Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 6, 2026

ਮੋਗਾ ‘ਚ ਦਿਨ-ਦਿਹਾੜੇ ਸੁਨਿਆਰੇ ਦੀ ਗੋਲ਼ੀ ਮਾਰ ਕੇ ਹੱਤਿਆ, ਲੱਖਾਂ ਦਾ ਸੋਨਾ ਲੈ ਕੇ ਕਾਰ ਸਵਾਰ ਲੁਟੇਰੇ ਹੋਏ ਫ਼ਰਾਰ

ਮੋਗਾ : ਮੋਗਾ ਦੇ ਭੀੜਭਾੜ ਵਾਲੇ ਬਾਜ਼ਾਰ ਰਾਮਗੰਜ ਮੰਡੀ ’ਚ ਦਿਨ ਦਿਹਾੜੇ ਅਸਲੇ ਨਾਲ ਲੈਸ ਪੰਜ ਲੁਟੇਰੇ ਇਕ ਸਰਾਫ ਦੀ ਦੁਕਾਨ ਅੰਦਰ ਵੜਕੇ ਦੁਕਾਨ ਮਾਲਕ ਨੂੰ ਗੋਲ਼ੀ ਮਾਰਕੇ ਦੁਕਾਨ ਵਿਚੋਂ ਭਾਰੀ ਮਾਤਰਾ ’ਚ ਸੋਨਾ ਲੁਟਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਸਮੇਂ ਕੁੱਝ ਦੂਰੀ ਤੱਕ ਪੈਦਲ ਹੀ ਭੱਜੇ। ਜ਼ਖ਼ਮੀ ਦੁਕਾਨਦਾਰ ਨੂੰ ਇਲਾਜ ਲਈ ਡੀਐੱਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।

ਘਟਨਾ ਦਾ ਪਤਾ ਲੱਗਦਿਆਂ ਮੋਗਾ ਦੇ ਐੱਸਐੱਸਪੀ ਜੇ. ਇਲਨਚੇਲੀਅਨ ਭਾਰੀ ਪੁਲਿਸ ਬਲ ਨਾਲ ਘਟਨਾ ਸਥਾਨ ‘ਤੇ ਪੁੱਜੇ ਤੇ ਮਾਮਲੇ ਦੀ ਜਾਣਕਾਰੀ ਲਈ। ਘਟਨਾ ਸਥਾਨ ‘ਤੇ ਲੋਕਾਂ ਨੇ ਦੱਸਿਆ ਕਿ ਮੰਡੀ ਰਾਮਗੰਜ ਵਿਚ ਏਸ਼ੀਆ ਜਿਊਲਰਜ਼ ਦੀ ਦੁਕਾਨ ਹੈ ਜਿਸ ਦਾ ਮਾਲਕ ਪ੍ਰਮਿੰਦਰ ਉਰਫ ਵਿੱਕੀ ਪੁੱਤਰ ਹਰੀ ਕ੍ਰਿਸ਼ਨ ਵਾਸੀ ਗਿੱਲ ਰੋਡ ਮੋਗਾ ਹੈ, ਜਿਸ ਦੀ ਦੁਕਾਨ ‘ਤੇ ਸੋਮਵਾਰ ਨੂੰ ਪੰਜ ਨੌਜਵਾਨ ਆਏ ਜਿਨ੍ਹਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਸਨ ਅਤੇ ਉਨ੍ਹਾਂ ਦੇ ਗਲਾਂ ਵਿਚ ਕਾਲੇ ਕੱਪੜੇ ਦੇ ਸਾਫੇ ਪਾਏ ਹੋਏ ਸਨ ਅਤੇ ਉਹ ਦੁਕਾਨ ਮਾਲਕ ਪਰਮਿੰਦਰ ਵਿੱਕੀ ਦੇ ਕਾਊਂਟਰ ਦੇ ਅੱਗੇ ਲੱਗੀਆਂ ਕੁਰਸੀਆਂ ‘ਤੇ ਬੈਠ ਗਏ। ਇਸ ਦੌਰਾਨ ਇਕ ਪੀਲੇ ਰੰਗ ਦੀ ਟੀ ਸ਼ਰਟ ਪਹਿਨੇ ਲੁਟੇਰੇ ਨੇ ਅਪਣੀ ਡੱਬ ਵਿਚੋਂ ਪਿਸਤੌਲ ਕੱਢਿਆ ਤੇ ਪਰਮਿਦਰ ਵਿੱਕੀ ‘ਤੇ ਤਾਣ ਲਿਆ ਇਸ ਦੌਰਾਨ ਉਸ ਦੇ ਸਾਥੀ ਨੇ ਵੀ ਅਪਣਾ ਪਿਸਤੌਲ ਕੱਢ ਲਿਆ ਤੇ ਇਸ ਦੌਰਾਨ ਪੀਲੀ ਟੀ ਸ਼ਰਟ ਪਹਿਨੇ ਲੁਟੇਰੇ ਕਾਊਟਰ ਟੱਪ ਕੇ ਅੰਦਰ ਆ ਗਿਆ ਤੇ ਇਕ ਲੁਟੇਰਾ ਉੱਥੇ ਪਏ ਸੋਨੇ ਦੇ ਗਹਿਣਿਆਂ ਦੇ ਡੱਬਿਆਂ ਵਿਚ ਸੋਨਾ ਕੱਢਕੇ ਕਿਸੇ ਕੱਪੜੇ ਵਿਚ ਪਾਉਣ ਲੱਗ ਪਿਆ। ਇਸ ਦੌਰਾਨ ਦੁਕਾਨਦਾਰ ਅਤੇ ਉੱਥੇ ਕੰਮ ਕਰਦੀਆਂ ਲੜਕੀਆਂ ਲੁਟੇਰਿਆਂ ਦੀਆਂ ਮਿੰਨਤਾਂ ਕਰਨ ਲੱਗ ਪਈਆਂ ਕਿ ਗੋਲ਼ੀ ਨਾ ਮਾਰਿਓ ਜੋ ਕੁਝ ਲੈ ਕੇ ਜਾਣਾ ਹੈ ਲੈ ਜਾਓ। ਪ੍ਰੰਤੂ ਲੁਟੇਰਿਆਂ ਦੇ ਮਨ ਵਿਚ ਕੋਈ ਰਹਿਮ ਨਹੀਂ ਆਇਆ ਤੇ ਉਨ੍ਹਾਂ ਨੇ ਦੁਕਾਨ ਮਾਲਕ ਦੇ ਗੋਲ਼ੀ ਮਾਰ ਦਿੱਤੀ ਜੋਕਿ ਉਸ ਦੀ ਵੱਖੀ ਵਿਚ ਲੱਗੀ ਤੇ ਲੁਟੇਰੇ ਸੋਨਾ ਲੁੱਟਕੇ ਘਟਨਾ ਸਥਾਨ ਤੋਂ ਪੈਦਲ ਹੀ ਫ਼ਰਾਰ ਹੋ ਗਏ।

ਜ਼ਖ਼ਮੀ ਦੁਕਾਨਦਾਰ ਪਰਮਿੰਦਰ ਵਿੱਕੀ ਨੂੰ ਇਲਾਜ ਲਈ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਵਿਖੇ ਰੈਫਰ ਕੀਤਾ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਆਈ ਪੁਲਿਸ ਨੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਘਟਨਾ ਸਥਾਨ ‘ਤੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਦਿਨ ਦਿਹਾੜੇ ਲੋਕਾਂ ਨੂੰ ਗੋਲ਼ੀਆਂ ਮਾਰਕੇ ਲੁੱਟਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਜਿਹੇ ਹਾਲਾਤ ਕੁਝ ਸਮਾਂ ਪਹਿਲਾਂ ਬਿਹਾਰ ਵਿਚ ਹੁੰਦੇ ਸਨ ਤੇ ਹੁਣ ਇਹ ਹਾਲਾਤ ਪੰਜਾਬ ਵਿਚ ਸ਼ੁਰੂ ਹੋ ਗਏ ਹਨ। ਪੁਲਿਸ ਨੇ ਕੁਝ ਤਸਵੀਰਾਂ ਲੁਟੇਰਿਆਂ ਦੀਆਂ ਜਾਰੀ ਵੀ ਕੀਤੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਨ੍ਹਾਂ ਬਾਰੇ ਪਤਾ ਲੱਗੇ ਤਾਂ ਪੁਲਿਸ ਨੂੰ ਇਤਲਾਹ ਕੀਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
Vinkmag ad
Share Our Daily Posts

News Desk

Read Previous

ਅੱਖਾਂ ‘ਚ ਮਿਰਚਾਂ ਪਾ ਕੇ ਲੁੱਟੇ ਸਾਢੇ 10 ਲੱਖ ਰੁਪਏ, ਅੰਮ੍ਰਿਤਸਰ ‘ਚ ਚਾਰ ਨਕਾਬਪੋਸ਼ ਲੁਟੇਰਿਆਂ ਨੇ ਕੀਤੀ ਵੱਡੀ ਵਾਰਦਾਤ

Read Next

ਸੁਨਿਆਰੇ ਦੀ ਹੱਤਿਆ ਦੇ ਰੋਸ ਵਜੋਂ ਅੱਜ ਮੋਗਾ ਬੰਦ; ਸਸਕਾਰ ਨਾ ਕਰਨ ‘ਤੇ ਅੜੇ ਕਾਰੋਬਾਰੀ ਤੇ ਪਰਿਵਾਰਕ ਮੈਂਬਰ