Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਪੰਜਾਬੀਆਂ ’ਚ ਵਿਦੇਸ਼ ਜਾਣ ਦੀ ਲਾਲਸਾ, ਠਗ ਨਵੇਂ-ਨਵੇਂ ਤਰੀਕਿਆਂ ਨਾਲ ਬਣਾ ਰਹੇ ਸ਼ਿਕਾਰ

ਚੰਡੀਗਡ਼੍ਹ : ਪੰਜਾਬੀ ਵਿਦੇਸ਼ ਜਾਣ ਦੇ ਨਾਂ ’ਤੇ ਕ੍ਰੇਜ਼ੀ ਹਨ, ਇਹ ਗੱਲ ਜਗ ਜ਼ਾਹਿਰ ਹੈ। ਵਿਦੇਸ਼ ਜਾਣ ਦੇ ਲਈ ਨੌਜਵਾਨ ਕੁਝ ਵੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਹਾਲਾਤ ਅਜਿਹੇ ਹੋ ਗਏ ਹਨ ਕਿ ਹਰ ਨੌਜਵਾਨ ਕੈਨੇਡਾ ਜਾਂ ਆਸਟ੍ਰੇਲੀਆ ਜਾਣ ਦੀ ਲਾਲਸਾ ਰੱਖਦਾ ਹੈ। ਨੌਜਵਾਨਾਂ ਦੀ ਇਸੇ ਲਾਲਸਾ ਦਾ ਫਾਇਦਾ ਉਠਾਉਣ ਵਾਲੇ ਠੱਗਾਂ ਦੀ ਵੀ ਕੋਈ ਕਮੀ ਨਹੀਂ ਹੈ। ਇਨ੍ਹੀਂ ਦਿਨੀਂ ਠੱਗਾਂ ਵੱਲੋਂ ਠੱਗੀ ਦੇ ਲਈ ਇੰਗਲੈਂਡ ਦੀ ਮਹਾਰਾਣੀ ਦੂਜੀ ਐਲਿਜ਼ਾਬੈਥ ਦੇ ਦਿਹਾਂਤ ਅਤੇ ਸੁੰਦਰ ਲਡ਼ਕੀਆਂ ਦਾ ਮੁਕਾਬਲਾ ਕਰਵਾ ਕੇ ਜੇਤੂ ਨੂੰ ਕੈਨੇਡਾ ਸੈਟਲ ਲਡ਼ਕੇ ਨਾਲ ਵਿਆਹ ਕਰਵਾਉਣ ਦਾ ਮੌਕਾ ਦੇਣ ਦੇ ਨਾਂ ’ਤੇ ਸ਼ਿਕਾਰ ਬਣਾਇਆ ਜਾ ਰਿਹਾ ਹੈ।

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਸਥਾਨਕ ਪੱਧਰ ਤਕ ਹੀ ਸੀਮਤ ਨਹੀਂ ਹੈ। ਕਬੂਤਰਬਾਜ਼ੀ ਦਾ ਇਹ ਧੰਦਾ ਵਿਦੇਸ਼ਾਂ ਤਕ ਫੈਲਿਆ ਹੈ। ਕੁਝ ਲੋਕ ਰੁਜ਼ਗਾਰ ਦੇ ਲਈ ਵਿਦੇਸ਼ ਜਾਣ ਤੋਂ ਪਹਿਲਾਂ ਅਤੇ ਕੁਝ ਵਿਦੇਸ਼ ਪਹੁੰਚਣ ਤੋਂ ਬਾਅਦ ਠੱਗੇ ਜਾ ਰਹੇ ਹਨ। ਕਥਿਤ ਕੰਪਨੀਆਂ ਖੋਲ੍ਹ ਕੇ ਜੋ ਲੋਕ ਜਿਸ ਕੰਮ ਦਾ ਵੀਜ਼ਾ ਦਿਵਾਉਂਦੇ ਹਨ, ਵਿਦੇਸ਼ ਜਾ ਕੇ ਉਹ ਕੰਮ ਨਹੀਂ ਮਿਲਦਾ।

ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ’ਚ 30 ਤੋਂ ਵੱਧ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੀਆਂ ਸ਼ਿਕਾਇਤਾਂ ਦਰਜ ਪਈਆਂ ਹਨ। ਹਰ ਮਹੀਨੇ ਜ਼ਿਲਿਆਂ ’ਚੋਂ 5-7 ਸ਼ਿਕਾਇਤਾਂ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲਿਆਂ ਦੀਆਂ ਪਹੁੰਚ ਰਹੀਆਂ ਹਨ। ਆਈਜੀ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਨੌਜਵਾਨ ਏਜੰਟਾਂ ਦੀ ਚੁੰਗਲ ’ਚ ਨਾ ਫਸਣ, ਇਸ ਸਬੰਧੀ ਸਮੇਂ-ਸਮੇਂ ’ਤੇ ਜ਼ਿਲ੍ਹਾ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਡੀਸੀ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ : ਡਾ. ਬਲਜੀਤ ਕੌਰ

ਸੂਬੇ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਮਾਮਲੇ ਸਬੰਧੀ ਵਿਭਾਗ ਦੇ ਡਾਇਰੈਕਟਰ ਨੂੰ ਜਾਂਚ ਕਰ ਕੇ ਰਿਪੋਰਟ ਛੇਤੀ ਦੇਣ ਨੂੰ ਕਿਹਾ ਹੈ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਨਿਰਦੇਸ਼ ਦਿੱਤੇ ਕਿ ਔਰਤਾਂ ਨਾਲ ਸਬੰਧਤ ਅਸ਼ਲੀਲਤਾ ਰੋਕੂ ਕਾਨੂੰਨ 1986 ਦੀ ਧਾਰਾ 4 ਦੇ ਅਨੁਸਾਰ ਮੁਲਜ਼ਮਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਲਜੀਤ ਕੌਰ ਨੇ ਕਿਹਾ ਕਿ ਉਹ ਬਠਿੰਡਾ ’ਚ ਇਸ ਘਟਨਾ ਦੇ ਰੋਸ ਵਜੋਂ ਜਾਗਰੂਕਤਾ ਮਾਰਚ ਕੱਢਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਵਿਦੇਸ਼ ਵੱਸਣ ਦੀ ਲਾਲਸਾ ਵੀ ਅਜਿਹੀਆਂ ਘਟਨਾਵਾਂ ਦਾ ਕਾਰਨ ਬਣਦੀਆਂ ਹਨ।

ਸਰਕਾਰ ਕਰੇ ਕਾਰਵਾਈ : ਸਾਂਪਲਾ

ਰਾਸ਼ਟਰੀ ਅਨੁਸੂਚਿਤ ਜਾਤੀ ਸੈੱਲ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਬਠਿੰਡਾ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਹੋਏ ਸਮਾਜ ਨੂੰ ਵੰਡਣ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਰਕਾਰ ਨੂੰ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

Vinkmag ad
Share Our Daily Posts

News Desk

Read Previous

ਫੈਸਟੀਵਲ ਸੀਜ਼ਨ ‘ਚ ਮਹਿੰਗਾਈ ਦਾ ਮਾਰ, ਪੰਜਾਬ ’ਚ ਵੇਰਕਾ ਨੇ ਦੁੱਧ ਦੇ ਵਧਾਏ ਰੇਟ, ਜਾਣੋ ਕੀ ਹੈ ਨਵਾਂ ਭਾਅ

Read Next

ਇੱਕੋ ਪਿੰਡ ’ਚ 12 ਗੁਰੂਘਰਾਂ ਤੇ ਸ਼ਮਸ਼ਾਨਘਾਟਾਂ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਗੰਭੀਰ ਨੋਟਿਸ,ਇਕ ਤੋਂ ਵੱਧ ਹੋਣ ’ਤੇ ਹੋਵੇਗੀ ਕਾਰਵਾਈ