Breaking News :

ਵੱਡੀ ਖ਼ਬਰ: ਜਲੰਧਰ ਤੋਂ ‘ਆਪ’ ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ ‘ਚ ਸ਼ਾਮਲ

ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ

ਕੇਜਰੀਵਾਲ ਨੂੰ 6 ਦਿਨ ਦਾ ED ਰਿਮਾਂਡ, 28 ਮਾਰਚ ਨੂੰ ਦੁਪਹਿਰ 2 ਵਜੇ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ, ਜਾਣੋ ਪੰਜਾਬ ‘ਚ ਕਦੋਂ ਪੈਣਗੀਆਂ ਵੋਟਾਂ

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਹਾਲਤ ਵਿਗੜੀ

ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ ”ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ

ਖ਼ੂਨ ਹੋਇਆ ਪਾਣੀ! ਛੋਟੇ ਭਰਾ ਨੇ ਵੱਡੇ ਦਾ ਵੱਢ ਦਿੱਤਾ ਗਲਾ, ਦਿੱਤੀ ਦਰਦਨਾਕ ਮੌਤ

ਪੰਜਾਬ ’ਚ 7, ਹਰਿਆਣਾ ’ਚ 2 ਤੇ ਕਸ਼ਮੀਰ ’ਚ ਇਕ ਸੀਟ ’ਤੇ ਚੋਣ ਲੜੇਗੀ ਪਾਰਟੀ : ਸਿਮਰਨਜੀਤ ਸਿੰਘ ਮਾਨ

ਪੰਜਾਬ ਦੇ ਇਸ ਜ਼ਿਲ੍ਹੇ ‘ਚ ਖੁੱਲ੍ਹਣਗੇ 640 ਸ਼ਰਾਬ ਦੇ ਠੇਕੇ, ਇਹ ਹੈ ਅਪਲਾਈ ਕਰਨ ਦੀ ਆਖਰੀ ਤਰੀਕ

ਝਾੜੂੁ ਵਾਲਿਆਂ ਨੇ ਐਨਾ ਝੂਠ ਬੋਲਿਆ, ਐਨਾ ਗੁਮਰਾਹ ਕੀਤਾ, ਅੱਜ ਪੰਜਾਬ ਨੂੰ ਕਰ ਦਿੱਤਾ ਤਬਾਹ : ਸੁਖਬੀਰ ਬਾਦਲ

March 29, 2024

ਹੌਸਲੇ ਤੇ ਬਗਾਵਤ ਦੇ ਜਜ਼ਬੇ ਨੂੰ ਦਰਸਾਉਂਦੀ ਹੈ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ‘ਬਾਗ਼ੀ ਦੀ ਧੀ’

ਚੰਡੀਗਡ਼੍ਹ : 25 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ‘ਬਾਗ਼ੀ ਦੀ ਧੀ’ ਬਹਾਦਰੀ, ਹੌਸਲੇ ਤੇ ਬਗਾਵਤ ਦੇ ਜਜ਼ਬੇ ਨੂੰ ਦਰਸਾਉਂਦੀ ਹੈ । ਜਾਣੇ-ਮਾਣੇ ਨਿਰਦੇਸ਼ਕ ਮੁਕੇਸ਼ ਗੌਤਮ ਵੱਲੋਂ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਵੱਲੋਂ ਪੀਟੀਸੀ ਮੋਸ਼ਨ ਪਿਕਚਰਜ਼ ਦੇ ਲਈ ਨਿਰਮਤ ‘ਬਾਗ਼ੀ ਦੀ ਧੀ’ ਆਪਣੀ ਸ਼ਾਨਦਾਰ ਪੇਸ਼ਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ’ਚ ਕਾਮਯਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ।

ਉੱਘੇ ਲੇਖਕ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੁਆਰਾ ਲਿਖੀ ਗਈ ਮੂਲ ਕਹਾਣੀ ਇੱਕ ਚੌਦਾਂ ਸਾਲਾਂ ਦੀ ਕੁਡ਼ੀ ਦੀ ਚੁਣੌਤੀਆਂ ਅਤੇ ਅੌਕਡ਼ਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੇ ਆਜ਼ਾਦੀ ਲਈ ਲਡ਼ਾਈ ਲਡ਼ੀ ਅਤੇ ਜੋ ‘ਬਾਗ਼ੀ ਦੀ ਧੀ’ ਅਖਵਾਉਣ ਉੱਤੇ ਮਾਣ ਮਹਿਸੂਸ ਕਰਦੀ ਹੈ। ਇਸ ਫ਼ਿਲਮ ਦੀ ਨੀਂਵ ਹੈ ਇਸ ਦੀ ਸਕ੍ਰੀਪਟ ਜੋ ਕਿ ਨਾਮੀ ਲੇਖਕ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਗਈ ਹੈ।

ਬਿਹਤਰੀਨ ਕਲਾਕਾਰਾਂ ਵਿੱਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ, ਵਕਾਰ ਸ਼ੇਖ, ਗੁਰਪ੍ਰੀਤ ਭੰਗੂ ਸ਼ਾਮਲ ਨੇ, ਜਿਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਪ੍ਰਸਿੱਧ ਗਾਇਕ-ਗੀਤਕਾਰ ਬੀਰ ਸਿੰਘ ਵੱਲੋਂ ਗਾਇਆ ਗੀਤ ‘ਜਜ਼ਬੇ’ ਸੁਰਖੀਆਂ ਬਟੋਰ ਰਿਹਾ ਹੈ ਜਦਕਿ ਫ਼ਿਲਮ ਦਾ ਸੰਗੀਤ ਤੇਜਵੰਤ ਕਿੱਟੂ ਨੇ ਦਿੱਤਾ ਹੈ।

ਫ਼ਿਲਮ ਬਾਰੇ ਗੱਲ ਕਰਦੇ ਹੋਏ, ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ‘ਤੇ ਐੱਮ ਡੀ ਰਬਿੰਦਰ ਨਾਰਾਇਣ ਨੇ ਕਿਹਾ ਕਿ ਪੀਟੀਸੀ ਮੋਸ਼ਨ ਪਿਕਚਰਜ਼ ਨੇ ਬਾਕਸ ਆਫਿਸ ਦੀ ਸਫਲਤਾ ਲਈ ਕਦੇ ਵੀ ਲੋਕਾਂ ਨੂੰ ਸਿਨੇਮਾ ਘਰਾਂ ਵੱਲ ਖਿੱਚਣ ਲਈ ਕਿਸੇ ਵੀ ਪੈਂਤਰੇ ਦਾ ਇਸਤਮਾਲ ਨਹੀਂ ਕੀਤਾ ਬਲਕਿ ਫ਼ਿਲਮ ਦੀ ਕਹਾਣੀ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਸਾਡੇ ਲਈ ਇਹ ਮਹੱਤਵਪੂਰਨ ਸੀ ਕਿ ਇਹ ਕਹਾਣੀ ਭਾਰਤੀ ਆਜ਼ਾਦੀ ਦੇ ਗੁੰਮਨਾਮ ਨਾਇਕਾਂ ਦੇ ਸੰਘਰਸ਼ ਨੂੰ ਬਿਆਨ ਕਰਨ ਦੇ ਨਾਲ-ਨਾਲ ਪੰਜਾਬ ਦੇ ਇਤਿਹਾਸ ਨਾਲ ਵੀ ਜੁਡ਼ੀ ਹੋਵੇ। ਇਸ ਫ਼ਿਲਮ ਨੂੰ ਬਹੁਤ ਹੀ ਮਿਹਨਤ ਅਤੇ ਸ਼ਿੱਦਤ ਦੇ ਨਾਲ ਬਣਾਇਆ ਗਿਆ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਖ਼ਾਸ ਵਿਸ਼ੇ ਉੱਤੇ ਬਣਾਈ ਗਈ ਫ਼ਿਲਮ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ।

ਬੇਸ਼ੱਕ ‘ਬਾਗ਼ੀ ਦੀ ਧੀ’ ਨੌਜਵਾਨ ਪੀਡ਼੍ਹੀ ਨੂੰ ਪੰਜਾਬ ਦੇ ਸ਼ੇਰਦਿਲ ਬਾਗੀਆਂ ਵੱਲੋਂ ਕੀਤੇ ਗਏ ਬਲੀਦਾਨਾਂ ਦੇ ਬਾਰੇ ਦੱਸਣ ਵਾਲੀ ਇੱਕ ਅਨੌਖੀ ਫ਼ਿਲਮ ਹੈ ਜਿਸ ਨੂੰ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ।

Vinkmag ad
Share Our Daily Posts

News Desk

Read Previous

ਵ੍ਹਟਸਐਪ ਕਾਲ ਕਰ ਕੇ ਫ਼ਿਰੌਤੀ ਦੇਣ ਲਈ ਦਿੱਤੀ ਧਮਕੀ, ਸਿੰਮ ਵੇਚਣ ਵਾਲੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ

Read Next

ਘਨੌਰ ਦੇ ਯੂਕੋ ਬੈਂਕ ’ਚ 17 ਲੱਖ ਤੋਂ ਵੱਧ ਦੀ ਲੁੱਟ, ਦਿਨ-ਦਿਹਾੜੇ ਵਾਪਰੀ ਵਾਰਦਾਤ ਨਾਲ ਲੋਕਾਂ ‘ਚ ਦਹਿਸ਼ਤ