ਬੇਗੋਵਾਲ : ਬੀਬੀ ਜਗੀਰ ਕੌਰ ਵਲੋਂ ਆਪਣੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਉਹ ਹਰ ਹਾਲ ਹਰ ਹਲਾਤ ਵਿਚ ਚੋਣ ਲੜਾਂਗੀ । ਕਿਸੇ ਕੀਮਤ ‘ਤੇ ਪਾਰਟੀ ਨਹੀਂ ਛੱਡਾਂਗੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਆਪਣੀ ਮਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ’ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੀ ਹਾਂ ਤੇ ਕਰਦੀ ਰਹਾਂਗੀ। ਉਨ੍ਹਾਂ ਕਿਹਾ ਕਿ ਅਨੁਸਾਸ਼ਨੀ ਕਮੇਟੀ ਕਿਸੇ ਵੀ ਪਾਰਟੀ ਵਰਕਰ ਨੂੰ ਪਾਰਟੀ ’ਚ ਬਾਹਰ ਨਹੀਂ ਕੱਢ ਸਕਦੀ। ਪਾਰਟੀ ’ਚ ਮੁਅੱਤਲ ਕਰਨ ਦਾ ਫੈਸਲਾ ਪਾਰਟੀ ਦੀ ਕੋਰ ਕਮੇਟੀ ਦਾ ਹੁੰਦਾ ਹੈ, ਜੋ ਕਿ ਭੰਗ ਹੋ ਚੁੱਕੀ ਹੈ।
ਮੈਂ ਪਾਰਟੀ ’ਚ ਹਾਂ ਤੇ ਰਹਾਂਗੀ। ਜਿਥੋਂ ਤਕ ਚੋਣ ਲਡ਼ਨ ਦਾ ਮੁੱਦਾ ਹੈ, ਉਹ ਮੈਂ ਹਰ ਹੀਲੇ ਲਡ਼ਾਂਗੀ। ਮੇਰੇ ਨਾਲ ਬਹੁਗਿਣਤੀ ਮੈਂਬਰ ਜੁਡ਼ੇ ਹੋਏ ਹਨ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿ ਪਿਛੇ ਜਿਹੇ ਕਾਂਗਰਸ ਪਾਰਟੀ ਦੇ ਪ੍ਰਧਾਨ ਲਈ ਚੋਣਾਂ ਹੋਈਆਂ। ਉਥੇ ਵੀ ਦੋ ਮੈਂਬਰ ਖਡ਼੍ਹੇ ਹੋਏ ਇਕ ਹਾਰ ਗਿਆ ਤੇ ਇਕ ਜਿੱਤ ਗਿਆ। ਤਾਂ ਕਿ ਉਨ੍ਹਾਂ ਦੂਜੇ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਮੈਨੂੰ ਵੀ ਪਾਰਟੀ ’ਚੋਂ ਕੱਢਣ ਦੀ ਬਜਾਏ ਉਹ ਦੂਜਾ ਮੈਂਬਰ ਖਡ਼੍ਹਾ ਕਰ ਦੇਣ, ਲੋਕ ਰਾਏ ਜਿਸ ਦੇ ਹੱਕ ਵਿਚ ਹੋਵੇਗੀ, ਉਹ ਜਿੱਤ ਜਾਵੇਗਾ।
