Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 10, 2026

ਕੈਸ਼ ਵੈਨ ਦਾ ਕਸਟੋਡੀਅਨ 2 ਕਰੋੜ 19 ਲੱਖ ਦੀ ਨਕਦੀ ਲੈ ਕੇ ਫਰਾਰ,ਚਾਰ ਸਾਲ ਤੋਂ ਕਰ ਰਿਹਾ ਸੀ ਕੰਪਨੀ ‘ਚ ਨੌਕਰੀ

ਲੁਧਿਆਣਾ : ਕੈਸ਼ ਕੁਲੈਕਟ ਵਾਲੀ ਕੰਪਨੀ ਦੀ ਕੈਸ਼ ਵੈਨ ਦਾ ਕਸਟੋਡੀਅਨ ਬੜੇ ਹੀ ਸ਼ਾਤਰ ਢੰਗ ਨਾਲ ਵੈਨ ਵਿਚੋਂ 2 ਕਰੋੜ 19 ਲੱਖ ਰੁਪਏ ਲੈ ਕੇ ਰਫੂਚੱਕਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਕੰਪਨੀ ਤੇ ਵੌਲਟ ਮੈਨੇਜਰ ਪਿੰਡ ਬੱਲੋਵਾਲ ਦੇ ਵਾਸੀ ਕੋਮਲ ਕ੍ਰਿਸ਼ਨ ਦੀ ਸ਼ਿਕਾਇਤ ਲੈ ਕੇ ਵੈਨ ਕਸਟੋਡੀਅਨ ਪਿੰਡ ਬੱਲੋਵਾਲ ਦੇ ਵਾਸੀ ਹਰਮਿੰਦਰ ਸਿੰਘ ਦੇ ਖਿਲਾਫ ਮੁੱਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਕੋਮਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਰੇਡੀਅਟ ਕੈਸ਼ ਮੈਨੇਜਮੈਂਟ ਸਰਵਿਸ ਵਿੱਚ ਬਤੌਰ ਵੌਲਟ ਮੈਨੇਜਰ ਨੌਕਰੀ ਕਰਦਾ ਹੈ। ਬੀਤੇ ਦਿਨੀ ਵੈਨ ਕਸਟੋਡੀਅਨ ਹਰਮਿੰਦਰ ਸਿੰਘ ਨੂੰ ਗੰਨਮੈਨ ਸੋਹਣ ਸਿੰਘ ਦੇ ਨਾਲ ਬੈਂਕਾਂ ਚੋਂ ਰਕਮ ਇਕੱਠੀ ਕਰਨ ਲਈ ਭੇਜਿਆ। ਕਸਟੋਡੀਅਨ ਅਤੇ ਗੰਨਮੈਨ ਨੇ ਪੱਖੋਵਾਲ ਰੋਡ ਦੇ ਏਯੂ ਸਮਾਲ ਫਾਇਨਾਂਸ ਬੈਕ ਚੋ 1 ਕਰੋੜ ਰੁਪਏ ਕੁਲੈਕਟ ਕੀਤੇ, ਜਿਸ ਤੋਂ ਬਾਅਦ ਹਰਮਿੰਦਰ ਸਿੰਘ ਅਤੇ ਗੰਨਮੈਨ ਏਯੂ ਸਮਾਲ ਫਾਇਨਾਂਸ ਬੈਕ ਮਾਲ ਰੋਡ ਤੇ ਗਏ ਜਿੱਥੋਂ ਉਨਾ ਨੇ 1 ਕਰੋੜ 46 ਲੱਖ ਰੁਪਏ ਦੀ ਰਕਮ ਹਾਸਲ ਕੀਤੀ। ਕੁਲੈਕਸ਼ਨ ਕਰਨ ਤੋਂ ਬਾਅਦ ਦੋਵੇਂ ਕੈਨਰਾ ਬੈਂਕ ਗਿੱਲ ਰੋਡ ਤੇ ਪਹੁੰਚੇ। ਇਸ ਵਾਰ ਹਰਮਿੰਦਰ ਸਿੰਘ ਨੇ ਬਹਾਨੇ ਨਾਲ਼ ਗੰਨਮੈਨ ਸੋਹਣ ਸਿੰਘ ਨੂੰ ਗੱਡੀ ਤੋਂ ਹੇਠਾਂ ਉਤਾਰ ਦਿੱਤਾ। ਸ਼ਾਮ ਵੇਲੇ ਕੈਸ਼ ਵਾਲਾ ਟਰੰਕ ਏਯੂ ਸਮਾਲ ਫਾਇਨਾਂਸ ਬੈਂਕ ਪੱਖੋਵਾਲ ਰੋਡ ਤੇ ਪਹੁੰਚਿਆਂ।ਸੀਵੀਸੀ ਰਮਨਜੋਤ ਅਤੇ ਅਜੀਤ ਸਿੰਘ ਨੇ ਜਦ ਟਰੰਕ ਖੋਲਿਆ ਤਾਂ ਟਰੰਕ ਵਿੱਚ ਸਿਰਫ਼ 26 ਲੱਖ 80 ਹਜ਼ਾਰ ਰੁਪਏ। 2 ਕਰੋੜ 19 ਲੱਖ 20 ਹਜ਼ਾਰ ਰੁਪਏ ਮੁਲਜ਼ਮ ਹਰਮਿੰਦਰ ਸਿੰਘ ਖੁਰਦ ਬੁਰਦ ਕਰ ਗਿਆ ਸੀ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਹਰਮਿੰਦਰ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Vinkmag ad
Share Our Daily Posts

News Desk

Read Previous

ਗਵਰਨਰ ਵੱਲੋਂ ਬਜਟ ਸੈਸ਼ਨ ਨੂੰ ਮਿਲੀ ਮਨਜ਼ੂਰੀ, 3 ਮਾਰਚ ਨੂੰ ਹੋਵੇਗਾ ਪੰਜਾਬ ਦਾ ਬਜਟ ਇਜਲਾਸ

Read Next

ਬਰਗਾੜੀ ਬੇਅਦਬੀ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਜਾਣਾ ਸਰਕਾਰ ਦੀ ਨਾਕਾਮੀ- ਹਰਜਿੰਦਰ ਸਿੰਘ ਧਾਮੀ