Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

‘ਫ਼ਤਿਹ ਬੁਰਜ’ ਨੂੰ ਬਾਰਾਂ ਸਾਲਾਂ ਬਾਅਦ ਵੀ ਸਿੱਧੀ ਬੱਸ ਸੇਵਾ ਨਾ ਹੋਈ ਸ਼ੁਰੂ , ਪੁਆਧ ਦਾ ਮਹਾਨ ਸਥਾਨ ਟੂਰਿਸਟ ਹੱਬ ਬਣਨ ਖੁਣੋਂ ਖੁੰਝਿਆ

ਐੱਸਏਐੱਸ ਨਗਰ: ‘ਬਾਬਾ ਬੰਦਾ ਸਿੰਘ ਬਹਾਦਰ’ ਦੀ ਇਤਿਹਾਸਕ ਜਿੱਤ ਦੇ ਪ੍ਰਤੀਕ ਵਜੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ‘ਫ਼ਤਿਹ ਬੁਰਜ’ ਚੱਪੜਚਿੜੀ ਸਮੇਂ ਦੀਆਂ ਸਰਕਾਰਾਂ ਦੀ ਬੇਧਿਆਨੀ ਦੇ ਆਲਮ ’ਚ ਹੈ। ਬਾਰਾਂ ਵਰ੍ਹੇ ਗੁਜ਼ਰ ਗਏ ਜੰਗੀ ਬੁਰਜ ਦੀਆਂ ਨਾਂ ਤਾਂ ਸੜਕ ਹੀ ਚੰਗੀਆਂ ਬਣ ਸਕੀਆਂ ਤੇ ਨਾ ਸਰਕਾਰਾਂ ਇਧਰ ਵੱਲ ਕੋਈ ਸਿੱਧੀ ਬੱਸ ਸੇਵਾ ਹੀ ਸ਼ੁਰੂ ਕਰ ਸਕੀਆਂ। ਮੁਹਾਲੀ ਬੱਸ ਅੱਡੇ ਤੋਂ ਕਰੀਬ 8 ਕਿੱਲੋਮੀਟਰ ਤੇ ਚੰਡੀਗੜ੍ਹ ਤੋਂ ਕਰੀਬ 15 ਕਿੱਲੋਮੀਟਰ ਦੂਰ ਜੰਗੀ ਯਾਦਗਾਰ ਵਾਸਤੇ ਪਹਿਲਾਂ ਕਾਂਗਰਸ ਸਰਕਾਰ ਨੇ ਸਪੈਸ਼ਲ ਬੱਸ ਸੇਵਾ ਸ਼ੁਰੂ ਕਰਨ ਬਾਰੇ ਸੋਚਿਆ ਸੀ, ਪਰ ਇਸ ਫ਼ੈਸਲਾ ਅਮਲੀ ਰੂਪ ’ਚ ਲਾਗੂ ਨਹੀਂ ਹੋ ਸਕਿਆ। ਨਤੀਜਾ ਇਹ ਹੈ ਕਿ 12 ਸਾਲਾਂ ਬਾਅਦ ਵੀ ਸੈਲਾਨੀਆਂ ਤੇ ਸੰਗਤਾਂ ਨੂੰ ਦਰਸ਼ਨਾਂ ਲਈ ਪਿੰਡ ਚੱਪੜਚਿੜੀ ਜਾਂ ਕੈਲ਼ੋਂ ਬੱਸ ਅੱਡੇ ਤੋਂ ਕਰੀਬ ਤਿੰਨ ਕਿੱਲੋਮੀਟਰ ਪੈਦਲ ਹੀ ਜੰਗੀ ਯਾਦਗਾਰ ਦੇ ਦਰਸ਼ਨ ਕਰਨ ਲਈ ਜਾਣਾ ਪੈਂਦਾ ਹੈ। ਸਾਲ 2022 ’ਚ ਜਦੋਂ ਪੰਜਾਬ ’ਚ ਨਵੀਂ ਸੱਤਾ ਤਬਦੀਲੀ ਹੋਈ ਤਾਂ ਆਸਾਂ ਤੇ ਉਮੀਦਾਂ ਸਨ ਕਿ ਹੁਣ ਪੁਆਧ ਦੀ ਧਰਤੀ ਦਾ ਇਹ ਇਤਿਹਾਸਕ ਮਹਾਨ ਯਾਦਗਾਰੀ ਸਥਾਨ ਟੂਰਿਸਟ ਕੇਂਦਰ ਬਣ ਸਕੇਗਾ ਪਰ ਹਾਲ ਦੀ ਘੜੀ ਅਜਿਹਾ ਨਹੀਂ ਹੋ ਸਕਿਆ।

ਮੁਹਾਲੀ ’ਚ ਨਹੀਂ ਹੈ ਕੋਈ ਰਾਹ ਦਸੇਰਾ ਬੋਰਡ

ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਉਦਯੋਗਿਕ ਖੇਤਰ ਫੇਜ਼ 8ਬੀ ਉਦਯੋਗਿਕ ਖੇਤਰ ਤਕ ‘ਫ਼ਤਿਹ ਬੁਰਜ’ ਨੂੰ ਜਾਣ ਲਈ ਕੋਈ ਰਾਹ ਦਸੇਰਾ ਬੋਰਡ ਤਕ ਨਹੀਂ ਲਾਇਆ ਗਿਆ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂ ਤੇ ਸੈਲਾਨੀਆਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਜੰਗੀ ਯਾਦਗਾਰ ਵੱਲ ਜਾਣ ਲਈ ਸੌਖਾ ਤੇ ਛੋਟਾ ਰਸਤਾ ਕਿਹੜਾ ਹੈ। ਇਸ ਲਈ ਵੱਡੀ ਇਸ਼ਤਿਹਾਬਾਜ਼ੀ ਦੀ ਘਾਟ ਕਰਕੇ ਮਹਾਨ ਯਾਦਗਾਰ ਵਿਸਰੀ ਹੋਈ ਨਜ਼ਰ ਆਉਂਦੀ ਹੈ। ਜਿੱਥੋਂ ਤਕ ਰਸਤਿਆਂ ਦਾ ਸਵਾਲ ਹੈ ਮੁਹਾਲੀ ਦੇ ਬੱਸ ਅੱਡੇ ਤੋਂ ‘ਫ਼ਤਹਿ ਬੁਰਜ’ ਵੱਲ ਜਾਣ ਲਈ ਰਸਤਾ ਏਅਰਪੋਰਟ ਰੋਡ ਮੁਹਾਲੀ ਤੋਂ ਫੇਜ਼-8 ਬੀ ਉਦਯੋਗਿਕ ਖੇਤਰ ਤੋਂ ਸੈਕਟਰ 91 ਸੜਕ ਵੱਲ ਪਿੰਡ ਚੱਪੜਚਿੜੀ ਤੇ ਫ਼ਤਿਹ ਬੁਰਜ ਦੇ ਬਿਲਕੁੱਲ ਅੱਗੇ ਨਿਕਲ਼ਦਾ ਹੈ। ਇਹ ਸੜਕ ’ਤੇ ਰਾਤ ਵੇਲੇ ਸੁੰਨ-ਮਸਾਨ ਰਹਿੰਦਾ ਹੈ ਕਿਉਂਕ ਸੈਕਟਰ 91 ਤੋਂ ਲੈਕੇ ਚੱਪੜਚਿੜੀ ਪਿੰਡ ਵੱਲ ਕਰੀਬ ਤਿੰੰਨ ਕਿੱਲੋਮੀਟਰ ਖੇਤਰ ਪੂਰਾ ਡਾਰਕ ਜ਼ੋਨ ਹੈ, ਜਿੱਥੇ ਰਾਤ ਵੇਲੇ ਕੋਈ ਲਾਈਟਿੰਗ ਦਾ ਪ੍ਰਬੰਧ ਹੀ ਨਹੀਂ ਹੈ। ਇਸ ਤੋਂ ਇਲਾਵਾ ਲਾਂਡਰਾਂ-ਬਨੂੜ ਸੜਕ ‘ਕੌਮੀ ਸ਼ਾਹ ਰਾਹ 205-ਏ’ ’ਤੇ ਸਥਿਤ ਪਿੰਡ ਕੈਲ਼ੋਂ ਦੇ ਬੱਸ ਅੱਡੇ ਤੋਂ 2 ਕਿੱਲੋਮੀਟਰ ਸਾਹਮਣੇ ਪੈਦਲ ਜਾ ਕੇ ਫ਼ਤਿਹ ਬੁਰਜ ਦੇ ਦਰਸ਼ਨ ਕੀਤੇ ਜਾ ਸਕਦੇ ਹਨ।

ਸਾਲ 2011 ’ਚ ਬਣਾਈ ਸੀ ਯਾਦਗਾਰ

ਸਾਲ 2007 ’ਚ ਸੱਤਾ ’ਚ ਅਕਾਲੀ-ਭਾਜਪਾ ਸਰਕਾਰ ਨੇ ‘ਫ਼ਤਹਿ ਬੁਰਜ’ ਨੂੰ ਆਪਣੀ ਸੱਤਾ ਦੀ ਪਾਰੀ ਦੇ ਚੌਥੇ ਵਰ੍ਹੇ ’ਚ ਬਣਾਇਆ ਸੀ। 20 ਏਕੜ ’ਚ ਬਣੀ ਇਮਾਰਤ ਨੂੰ ਪੂਰੀ ਇਤਿਹਾਸਕ ਦਿੱਖ ਦੇਣ ਲਈ ਇਸ ਦੇ ਮਾਡਲ ’ਤੇ ਵੱਡਾ ਕੰਮ ਕੀਤਾ ਗਿਆ। ਇਸ ਨੂੰ ਤਿਆਰ ਕਰਨ ਲਈ 11 ਮਹੀਨੇ ਲੱਗੇ ਤੇ 30 ਨਵੰਬਰ 2011 ਨੂੰ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਦਘਾਟਨ ਕਰ ਕੇ ਲੋਕ ਅਰਪਣ ਕਰ ਦਿੱਤਾ ਸੀ। ਕੁੱਲ 35 ਕਰੋੜ 40 ਲੱਖ ਰੁਪਏ ਦੀ ਲਾਗਤ ਵਾਲੇ ਬੁਰਜ ਦੀ ਉੱਚਾਈ 328 ਫੁੱਟ ਹੈ ਜੋ ਕਿ ਦਿੱਲੀ ਸਥਿਤ ‘ਕੁਤੁਬ ਮਿਨਾਰ’ ਤੋਂ ਵੀ ਊਚਾ ਹੈ। ਇਸ ਲਈ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਇਸ ਜੰਗੀ ਯਾਦਗਾਰ ਦਾ ਪ੍ਰਚਾਰ ਪੰਜਾਬ ਹੀ ਨਹੀਂ ਬਲਕਿ ਬਾਹਰਲੇ ਰਾਜਾਂ ਤੇ ਦੇਸ਼ਾਂ ’ਚ ਵੀ ਕਰਦੀ ਤੇ ਇਸ ਨੂੰ ਸੰਸਾਰ ਪੱਧਰ ਦਾ ਟੂਰਿਜ਼ਮ ਸਥਾਨ ਬਣਾਉਂਦੀ ਪਰ ਅਜਿਹਾ ਨਾ ਸ਼੍ਰੋਮਣੀ ਕਮੇਟੀ ਨੇ ਕੋਈ ਚਾਰਾ ਕੀਤਾ ਨਾ ਹੀ ਪੰਜਾਬ ਸਰਕਾਰ ਨੇ।

ਇਹ ਹੈ ਇਤਿਹਾਸ

ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਵੱਲ ਚਾਲੇ ਪਾ ਦਿੱਤੇ ਸਨ। ਇਸ ਦੌਰਾਨ ਚੱਪੜਚਿੜੀ ਦੀ ਧਰਤੀ ’ਤੇ 12 ਮਈ 1710 ਨੂੰ ਮੁਗਲਾਂ ਤੇ ਸਿੱਖ ਫੌਜਾਂ ਦੀ ਲੜਾਈ ਹੋਈ ਸੀ ਜਿਸ ’ਚ ਸਿੱਖ ਫ਼ੌਜਾਂ ਨੇ ਮੁਗ.ਲਾਂ ਨੂੰ ਹਰਾ ਦਿੱਤਾ ਸੀ। ਇਹ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗਲਾਂ ’ਤੇ ਜਿੱਤ ਦੇ ਪ੍ਰਤੀਕ ਵਜੋਂ ਬਣਾਈ ਗਈ ਸੀ।

Vinkmag ad
Share Our Daily Posts

News Desk

Read Previous

ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਦੀਨਾ ਸਾਹਿਬ, ਗੁਰੂ ਗੋਬਿੰਦ ਸਿੰਘ ਮਾਰਗ ਦੀ ਹਾਲਤ ਨਾ ਸੁਧਾਰ ਸਕੀਆਂ ਸਰਕਾਰਾਂ

Read Next

ਦੁੱਬਈ ਵਿਚ ਆਪਣਾ ਆਖ਼ਰੀ ਟੂਰਨਾਮੈਂਟ ਖ਼ੇਡੇਗੀ ਸਾਨੀਆ ਮਿਰਜ਼ਾ