ਫਿਰੋਜ਼ਪੁਰ: ਨਜ਼ਦੀਕੀ ਪਿੰਡ ਜੀਆ ਬੱਗਾ ਦੇ ਰਹਿਣ ਵਾਲੇ ਇਕ ਵਿਅਕਤੀ ਕੋਲੋਂ ਇਕ ਕਰੋੜ ਰੁਪਏ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਅਤੇ ਲਾਰੈਂਸ ਬਿਸ਼ਨੋਈ ਦੇ ਖਿਲਾਫ 386, 506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਬੀਰ ਸਿੰਘ ਬਰਾੜ ਪੁੱਤਰ ਮੇਜਰ ਸਿੰਘ ਬਰਾੜ ਵਾਸੀ ਪਿੰਡ ਜੀਆ ਬੱਗਾ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ 13364442224, +447444493200, 89056065652 ਤੋਂ ਫਿਰੌਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ ।
ਇਸ ਤੋਂ ਇਲਾਵਾ ਗੈਂਗਸਟਰਾਂ ਵੱਲੋਂ ਉਨ੍ਹਾਂ ਦੇ ਮੁਤਾਬਿਕ ਕੰਮ ਕਰਨ ਲਈ ਦਬਾਅ ਬਣਾਇਆ ਜਾਂਦਾ ਹੈ ਅਤੇ ਕਰੋੜ ਰੁਪਏ ਛਿਮਾਹੀ ਦੀ ਮੰਗ ਕਰਦੇ ਹਨ। ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਉਸ ਵੱਲੋਂ ਨਾਮ ਪੁੱਛਣ ‘ਤੇ ਆਪਣਾ ਨਾਮ ਦੀਪਕ ਟੀਨੂ ਦੱਸਣ ਵਾਲੇ ਨੇ ਫੋਨ ਕੀਤਾ , ” ਬੰਦੇ ਦਾ ਪੁੱਤ ਬਣ ਕੇ ਸਾਡੇ ਮੁਤਾਬਿਕ ਕੰਮ ਕਰ ਨਹੀਂ ਤਾਂ ਤੇਰੇ ਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦਿਆਂਗੇ।” ਸੁਖਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਮਾਈ ਵਿਚੋਂ ਪੈਸ ਕਿਓ ਦੇਵੇ। ਗੈਂਗਸਟਰਾਂ ਦੀ ਗਲ਼ ਨਾ ਮੰਨਣ ‘ਤੇ ਇਸ ਨੇ ਫਿਰ ਫੋਨ ਕੀਤਾ ਕਿ ਆਪਣੇ ਬਾਪ ਲਾਰੈਂਸ ਬਿਸ਼ਨੋਈ ਨਾਲ ਗੱਲ ਕਰ, ਉਸ ਨੇ ਕਾਲ ਕਾਰਫਰੰਸ ‘ਤੇ ਲੈ ਕੇ ਲਾਰੈਂਸ ਬਿਸ਼ਨੋਈ ਨਾਲ ਗੱਲ ਕਰਾਈ । ਇਸ ਵਾਰ ਬਿਸ਼ਨੋਈ ਨੇ ਕਿਹਾ ਕਿ ਜੋ ਦੀਪਕ ਟੀਨੂ ਕਹਿ ਰਿਹਾ ਹੈ, ਉਹੀ ਕਰ ਨਹੀਂ ਤਾਂ ਜਾਨੋ ਮਾਰ ਦਿਆਂਗੇ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਟੀਪਕ ਟੀਨੂੰ ਅਤੇ ਲਾਰੈਂਸ ਬਿਸ਼ਨੋਈ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
