵਿਕਦਾ ਹੈ…. ਮੌੜ ਮੰਡੀ ਦੇ ਪਿੰਡ ਭਾਈ ਬਖਤੌਰ ਅਤੇ ਪਿੰਡ ਜੋਧਪੁਰਾ ਰਮਾਣਾ ਵਿੱਚ ਸ਼ਰੇਆਮ ਵੇਚੇ ਜਾ ਰਹੇ ਚਿੱਟੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਨ ਲਈ ਬੀਤੇ ਦਿਨ ਇੱਕ ਨੌਜਵਾਨ ਨੇ ਇਹ ਬੋਰਡ ਲਾਏ ਸਨ। ਇਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੀਂਦ ਤੋਂ ਜਾਗੀ ਹੈ। ਬਠਿੰਡਾ ਪੁਲਿਸ ਨੇ ਸ਼ਨੀਵਾਰ ਤੜਕੇ ਦੋਵਾਂ ਪਿੰਡਾਂ ਵਿੱਚ ਛਾਪੇਮਾਰੀ ਕੀਤੀ।

ਐਸਐਸਪੀ ਜੇ ਇਲਾਨਚੇਜੀਅਨ ਦੇ ਹੁਕਮਾਂ ’ਤੇ ਡੀਐਸਪੀ ਮੌੜ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਪਿੰਡ ਵਿੱਚ ਘਰ-ਘਰ ਜਾ ਕੇ ਚੈਕਿੰਗ ਕੀਤੀ। ਕਰੀਬ ਤਿੰਨ ਤੋਂ ਚਾਰ ਘੰਟੇ ਤਕ ਚੱਲੇ ਇਸ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ।

ਹਾਲਾਂਕਿ ਕਿੰਨਾ ਨਸ਼ਾ ਬਰਾਮਦ ਹੋਇਆ ਅਤੇ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਪੁਲਿਸ ਨੇ ਅਜੇ ਤਕ ਇਸ ਦਾ ਖੁਲਾਸਾ ਨਹੀਂ ਕੀਤਾ ਹੈ।

ਪਿੰਡ ਦੇ ਨੌਜਵਾਨ ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਨਸ਼ੇ ਦੀ ਸਪਲਾਈ ਖੁੱਲ੍ਹੀ ਹੈ। ਇੱਥੇ 13 ਤੋਂ 15 ਸਾਲ ਦੇ ਛੋਟੇ ਬੱਚੇ ਚਿੱਟੇ ਦਾ ਸੇਵਨ ਕਰ ਰਹੇ ਹਨ। ਅਜਿਹੀ ਸਥਿਤੀ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਸ ਸਬੰਧੀ ਮੀਟਿੰਗ ਕਰਕੇ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਤਕ ਇਹ ਗੱਲ ਪਹੁੰਚ ਸਕੇ ਕਿ ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਨੌਜਵਾਨ ਚੋਰੀ, ਡਕੈਤੀ ਵਰਗੇ ਅਪਰਾਧ ਕਰ ਰਹੇ ਹਨ।

ਪੁਲਿਸ ਨਹੀਂ ਕਰਦੀ ਸੁਣਵਾਈ

ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪਿੰਡ ਵਿੱਚ ਦੁਕਾਨਾਂ ਵਿੱਚ ਕਰਿਆਨਾ ਅਤੇ ਦਵਾਈਆਂ ਵੇਚਣ ਦੀ ਬਜਾਏ ਚਿੱਟਾ ਵਿਕ ਰਿਹਾ ਹੈ। ਨੌਜਵਾਨ ਨਸ਼ੇ ਦੀ ਪੂਰਤੀ ਲਈ ਦੁਕਾਨਾਂ ਅਤੇ ਘਰਾਂ ਵਿੱਚ ਵੜ ਕੇ ਦਿਨ ਦਿਹਾੜੇ ਚੋਰੀਆਂ ਕਰ ਰਹੇ ਹਨ। ਰਸਤੇ ਵਿੱਚ ਆਉਣ ਵਾਲਿਆਂ ਨੂੰ ਲੁੱਟਿਆ ਜਾ ਰਿਹਾ ਹੈ।

ਪਿੰਡਾਂ ਦੀਆਂ ਦੁਕਾਨਾਂ ’ਤੇ ਸਰਿੰਜਾਂ ਅਤੇ ਨਸ਼ੀਲੇ ਪਦਾਰਥ ਮਿਲ ਰਹੇ ਹਨ 

ਲਖਬੀਰ ਨੇ ਕਿਹਾ ਕਿ ਨਸ਼ਾ ਤਸਕਰ ਸ਼ਰੇਆਮ ਸਪਲਾਈ ਦਿੰਦੇ ਹਨ। ਇਸ ਦੇ ਨਾਲ ਹੀ ਵਿਰੋਧ ਕਰਨ ਵਾਲਿਆਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਵੇਲੇ ਜੋਧਪੁਰ, ਕੋਟਭਾਰਾ, ਮੌੜ ਮੰਡੀ ਵਿੱਚ ਚਿੱਟੇ ਦਾ ਨਸ਼ਾ ਸ਼ਰੇਆਮ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦੁਕਾਨਾਂ ‘ਤੇ ਸਰਿੰਜਾਂ ਵੀ ਮਿਲਦੀਆਂ ਹਨ।

Vinkmag ad
Share Our Daily Posts

News Desk

Read Previous

ਪੁਰਾਣੇ ਅਮਰੀਕੀ ਡਾਲਰ ਨਹੀਂ ਪ੍ਰਵਾਨ ਕਰ ਰਿਹਾ ਪਾਕਿਸਤਾਨ, ਸ਼ਰਧਾਲੂ ਹੋ ਰਹੇ ਪਰੇਸ਼ਾਨ

Read Next

ਬਟਾਲਾ ਦੇ ਪਿੰਡ ਕੋਟਲਾ ਬੋਝਾ ‘ਚ ਪੁਲਿਸ ਤੇ ਗੈਂਗਸਟਰ ‘ਚ ਮੁਕਾਬਲਾ ਜਾਰੀ, ਗੈਂਗਸਟਰ ਦੀ ਪਤਨੀ ਤੇ ਬੱਚਾ ਲਏ ਹਿਰਾਸਤ ‘ਚ