ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਹਰੀਕੇ ਪੱਤਣ : ਹਰੀਕੇ ਨਿਵਾਸੀ ਇਕ ਵਿਅਕਤੀ ਨੂੰ ਵ੍ਹਟਸਐਪ ਕਾਲ ਕਰ ਕੇ ਕਥਿਤ ਤੌਰ ’ਤੇ ਫ਼ਿਰੌਤੀ ਮੰਗਣ ਦੇ ਮਾਮਲੇ ‘ਚ ਥਾਣਾ ਹਰੀਕੇ ਦੀ ਪੁਲਿਸ ਨੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਫ਼ਿਰੌਤੀ ਮੰਗਣ ਵਾਲੇ ਸਿੰਮ ਵੇਚਣ ਵਾਲੇ ਹਨ ਜਿਨ੍ਹਾਂ ਨੇ ਕਿਸੇ ਦੇ ਪਰੂਫ਼ ’ਤੇ ਸਿੰਮ ਚਾਲੂ ਕਰਕੇ ਵ੍ਹਟਸਐਪ ਕਾਲ ਰਾਹੀਂ ਇਹ ਸਾਜਿਸ਼ ਰਚੀ ਸੀ।
ਪੁਲਿਸ ਕੋਲ ਕੀਤੀ ਸ਼ਿਕਾਇਤ ਵਿਚ ਸਾਂਵਰ ਦਾਸ ਗੋਇਲ ਪੁੱਤਰ ਬਲਦੇਵ ਕ੍ਰਿਸ਼ਨ ਗੋਇਲ ਨਿਵਾਸੀ ਹਰੀਕੇ ਨੇ ਦੱਸਿਆ ਕਿ 6 ਨਵੰਬਰ ਨੂੰ ਉਸ ਦੇ ਵ੍ਹਟਸਐਪ ਉਪਰ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਉਸ ਨੂੰ ਫ਼ਿਰੌਤੀ ਦੇਣ ਲਈ ਕਿਹਾ ਸੀ ਪਰ ਉਸ ਨੇ ਫ਼ੋਨ ਕੱਟ ਦਿੱਤਾ। 15 ਨਵੰਬਰ ਨੂੰ ਉਸ ਨੂੰ ਦੁਬਾਰਾ ਫ਼ੋਨ ਆਇਆ ਅਤੇ ਧਮਕੀ ਮਿਲੀ ਕਿ ਜੇਕਰ ਉਸ ਨੇ ਫ਼ਿਰੌਤੀ ਨਾ ਦਿੱਤੀ ਤਾਂ ਉਸ ਨੂੰ ਪਰਿਵਾਰ ਸਮੇਤ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਘਟਨਾ ਬਾਰੇ ਉਸ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਜਦ ਨੰਬਰ ਟ੍ਰੇਸ ਕਰਵਾਇਆ ਤਾਂ ਉਕਤ ਨੰਬਰ ਕਿਸੇ ਜੋਬਨਦੀਪ ਸਿੰਘ ਦੇ ਨਾਂ ’ਤੇ ਰਜਿਸਟਰਡ ਸੀ। ਜਿਸ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਜੋਬਨਦੀਪ ਸਿੰਘ ਨੇ 17 ਅਕਤੂਬਰ ਨੂੰ ਕੁਨਾਲ ਸ਼ਰਮਾਂ ਜੋ ਕਿ ਕੁਨੌਪੀ ਲਗਾ ਕੇ ਸਿੰਮਾਂ ਵੇਚਦਾ ਹੈ ਪਾਸੋਂ ਇਕ ਸਿੰਮ ਖਰੀਦੀ ਸੀ।
ਕੁਨਾਲ ਸ਼ਰਮਾ ਨੇ ਜੋਬਨਦੀਪ ਸਿੰਘ ਦੇ ਨਾਮ ’ਤੇ ਇਕ ਹੋਰ ਸਿੰਮ ਐਕਟੀਵੇਟ ਕਰ ਕੇ ਆਪਣੇ ਪਾਸ ਰੱਖ ਲਈ ਅਤੇ ਫਿਰ ਆਪਣੇ ਸਾਥੀਆਂ ਬੰਟੀ ਅਤੇ ਵਿਰਾਟ ਨਾਲ ਮਿਲ ਕੇ ਜੋਬਨਦੀਪ ਸਿੰਘ ਦੇ ਨਾਮ ’ਤੇ ਰਜਿਸਟਰਡ ਸਿੰਮ ਦਾ ਵ੍ਹਟਸਐਪ ਚਾਲੂ ਕਰ ਕੇ ਉਸ ਨੂੰ ਫ਼ਿਰੌਤੀ ਦੇਣ ਲਈ ਧਮਕੀ ਦਿੱਤੀ। ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਕੁਨਾਲ ਸ਼ਰਮਾ, ਬੰਟੀ ਅਤੇ ਵਿਰਾਟ ਖਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
