Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਸ਼ਤਾਬਦੀ ਮੌਕੇ ਰੁਸ਼ਨਾਇਆ ‘ਬੁੰਗਾ ਰਾਮਗੜ੍ਹੀਆ’

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਸ਼ਤਾਬਦੀ ਦੇ ਸਬੰਧ ’ਚ ‘ਬੁੰਗਾ ਰਾਮਗੜ੍ਹੀਆ’ ਨੂੰ ਰੰਗ ਬਰੰਗੀਆਂ ਐੱਲਈਡੀ ਲਾਈਟਾਂ ਨਾਲ ਰੁਸ਼ਨਾਇਆ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ’ਚ ਸਥਿਤ ‘ਬੁੰਗਾ ਰਾਮਗੜ੍ਹੀਆ’ ਨੂੰ ਪੁਰਾਤਨ ਤਰੀਕੇ ਨਾਲ ਮੁੜ ਸੁਰਜੀਤ ਕਰ ਕੇ ਸ਼ਤਾਬਦੀ ਮੌਕੇ ਸੰਗਤਾਂ ਦੇ ਦੇਖਣ ਲਈ ਵੀ ਖੋਲ੍ਹ ਦਿੱਤਾ ਹੈ। 5 ਮਈ ਨੂੰ ਸ਼ਤਾਬਦੀ ਵਾਲੇ ਦਿਨ ਤੋਂ ਪਹਿਲਾਂ ਹੀ ਸੰਗਤਾਂ ਨੂੰ ਬੁੰਗੇ ਵੱਲ ਖਿਚਣ ਲਈ ਰੁਸ਼ਨਾ ਦਿੱਤਾ ਹੈ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬੁੰਗਾ ਰਾਮਗੜ੍ਹੀਆ ਦਾ ਨਿਰਮਾਣ 1755 ਈਸਵੀ ਨੂੰ ਕਰਵਾਇਆ ਸੀ। ਬੁੰਗਾ ਰਾਮਗੜ੍ਹੀਆ ਵਿਉਂਤਬੰਦੀ, ਉਸਾਰੀ, ਨਕਾਸ਼ੀ ਅਤੇ ਚਿੱਤਰਕਾਰੀ ਪੱਖੋਂ ਵਿਲੱਖਣ ਹੈ। ਜਿਸ ਵਿਚ ਦੀਵਾਨ-ਏ-ਖ਼ਾਸ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਸਿੰਘਾਸਨ ਹੈ। ਬੁੰਗੇ ਵਿਚ ਸਿੰਘਾਸਨ ਦੇ ਸਾਹਮਣੇ ਮਾਲਖਾਨਾ ਹੈ ਅਤੇ ਕੈਦੀਆਂ ਲਈ ਕਾਲ ਕੋਠੜੀ ਸਿੰਘਾਸਨ ਦੇ ਥੱਲੇ ਹੈ। ਦਰਬਾਰੀਆਂ, ਅਹਿਲਕਾਰਾਂ ਤੇ ਜਰਨੈਲਾਂ ਦੇ ਬੈਠਣ ਲਈ ਇਕ ਵੱਡਾ ਦੀਵਾਨ ਹਾਲ ਹੈ, ਜਿਸ ਦੇ ਇਕ ਪਾਸੇ ਖੂਹ ਹੈ। ਹਵਾ ਅਤੇ ਰੋਸ਼ਨੀ ਲਈ ਵੀ ਪ੍ਰਬੰਧ ਹੈ। ਬਾਹਰ ਆਉਣ ਲਈ ਵੱਖਰਾ ਰਸਤਾ ਤੇ ਇਕ ਰਸਤਾ ਵਿਚਕਾਰ ਮੁਸ਼ਕਿਲ ਪੈਦਾ ਹੋਣ ਦੀ ਸਥਿਤੀ ਵਿਚ ਵਰਤਨ ਲਈ ਹੈ। ਇਸ ਦੀ ਉਪਰਲੀ ਛੱਤ 44 ਲਾਲ ਪੱਥਰ ਦੇ ਥੰਮ੍ਹਾਂ ਨਾਲ ਜੋ ਸਿੱਖ ਨਕਾਸ਼ੀ ਦਾ ਅਲੌਕਿਕ ਨਮੂਨਾ ਹੈ। ਸ੍ਰੀ ਦਰਬਾਰ ਸਾਹਿਬ ਅਤੇ ਸ਼ਹਿਰ ਦੀਆਂ ਹੱਦਾਂ ਦੀ ਨਿਗਰਾਨੀ ਲਈ 156 ਫੁੱਟ ਉੱਚੇ 2 ਮੀਨਾਰ ਹਨ। ਇਤਿਹਾਸ ਅਨੁਸਾਰ 1783 ਈ. ਵਿਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਹੋਰ ਸਿੰਘਾਂ ਨਾਲ ਮਿਲ ਕੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਲਾਲ ਕਿਲ੍ਹੇ ਨੂੰ ਜਿੱਤਿਆ ਤਾਂ ਤਖ਼ਤੇ ਤਾਊਸ ਦੀ ਉਹ ਸਿਲ੍ਹ ਨੂੰ ਵੀ ਅੰਮ੍ਰਿਤਸਰ ਬੁੰਗੇ ਵਿਚ ਲਿਆ ਕੇ ਰੱਖਿਆ। ਇਸ ਸਿਲ ’ਤੇ ਬਿਠਾ ਕੇ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ ਅਤੇ ਇਸੇ ਸਿਲ੍ਹ ’ਤੇ ਬੈਠ ਕੇ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਫਤਵੇ ਦਿੱਤੇ ਸਨ। 1905 ਵਿਚ ਆਏ ਭੁਚਾਲ ਤੇ ਜੂਨ 1984 ਦੇ ਫੋਜੀ ਹਮਲੇ ਤੋਂ ਬਾਅਦ ਨੁਕਸਾਨੇ ਗਏ ‘ਬੁੰਗਾ ਰਾਮਗੜ੍ਹੀਆ’ ਨੂੰ ਪੁਰਤਨ ਦਿਖ ਦੇਣ ਲਈ ਵੱਖ ਵੱਖ ਸਮੇਂ ਵਿਚ ਹੁਣ ਤੱਕ ਚਾਰ ਭਾਗਾਂ ਵਿਚ ਤਿਆਰ ਕਰਵਾ ਕੇ ਸੰਗਤਾਂ ਦੇਖਣ ਲਈ ਤਿਆਰ ਕਰ ਦਿੱਤਾ ਹੈ, ਜਿਸ ਨੂੰ ਰੰਗ-ਬਰੰਗੀਆਂ ਐੱਲਈਡੀ ਲਾਈਟਾਂ ਨਾਲ ਰੁਸ਼ਨਾ ਦਿੱਤਾ ਹੈ, ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਹਨ।

Vinkmag ad
Share Our Daily Posts

News Desk

Read Previous

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਲੈ ਕੇ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਸ੍ਰੀ ਕੀਰਤਪੁਰ ਸਾਹਿਬ ਲਈ ਰਵਾਨਾ

Read Next

ਕਰੋੜਪਤੀ ਬਣਿਆ ਫਾਜ਼ਿਲਕਾ ਦਾ ਕਿਸਾਨ, ਢਾਈ ਕਰੋੜ ਰੁਪਏ ਦੀ ਲੱਗੀ ਲਾਟਰੀ