Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਜ਼ੀਰਾ ਸ਼ਰਾਬ ਫੈਕਟਰੀ ਦੇ ਆਲੇ ਦੁਆਲੇ ਦਾ ਪਾਣੀ ਨਹੀਂ ਹੈ ਪੀਣਯੋਗ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ‘ਚ ਦਾਅਵਾ

ਫਿਰੋਜ਼ਪੁਰ: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੀ ਰਿਪੋਰਟ ’ਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ’ਚ ਸਥਿਤ ਸ਼ਰਾਬ ਫੈਕਟਰੀ ਕੋਲ 29 ਬੋਰਵੈੱਲ ਤੋਂ ਲਏ ਗਏ ਸੈਂਪਲ ਦੀ ਜਾਂਚ ’ਚ ਇੱਥੋਂ ਦਾ ਪਾਣੀ ਪੀਣ ਲਾਇਕ ਨਹੀਂ ਪਾਇਆ ਗਿਆ ਹੈ। ਬੋਰਡ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੂੰ ਸੌਂਪੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਣੀ ਦੇ ਸੈਂਪਲਾਂ ਦੀ ਜਾਂਚ ਦੌਰਾਨ ਪਾਣੀ ’ਚ ਟੀਡੀਐੱਸ, ਬੋਰੋਨ ਤੇ ਸਲਫੇਟ ਤੈਅ ਮਾਤਰਾ ਤੋਂ ਵੱਧ ਮਾਤਰਾ ’ਚ ਪਾਏ ਗਏ ਹਨ। ਉੱਥੇ ਫੈਕਟਰੀ ਦੇ ਅੰਦਰ ਸਥਿਤ ਦੋ ਬੋਰਵੈੱਲ ਤੋਂ ਲਏ ਗਏ ਪਾਣੀ ਦੇ ਸੈਂਪਲਾਂ ’ਚ ਆਰਸੈਨਿਕ, ਕ੍ਰੋਮੀਅਮ, ਆਇਰਨ, ਮੈਂਗਨੀਜ, ਨਿਕਲ ਤੇ ਲੈੱਡ ਆਦਿ ਭਾਰੀ ਧਾਤਾਂ ਮਿਲੀਆਂ ਹਨ।

ਜਾਂਚ ’ਚ ਇਹ ਵੀ ਪਾਇਆ ਗਿਆ ਕਿ ਸ਼ਰਾਬ ਫੈਕਟਰੀ ’ਚ 10 ਬੋਰਵੈੱਲ ਤੇ ਛੇ ਪੀਜੋਮੀਟਰ ਅਖੌਤੀ ਤੌਰ ’ਤੇ ਸੀਜੀਡਬਲਯੂਬੀ (ਕੇਂਦਰੀ ਭੂਜਲ ਬੋਰਡ) ਜਾਂ ਪੀਡਬਲਯੂਆਰਡੀਏ (ਪੰਜਾਬ ਜਲ ਰਿਸਰਚ ਤੇ ਵਿਕਾਸ ਅਥਾਰਟੀ) ਤੋਂ ਇਜਾਜ਼ਤ ਲਏ ਬਿਨਾਂ ਚਲਾਏ ਜਾ ਰਹੇ ਸਨ। ਇਨ੍ਹਾਂ ’ਚੋਂ ਦੋ ਬੋਰਵੈੱਲ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਕੁਝ ਮੀਟਰ ਦੀ ਦੂਰੀ ’ਤੇ ਬਣਾਏ ਗਏ ਸਨ। ਜ਼ਿਕਰਯੋਗ ਹੈ ਕਿ ਜਨਵਰੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਾਲਿਆਂ ਵੱਲੋਂ ਫੈਕਟਰੀ ਖ਼ਿਲਾਫ਼ ਅੰਦੋਲਨ ਤੋਂ ਬਾਅਦ ਸ਼ਰਾਬ ਫੈਕਟਰੀ ਨੂੰ ਤੁਰੰਤ ਬੰਦ ਕਰਨ ਦਾ ਆਦੇਸ਼ ਦਿੱਤਾ ਸੀ।

ਸ਼ਰਾਬ ਫੈਕਟਰੀ ’ਚ ਦੋ ਬੋਰਵੈੱਲ ਦਾ ਪਾਣੀ ਇੰਨਾ ਘਾਤਕ ਹੈ ਕਿ ਇਸਦਾ ਅਧਿਐਨ ਕਰਨਾ ਜ਼ਰੂਰੀ ਹੈ, ਤਾਂਕਿ ਇਸ ਨੂੰ ਪ੍ਰਦੂਸ਼ਿਤ ਖੇਤਰ ਐਲਾਨ ਕੀਤਾ ਜਾ ਸਕੇ। ਬੋਰਡ ਨੇ ਇਹ ਸ਼ੰਕਾ ਇਸ ਲਈ ਪ੍ਰਗਟਾਈ ਹੈ ਕਿ ਫੈਕਟਰੀ ਦੇ ਤਿੰਨ ਬੋਰਵੈੱਲ ਦਾ ਪਾਣੀ ਤੈਅ ਮਾਨਕਾਂ ’ਤੇ ਖਰਾ ਉਤਰਦਾ ਹੈ ਜਦਕਿ ਉਸੇ ਫੈਕਟਰੀ ਦੇ ਦੋ ਬੋਰਵੈੱਲ ’ਚ ਪਾਣੀ ਦੂਸ਼ਿਤ ਹੈ। ਅਜਿਹੇ ’ਚ ਰਿਵਰਸ ਬੋਰਿੰਗ ਦਾ ਮਾਮਲਾ ਹੈ, ਜਿਸਦੇ ਰਾਹੀਂ ਦੂਸ਼ਿਤ ਪਾਣੀ ਨੂੰ ਜ਼ਮੀਨ ’ਚ ਸੁੱਟੇ ਜਾਣ ਦੀ ਸ਼ੰਕਾ ਹੈ। ਸੀਪੀਸੀਬੀ ਨੇ ਪੰਜਾਬ ਪ੍ਰਦੂਸ਼ਣ ਕੰਟਬੋਲ ਬੋਰਡ ਨੂੰ ਕਿਸੇ ਪੇਸ਼ੇਵਰ ਏਜੰਸੀ ਤੋਂ ਇਸਦਾ ਮੁੱਲਾਂਕਣ ਕਰਵਾਉਣ ਲਈ ਕਿਹਾ ਹੈ। ਇਸਦੇ ਨਾਲ ਹੀ ਆਸਪਾਸ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਤੇ ਭੂਜਲ ਦੇ ਪ੍ਰਦੂਸ਼ਣ ਲਈ ਫੈਕਟਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਲਾਂਕਣ ਕਰਵਾ ਕੇ ਤੈਅ ਕਰਾਂਗੇ ਜੁਰਮਾਨਾ : ਪੀਪੀਸੀਬੀ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ਪਾਲ ਵਿਗ ਨੇ ਕਿਹਾ ਕਿ ਸੀਪੀਸੀਬੀ ਦੀ ਰਿਪੋਰਟ ’ਚ ਸ਼ਰਾਬ ਫੈਕਟਰੀ ਦੇ ਨਜ਼ਦੀਕ ਪਾਣੀ ਦੇ ਸੈਂਪਲ ਲੈ ਕੇ ਜਾਂਚ ਕੀਤੀ ਗਹੀ ਹੈ। ਪਾਣੀ ਪੀਣ ਲਾਇਕ ਨਹੀਂ ਪਾਇਆ ਗਿਆ। ਇਸ ’ਚ ਸੀਪੀਸੀਬੀ ਦੇ ਨਿਰਦੇਸ਼ ਮੁਤਾਬਕ ਪੇਸ਼ੇਵਰ ਏਜੰਸੀ ਤੋਂ ਮੁੱਲਾਂਕਣ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਹੀ ਜੁਰਮਾਨਾ ਤੈਅ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰਨਾ ਮਾਣ ਵਾਲੀ ਗੱਲ- ਆਸਟ੍ਰੇਲੀਆਈ ਪ੍ਰਧਾਨ ਮੰਤਰੀ

Read Next

ਆਈ.ਪੀ.ਐੱਲ. 2023:ਅੱਜ ਦੂਜਾ ਕੁਆਲੀਫਾਇਰ ਮੈਚ ਮੁੰਬਈ ਅਤੇ ਲਖਨਊ ਵਿਚਕਾਰ