Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਦੀਨਾ ਸਾਹਿਬ, ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਨਾ ਸੁਧਾਰ ਸਕੀਆਂ ਸਰਕਾਰਾਂ

ਮੋਗਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਾਰਨ ਤੋਂ ਬਾਅਦ ਰਾਏਕੋਟ ਹੁੰਦੇ ਹੋਏ ਦੀਨਾ ਸਾਹਿਬ ਪੁੱਜੇ ਸਨ। ਇੱਥੇ ਹੀ ਉਨ੍ਹਾਂ ਨੇ ‘ਜ਼ਫ਼ਰਨਾਮਾ’ ਲਿਖਿਆ, ਜਿਸ ਨੇ ਔਰੰਗਜ਼ੇਬ ਜਿਹੇ ਜ਼ਾਲਮ ਹੁਕਮਰਾਨ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸਮੇਂ ਦੀਆਂ ਸਰਕਾਰਾਂ ਨੇ ਇਸ ਇਤਿਹਾਸਕ ਧਰਤੀ ਨੂੰ ਅਣਗੌਲਿਆ ਕਰੀ ਰੱਖਿਆ। ਮੋਗਾ ਜ਼ਿਲ੍ਹੇ ਦਾ ਅਖੀਰਲਾ ਪਿੰਡ ਹੋਣ ਕਰਕੇ ਇਹ ਵਿਕਾਸ ਪੱਖੋਂ ਅਜੇ ਵਾਂਝਾ ਹੈ। ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਗੁਰਦੁਆਰਾ ਜ਼ਫ਼ਰਨਾਮਾ ਲੋਹਗੜ੍ਹ ਸਾਹਿਬ ਦੇ ਨਜ਼ਦੀਕ ਮਾਰਗ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਇਹ ਹਾਲਾਤ ਕਈ ਵਰਿ੍ਹਆਂ ਤੋਂ ਜਿਉਂ ਦੇ ਤਿਉਂ ਹਨ।

ਗੁਰੂ ਗੋਬਿੰਦ ਸਿੰਘ ਮਾਰਗ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਨੂੰ ਉਡੀਕ ਰਿਹਾ ਹੈ। ਭਾਵੇਂ ਪਿੰਡ ਵਾਸੀਆਂ ਤੇ ਪੰਚਾਇਤ ਨੇ ਆਪਣੇ ਪੱਧਰ ’ਤੇ ਸੰਗਤ ਅਤੇ ਆਮ ਰਾਹਗੀਰਾਂ ਦੀ ਸਹੁੂਲਤ ਲਈ ਕੇਰੀ ਰੇਤਾ ਦੀ ਭਰਤ ਪਾ ਕੇ ਕੁਝ ਹੱਦ ਤਕ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਹੈ ਪਰ ਫਿਰ ਵੀ ਇਹ ਮਾਰਗ ਮੁਰੰਮਤ ਦੀ ਉਡੀਕ ਕਰ ਰਿਹਾ ਹੈ।

ਨਹੀਂ ਕੀਤੀ ਨਵਿਆਉਣ ਦੀ ਤਿਆਰੀ : ਸਰਪੰਚ

ਦੀਨਾ ਸਾਹਿਬ ਦੇ ਸਰਪੰਚ ਬਲਜੀਤ ਸਿੰਘ ਸੇਖੋਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਭਾਵੇਂ ਟੈਂਡਰ ਹੋ ਚੁੱਕੇ ਹਨ ਪਰ ਅਜੇ ਤਕ ਇਸ ਨੂੰ ਨਵਿਆਉਣ ਦੀ ਤਿਆਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਘ ਮਹੀਨੇ ਦੀ ਸੰਗਰਾਂਦ ਨੂੰ ਗੁਰਦੁਆਰਾ ਜ਼ਫ਼ਰਨਾਮਾ ਲੋਹਗੜ੍ਹ ਸਾਹਿਬ ਵਿਖੇ ਮਾਘੀ ਦਾ ਭਾਰੀ ਮੇਲਾ ਲੱਗਦਾ ਹੈ, ਜਿਸ ’ਚ ਲੱਖਾਂ ਦੀ ਗਿਣਤੀ ’ਚ ਸੰਗਤ ਨਤਮਸਤਕ ਹੁੰਦੀ ਹੈ।

ਮੌਸਮ ਬਦਲਣ ਤੋਂ ਬਾਅਦ ਹੋਵੇਗਾ ਕੰਮ : ਵਿਧਾਇਕ

ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਦੀਨਾ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਮਾੜੀ ਹਾਲਤ ਸਬੰਧੀ ਕਿਹਾ ਕਿ ਇਸ ਸਮੇਂ ਸੜਕਾਂ ’ਤੇ ਲੁੱਕ ਪਾਉਣ ਦਾ ਸਹੀ ਸਮਾਂ ਨਹੀਂ ਹੈ। ਸਰਦੀ ਦਾ ਮੌਸਮ ਹੋਣ ਕਾਰਨ ਠੀਕ ਤਰੀਕੇ ਨਾਲ ਲੁੱਕ ਨਹੀਂ ਪੈ ਸਕਦੀ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਟੈਂਡਰ ਪਾਸ ਹੋ ਚੁੱਕਾ ਹੈ। ਮੌਸਮ ਦੀ ਤਬਦੀਲੀ ਤੋਂ ਬਾਅਦ ਇਹ ਸੜਕ ਬਣ ਜਾਵੇਗੀ।

Vinkmag ad
Share Our Daily Posts

News Desk

Read Previous

ਜਨਮਦਿਨ ਦੀ ਪਾਰਟੀ ਤੋਂ ਆ ਰਹੇ 4 ਦੋਸਤਾਂ ਦੀ ਕਾਰ ਨਹਿਰ ‘ਚ ਡਿੱਗੀ

Read Next

‘ਫ਼ਤਿਹ ਬੁਰਜ’ ਨੂੰ ਬਾਰਾਂ ਸਾਲਾਂ ਬਾਅਦ ਵੀ ਸਿੱਧੀ ਬੱਸ ਸੇਵਾ ਨਾ ਹੋਈ ਸ਼ੁਰੂ , ਪੁਆਧ ਦਾ ਮਹਾਨ ਸਥਾਨ ਟੂਰਿਸਟ ਹੱਬ ਬਣਨ ਖੁਣੋਂ ਖੁੰਝਿਆ