Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਕਰੋੜਪਤੀ ਬਣਿਆ ਫਾਜ਼ਿਲਕਾ ਦਾ ਕਿਸਾਨ, ਢਾਈ ਕਰੋੜ ਰੁਪਏ ਦੀ ਲੱਗੀ ਲਾਟਰੀ

ਫਾਜ਼ਿਲਕਾ : ਪਿਛਲੇ ਚਾਰ ਦਿਨਾਂ ਤੋਂ ਫਾਜ਼ਿਲਕਾ ’ਚ ਨਿਕਲੀ ਢਾਈ ਕਰੋੜ ਰੁਪਏ ਦੀ ਲਾਟਰੀ ਦੇ ਮਾਲਕ ਦੀ ਭਾਲ ਜਾਰੀ ਸੀ। ਇਸ ਤਹਿਤ ਲਾਟਰੀ ਦੇ ਮਾਲਕ ਨੇ ਖ਼ੁਦ ਸਬੰਧਤ ਲਾਟਰੀ ਦੇ ਸੰਚਾਲਕ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਟਿਕਟ ਮਿਲਾਉਣ ਤੋਂ ਬਾਅਦ ਆਖ਼ਰ ਮਾਲਿਕ ਦੀ ਭਾਲ ਪੂਰੀ ਹੋ ਗਈ। ਇਹ ਇਨਾਮ ਫਾਜ਼ਿਲਕਾ ਦੇ ਪਿੰਡ ਰਾਮਕੋਟ ਦੇ ਕਿਸਾਨ ਭਾਲਾ ਰਾਮ ਨੂੰ ਮਿਲਿਆ ਹੈ। ਭਾਲਾ ਰਾਮ ਅੱਠ ਏਕੜ ਜ਼ਮੀਨ ਦਾ ਮਾਲਕ ਹੈ।

ਲਾਟਰੀ ਏਜੰਟ ਰੂਪ ਚੰਦ ਤੇ ਬੌਬੀ ਬਵੇਜਾ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਡਿਅਰ 500 ਮੰਥਲੀ ਲਾਟਰੀ ਦਾ ਟਿਕਟ ਨੰਬਰ 249092 ਖ਼ਰੀਦਿਆ ਗਿਆ ਸੀ। ਇਸ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਬੁੱਧਵਾਰ ਨੂੰ ਭਾਲਾ ਰਾਮ ਵਾਸੀ ਰਾਮਕੋਟ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਕੋਲ ਲਾਟਰੀ ਦੀ ਟਿਕਟ ਹੈ। ਰੂਪ ਚੰਦ ਨੇ ਦੱਸਿਆ ਕਿ ਭਾਲਾ ਰਾਮ ਨੂੰ ਛੇਤੀ ਹੀ ਇਹ ਇਨਾਮ ਦਿਵਾਇਆ ਜਾਵੇਗਾ।

ਬੱਚਿਆਂ ਦੀ ਪੜ੍ਹਾਈ ’ਤੇ ਖ਼ਰਚ ਕਰਨਗੇ ਪੈਸਾ : ਭਾਲਾ ਰਾਮ

ਭਾਲਾ ਰਾਮ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਲਾਟਰੀ ਚੈੱਕ ਨਹੀਂ ਕਰ ਸਕਿਆ ਸੀ। ਮੰਗਲਵਾਰ ਰਾਤ ਉਹ ਆਪਣੇ ਲੋਕਾਂ ’ਚ ਬੈਠੇ ਸਨ। ਇਸ ਦੌਰਾਨ ਗੱਲ ਚੱਲੀ ਕਿ ਫਾਜ਼ਿਲਕਾ ’ਚ ਰੂਪ ਚੰਦ ਲਾਟਰੀ ਵਾਲਿਆਂ ਦੀ ਦੁਕਾਨ ਤੋਂ 2.50 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਲਾਟਰੀ ਦਾ ਨੰਬਰ ਚੈੱਕ ਕੀਤਾ ਤਾਂ ਉਹ ਟਿਕਟ ਉਸ ਦੀ ਹੀ ਸੀ। ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦਾ ਇਕ ਪੁੱਤਰ ਤੇ ਇਕ ਧੀ ਹੈ। ਇਹ ਪੈਸਾ ਉਹ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਖ਼ਰਚ ਕਰੇਗਾ।

ਪਿਛਲੇ ਹਫ਼ਤੇ ਵੀ ਲਾਟਰੀ ’ਚ ਨਿਕਲਿਆ ਸੀ ਨੌਂ ਹਜ਼ਾਰ ਦਾ ਇਨਾਮ

ਭਾਲਾ ਰਾਮ ਨੇ ਦੱਸਿਆ ਕਿ ਸਾਲ 1990 ਤੋਂ ਲਾਟਰੀ ’ਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਉਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਨੌਂ ਹਜ਼ਾਰ ਦਾ ਇਨਾਮ ਨਿਕਲਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਦੋ ਹਜ਼ਾਰ ਤੇ 50 ਹਜ਼ਾਰ ਦੇ ਇਨਾਮ ਮਿਲ ਚੁੱਕੇ ਹਨ। ਇਸ ਲਈ ਉਸ ਨੇ ਲਾਟਰੀ ਖ਼ਰੀਦਣਾ ਛੱਡਿਆ ਨਹੀਂ।

Vinkmag ad
Share Our Daily Posts

News Desk

Read Previous

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਸ਼ਤਾਬਦੀ ਮੌਕੇ ਰੁਸ਼ਨਾਇਆ ‘ਬੁੰਗਾ ਰਾਮਗੜ੍ਹੀਆ’

Read Next

ਕੇਂਦਰੀ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਪਿੰਡ ਬਾਦਲ ਆਉਣਗੇ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ‘ਚ ਹੋਣਗੇ ਸ਼ਾਮਲ