ਮੋਗਾ : ਮੋਗਾ ਸ਼ਹਿਰ ਵਿਖੇ ਉਸ ਸਮੇਂ ਰੂਹ ਕੰਬਾਉ ਹਾਦਸਾ ਸਾਹਮਣੇ ਆਇਆ, ਜਦੋਂ ਛੋਟੀ ਜਿਹੀ ਲੜਕੀ ਕਾਰ ਦੇ ਥੱਲੇ ਆਉਣ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਗਾ ਦੇ ਮੇਨ ਬਾਜ਼ਾਰ ਵਿਚ ਇਕ ਗਰੀਬ ਪਰਿਵਾਰ ਘਰ ਦਾ ਰਾਸ਼ਨ ਲੈਣ ਲਈ ਦੁਕਾਨ ਉੱਪਰ ਆਇਆ ਸੀ। ਜਦ ਉਹ ਰਾਸ਼ਨ ਲੈ ਰਿਹਾ ਸੀ ਤਾਂ ਉਸ ਦੀ ਦੋ ਸਾਲਾਂ ਦੀ ਬੇਟੀ ਨੇ ਉਸ ਦਾ ਹੱਥ ਛੁਡਾ ਲਿਆ ਤੇ ਉਹ ਸੜਕ ‘ਤੇ ਚਲੀ ਗਈ। ਇਸ ਤੋਂ ਬਾਅਦ ਉਹ ਕਾਰ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਪਰਿਵਾਰ ਦੇ ਦੱਸਣ ਮੁਤਾਬਕ ਕਾਰ ਵਾਲਾ ਵਿਅਕਤੀ ਉਸ ਨੂੰ ਰਸਤੇ ਵਿਚ ਹੀ ਛੱਡ ਕੇ ਭੱਜ ਗਿਆ ਅਤੇ ਆਟੋ ਚਾਲਕ ਵੱਲੋਂ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਸੀਸੀਟੀਵੀ ਕੈਮਰਿਆਂ ਦੇ ਆਧਾਰ ਉੱਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
