Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਦਿੱਲੀ ਨਾਲੋਂ ਵੀ ਵੱਧ ਜ਼ਹਿਰੀਲੀ ਹੋਈ ਪੰਜਾਬ ਦੀ ਹਵਾ, ਸੂਬੇ ’ਚ ਹਵਾ ਪ੍ਰਦੂਸ਼ਣ ਸਿਖਰਲੇ ਪੱਧਰ ’ਤੇ ਪੁੱਜਿਆ

ਪਟਿਆਲਾ: ਪੰਜਾਬ ਦੀ ਹਵਾ ਦਿੱਲੀ ਨਾਲੋਂ ਵੀ ਵੱਧ ਜ਼ਹਿਰੀਲੀ ਹੋ ਗਈ ਹੈ। ਬੁੱਧਵਾਰ ਆਥਣ ਤੱਕ ਦਿੱਲੀ ’ਚ ਏਅਰ ਕੁਆਲਟੀ ਇੰਡੈਕਸ ( ਹਵਾ ਦੀ ਗੁਣਵਤਾ ਦਾ ਪੱਧਰ) 277 ਜਦੋਂਕਿ ਪੰਜਾਬ ’ਚ 400 ਦਾ ਅੰਕਡ਼ਾ ਵੀ ਟੱਪ ਗਿਆ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪਰਾਲੀ ਸਾਡ਼ਨ ਦੇ 1778 ਮਾਮਲੇ ਦਰਜ ਹੋਏ ਹਨ ਜੋ ਕਿ ਮੰਗਲਵਾਰ ਨੂੰ ਸਿਰਫ਼ 604 ਸਨ। ਦੋ ਦਿਨ ਤੋਂ ਅਸਮਾਨ ਵਿਚ ਛਾਈ ‘ਸਮੋਗ’ ਕਰਕੇ ਸੂਰਜ ਦੀ ਚਮਕ ਵੀ ਫਿੱਕੀ ਰਹੀ ਤੇ ਦਿਸਣ ਹੱਦ ਘਟ ਹੋਣ ਕਰਕੇ ਰਾਹਗਿਰਾਂ ਨੂੰ ਦਿਨ ਸਮੇਂ ਹੀ ਵਾਹਨਾਂ ਦੀ ਬੱਤੀਆਂ ਜਗਾਉਣੀਆਂ ਪਈਆਂ। ਹਵਾ ਪ੍ਰਦੂਸ਼ਣ ਕਰਕੇ ਅੱਖਾਂ ਵਿਚ ਜਲਣ ਤੇ ਸਾਹ ਲੈਣ ਵਿਚ ਦਿੱਕਤ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਏਅਰ ਕੁਆਲਟੀ ਇੰਡੈਕਸ ਅਨੁਸਾਰ ਬੱੁਧਵਾਰ ਸਵੇਰ ਤੋਂ ਹੀ ਹਵਾ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ। ਸਵੇਰ ਤੋਂ ਸ਼ਾਮ ਤੱਕ ਖੰਨਾ ਵਿਚ ਹਵਾ ਪ੍ਰਦੂਸ਼ਣ ਸਭ ਤੋਂ ਵੱਧ 417 ਅਤੇ ਬਠਿੰਡਾ ਵਿਚ ਸਭ ਤੋਂ ਘੱਟ 165 ਤੱਕ ਦਰਜ ਕੀਤਾ ਗਿਆ। ਦੂਸਰੇ ਨੰਬਰ ’ਤੇ 417 ਏਕਿਊਆਈ ਨਾਲ ਲੁਧਿਆਣਾ ਦੂਸਰੇ ਨੰਬਰ ’ਤੇ ਰਿਹਾ। ਖੰਨਾ ਵਿਚ ਸਵੇਰ ਏਅਰ ਕੁਆਲਟੀ ਇੰਡੈਕਸ ਸਵੇਰ ਸਮੇਂ ਹੀ 400 ਦਾ ਅੰਕਡ਼ਾ ਟੱਪ ਗਿਆ ਜਦੋਂਕਿ ਲੁਧਿਆਣਾ ਵਿਚ 397, ਪਟਿਆਲਾ ’ਚ 327 ਤੇ ਜਲੰਧਰ ਵਿਚ 407 ਦਰਜ ਕੀਤਾ ਗਿਆ। ਸ਼ਾਮ ਚਾਰ ਵਜੇ ਤੱਕ ਅੰਮ੍ਰਿਤਸਰ ਦਾ ਏਕਿਊ ਆਈ 320, ਬਠਿੰਡਾ 165, ਜਲੰਧਰ 333, ਖੰਨਾ 417, ਲੁਧਿਆਣਾ 408, ਮੰਡੀ ਗੋਬਿੰਦਗਡ਼੍ਹ 219, ਪਟਿਆਲਾ 368 ਤੇ ਰੂਪ ਨਗਰ ਵਿਚ 281 ਦਰਜ ਕੀਤਾ ਗਿਆ ਹੈ।

ਵੱਖ-ਵੱਖ ਸ਼ਹਿਰਾਂ ’ਚ ਏਅਰ ਕੁਆਲਟੀ ਇੰਡੈਕਸ

ਸ਼ਹਿਰ ਸਮਾਂ ਸਵੇਰੇ 11 ਵਜੇ ਦੁਪਹਿਰ 02.00 ਵਜੇ 04.00 ਵਜੇ

ਅਮ੍ਰਿੰਤਸਰ 268 300 320

ਬਠਿੰਡਾ 145 161 165

ਜਲੰਧਰ 316 331 333

ਖੰਨਾ 407 415 417

ਲੁਧਿਆਣਾ 393 407 408

ਗੋਬਿੰਦਗਡ਼੍ਹ 169 197 219

ਪਟਿਆਲਾ 327 354 368

ਰੂਪਨਗਰ 264 283 281

ਪਰਾਲੀ ਸਾਡ਼ਨ ਦੇ ਮਾਮਲੇ ਘਟੇ, ਪ੍ਰਦੂਸ਼ਣ ਦੇ ਕਈ ਕਾਰਨ : ਡਾ. ਵਿਗ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਚੇਅਰਮੈਨ ਡਾ. ਆਦਰਸ਼ਪਾਲ ਵਿਗ ਦੱਸਦੇ ਹਨ ਕਿ ਹਵਾ ਵਿਚ ਪ੍ਰਦੂਸ਼ਣ ਦੇ ਕਈ ਕਾਰਨ ਹਨ, ਇਸ ਲਈ ਕਿਸੇ ਇਕ ਬੰਦੇ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ ਹੈ। ਮੌਸਮ ਵਿਚ ਤਬਦੀਲੀ, ਬੱਦਲਵਾਲੀ ਜਾਂ ਫਿਰ ਹਵਾ ਵਿਚ ਭਾਰੀ ਤੱਤਾਂ ਦੀ ਮਾਤਰਾ ਵਧਣ ਕਰਕੇ ਵੀ ਪ੍ਰਦੂਸ਼ਣ ਆਪਣਾ ਅਸਰ ਦਿਖਾਉਂਦਾ ਹੈ। ਕੁਝ ਦਿਨਾਂ ਤੋਂ ਮੌਸਮ ਖ਼ਰਾਬ ਹੋਣ ਬਾਰੇ ਚੇਅਰਮੈਨ ਨੇ ਕਿਹਾ ਕਿ ਤੇਜ਼ ਹਵਾ ਜਾਂ ਫਿਰ ਮੀਂਹ ਨਾਲ ਫ਼ਰਕ ਪੈ ਸਕਦਾ ਹੈ। ਚੇਅਰਮੈਨ ਵਿਗ ਨੇ ਕਿਹਾ ਕਿ ਹੁਣ ਪਰਾਲੀ ਸਾਡ਼ਨ ਦੇ ਮਾਮਲੇ ਪਹਿਲਾਂ ਨਾਲੋਂ ਘਟੇ ਹਨ।

Vinkmag ad
Share Our Daily Posts

News Desk

Read Previous

ਕੋਟਕਪੂਰਾ ‘ਚ ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਗੋਲਡੀ ਬਰਾੜ ਨੇ ਲਈ ਕਤਲ ਦੀ ਜ਼ਿੰਮੇਵਾਰੀ

Read Next

ਲੁਧਿਆਣਾ ਦੇ ਦੋ ਵੱਡੇ ਉਦਯੋਗਪਤੀਆਂ ‘ਤੇ CBI ਨੇ ਕੱਸਿਆ ਸ਼ਿਕੰਜਾ, ਬੈਂਕ ਤੋਂ 87 ਕਰੋੜ ਰੁਪਏ ਗਬਨ ਮਾਮਲੇ ‘ਚ ਕੀਤਾ ਗ੍ਰਿਫ਼ਤਾਰ