Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਮਜੀਠਾ ‘ਚ ਦੋ ਧਿਰਾਂ ਦੀ ਆਪਸੀ ਲੜਾਈ ‘ਚ ਚੱਲੀਆਂ ਗੋਲ਼ੀਆਂ ਤੇ ਡਾਂਗਾਂ, ਅਸਲੇ ਸਮੇਤ 5 ਜਣੇ ਗ੍ਰਿਫ਼ਤਾਰ

ਮਜੀਠਾ: ਕਸਬਾ ਮਜੀਠਾ ਵਿਖੇ ਦੋ ਧਿਰਾਂ ਵਿੱਚ ਹੋਈ ਲੜਾਈ ਵਿੱਚ ਦੋਹਾਂ ਧਿਰਾਂ ਵੱਲੋ ਜੰਮ ਕੇ ਇੱਟਾਂ ਰੋੜੇ, ਡਾਗਾਂ ਸੋਟੇ ਅਤੇ ਗੋਲ਼ੀਆਂ ਚਲਾਉਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਖਾਸਾ ਪੱਤੀ ਮਜੀਠਾ ਵਿਖੇ ਦੋ ਧਿਰਾਂ ਜਿਨ੍ਹਾਂ ਵਿੱਚ ਇੱਕ ਪਾਸੇ ਰਵੀ ,ਗੱਬਰ ਵਾਸੀ ਖ਼ਾਸਾ ਪੱਤੀ ਮਜੀਠਾ ਅਤੇ ਇਨ੍ਹਾਂ ਨਾਲ ਕੁਝ ਅਣਪਛਾਤੇ ਵਿਅਕਤੀ ਅਤੇ ਦੂਸਰੇ ਪਾਸੇ ਸੁਖਚੈਨ ਸਿੰਘ ਵਾਸੀ ਖ਼ਾਸਾ ਪੱਤੀ ਮਜੀਠਾ ਇਸ ਦੇ ਨਾਲ ਜੋਬਨ, ਗਗਨ ਵਾਸੀ ਦਾਦੂਪੁਰਾ, ਸਾਜਨ, ਰਾਜੂ ਗਾਲੋਵਾਲੀ ਇਨ੍ਹਾਂ ਨਾਲ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਦੋਹਾਂ ਧਿਰਾਂ ਕੋਲ ਪਿਸਤੌਲ, ਦੁਨਾਲੀ ਬੰਦੂਕ, ਡਾਂਗਾਂ, ਸੋਟੇ ਆਦਿ ਸਨ, ਵਿਚਕਾਰ ਕਿਸੇ ਗੱਲ ਤੋਂ ਝਗੜਾ ਹੋ ਗਿਆ ਅਤੇ ਦੋਹਾਂ ਧਿਰਾਂ ਨੇ ਮੁਹੱਲੇ ਵਿੱਚ ਜੰਮ ਕੇ ਪੱਥਰਬਾਜ਼ੀ ਕੀਤੀ। ਇੱਕ ਦੂਸਰੇ ਨੂੰ ਡਾਂਗਾਂ ਸੋਟਿਆਂ ਨਾਲ ਮਾਰਿਆ ਕੁੱਟਿਆ ਅਤੇ ਅਨੇਕਾਂ ਫਾਇਰ ਵੀ ਕੀਤੇ। ਜਿਸ ਨਾਲ ਇਲਾਕੇ ਵਿੱਚ ਭਾਰੀ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਲੋਕਾਂ ਨੇ ਆਪਣੇ ਘਰਾਂ ਅੰਦਰ ਵੜ ਕੇ ਆਪਣੀਆਂ ਜਾਨਾਂ ਬਚਾਈਆਂ।

ਜਾਣਕਾਰੀ ਅਨੁਸਾਰ ਦੋਹਾਂ ਧੜਿਆਂ ਵਿੱਚ ਕੁਝ ਦਿਨ ਪਹਿਲਾਂ ਵੀ ਮਾਮੂਲੀ ਝਗੜਾ ਹੋ ਚੁੱਕਾ ਹੈ। ਥਾਣਾ ਮਜੀਠਾ ਵਿਖੇ ਇਤਲਾਹ ਮਿਲਣ ਤੇ ਐਸਐੱਚਓ ਮਨਮੀਤਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਨੁੰ ਕਾਬੂ ਕੀਤਾ ਅਤੇ ਇੱਕਦਮ ਹਰਕਤ ਵਿੱਚ ਆਕੇ ਨਾਕਾਬੰਦੀ ਕਰਕੇ ਦੋਹਾਂ ਧਿਰਾਂ ਦੇ 5 ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਦੋ ਪਿਸਤੌਲ 32 ਬੋਰ ਅਤੇ ਇੱਕ ਰਾਈਫਲ 32 ਬੋਰ, ਬਰਾਮਦ ਕਰ ਕੇ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਹੈ।

Vinkmag ad
Share Our Daily Posts

News Desk

Read Previous

ਪਾਸਪੋਰਟ ਬਣਵਾਉਣ ਲਈ ਪਈ ਮਾਰੋ-ਮਾਰ, ਅਗਲੇ ਸਾਲ ਤਕ ਵੇਟਿੰਗ, ਸਟੱਡੀ ਤੇ ਟੂਰਿਸਟ ਵੀਜ਼ਾ ਵਾਲੇ ਪਰੇਸ਼ਾਨ

Read Next

ਫ਼ਰੀਦਕੋਟ ‘ਚ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲਾ ਦੀ ਹਾਲਤ ਵਿਗੜੀ, ਅਟੈਕ ਦਾ ਖ਼ਤਰਾ