Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਸਹੁਰੇ ਪਰਿਵਾਰ ਨੇ ਪੁਰਾਣੀ ਰੰਜਿਸ਼ ਦਾ ਲਿਆ ਬਦਲਾ, ਕੱਪੜੇ ਨਾਲ ਬੰਨ੍ਹ ਕੇ ਜਵਾਈ ਨੂੰ ਪਿਆਇਆ ਜ਼ਹਿਰ, ਮੌਤ

ਲੁਧਿਆਣਾ : ਸਹੁਰੇ ਪਰਿਵਾਰ ਨਾਲ ਚੱਲੀ ਆ ਰਹੀ ਰੰਜਿਸ਼ ਦੇ ਚਲਦੇ ਪਤਨੀ, ਸਹੁਰੇ, ਸੱਸ ਤੇ ਸਾਲ਼ਿਆਂ ਨੇ ਮਿਲ ਕੇ ਨੌਜਵਾਨਾਂ ਨੂੰ ਬੰਨ੍ਹਿਆ ਤੇ ਜ਼ਹਿਰ ਪਿਆ ਦਿੱਤਾ। ਮੁਲਜ਼ਮ ਨੌਜਵਾਨ ਨੂੰ ਮਰਿਆ ਸਮਝ ਕੇ ਮੌਕੇ ਤੋਂ ਫ਼ਰਾਰ ਹੋ ਗਏ ਪਰ ਬੇਸੁੱਧ ਹੋਣ ਤੋਂ ਕੁਝ ਸਮਾਂ ਪਹਿਲਾਂ ਨੌਜਵਾਨ ਨੇ ਫੋਨ ‘ਤੇ ਆਪਣੇ ਪਿਤਾ ਨੂੰ ਸੂਚਨਾ ਦੇ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਜਾਣਕਾਰੀ ਤੋਂ ਬਾਅਦ ਲੁਧਿਆਣਾ ਦੇ ਢੰਡਾਰੀ ਕਲਾਂ ਇਲਾਕੇ ‘ਚ ਰਹਿਣ ਵਾਲੇ ਨੌਜਵਾਨ ਰਜਨੀਸ਼ (30) ਭਰਾ ਮੌਕੇ ‘ਤੇ ਪਹੁੰਚੇ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਹਾਲਤ ਜ਼ਿਆਦਾ ਖ਼ਰਾਬ ਹੁੰਦੀ ਦੇਖ ਡਾਕਟਰਾਂ ਨੇ ਰਜਨੀਸ਼ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹਰਦੋਈ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਜਾ ਰਾਮ ਦੇ ਬਿਆਨ ਉੱਪਰ ਹਰਦੋਈ ਦੇ ਰਹਿਣ ਵਾਲੇ ਰਜਨੀਸ਼ ਦੇ ਸਹੁਰੇ ਸਤੀ ਰਾਮ, ਉਸ ਦੀ ਸੱਸ, ਪਤਨੀ ਪੂਜਾ, ਸਾਲੇ ਦੀਪੂ ਤੇ ਇਕ ਹੋਰ ਵਿਅਕਤੀ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਜਾ ਰਾਮ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਬੇਟੇ ਰਜਨੀਸ਼ ਦਾ ਵਿਆਹ ਪੂਜਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਪੂਜਾ ਦੇ ਨਾਲ ਲੁਧਿਆਣਾ ‘ਚ ਰਹਿਣ ਲੱਗ ਪਿਆ। ਰਾਜਾ ਰਾਮ ਨੇ ਪੁਲਿਸ ਨੂੰ ਦੱਸਿਆ ਕਿ ਸ਼ਾਮ ਵੇਲੇ ਉਸ ਦੇ ਬੇਟੇ ਰਜਨੀਸ਼ ਦਾ ਫੋਨ ਆਇਆ ਕਿ ਉਸ ਨੂੰ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਕੱਪੜੇ ਨਾਲ ਬੰਨ੍ਹ ਕੇ ਜ਼ਬਰਦਸਤੀ ਜ਼ਹਿਰ ਪਿਆ ਦਿੱਤਾ ਹੈ।

ਜਾਣਕਾਰੀ ਮਿਲਦੇ ਹੀ ਰਾਜਾ ਰਾਮ ਨੇ ਢੰਡਾਰੀ ਇਲਾਕੇ ਵਿਚ ਰਹਿ ਰਹੇ ਆਪਣੇ ਦੂਸਰੇ ਬੇਟਿਆਂ ਨੂੰ ਫੋਨ ਕਰ ਕੇ ਜੁਗਿਆਣਾ ਸਥਿਤ ਫਰਮੋਜ ਦੇ ਵਿਹੜੇ ‘ਚ ਭੇਜਿਆ। ਰਾਜਾ ਰਾਮ ਦੇ ਲੜਕਿਆਂ ਨੇ ਬੇਸੁੱਧ ਹੋਏ ਆਪਣੇ ਭਰਾ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸ਼ਿਵ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਾਜਾ ਰਾਮ ਦੇ ਬਿਆਨ ਉੱਪਰ ਰਜਨੀਸ਼ ਦੇ ਸਹੁਰੇ ਸਤੀ ਰਾਮ, ਸੱਸ, ਪਤਨੀ ਪੂਜਾ, ਸਾਲਾ ਦੀਪੂ ਤੇ ਮਾਮੇ ਸਹੁਰੇ ਦੇ ਬੇਟੇ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

ਧਾਮੀ ਲਗਾਤਾਰ ਦੂਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ, ਬੀਬੀ ਜਗੀਰ ਕੌਰ 42 ਵੋਟਾਂ ਲੈ ਕੇ ਹਾਰੇ

Read Next

ਬਟਾਲਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਲਾਸ਼ ਨੇੜਿਓਂ ਸਰਿੰਜ ਤੇ ਨਸ਼ੇ ਨਾਲ ਭਰਿਆ ਟੀਕਾ ਬਰਾਮਦ