Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 6, 2026

ਸੁਨਿਆਰੇ ਦੀ ਹੱਤਿਆ ਦੇ ਰੋਸ ਵਜੋਂ ਅੱਜ ਮੋਗਾ ਬੰਦ; ਸਸਕਾਰ ਨਾ ਕਰਨ ‘ਤੇ ਅੜੇ ਕਾਰੋਬਾਰੀ ਤੇ ਪਰਿਵਾਰਕ ਮੈਂਬਰ

ਮੋਗਾ : ਸਮੂਹ ਕਾਰੋਬਾਰੀਆਂ ਵੱਲੋਂ ਅੱਜ ਰੋਸ ਵਜੋਂ ਬਾਜ਼ਾਰ ਬੰਦ ਕਰ ਕੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਗਈ। ਦੱਸਣਯੋਗ ਹੈ ਕਿ ਸੋਮਵਾਰ ਦੁਪਹਿਰ ਸ਼ਹਿਰ ਦੇ ਗਹਿਮਾ-ਗਹਿਮੀ ਵਾਲੇ ਰਾਮਗੰਜ ਬਾਜ਼ਾਰ ਵਿਚ ਦਿਨ-ਦਿਹਾੜੇ ਪੰਜ ਲੁਟੇਰਿਆਂ ਨੇ ਸੋਨੇ ਦੇ ਕਾਰੋਬਾਰੀ ਪਰਮਿੰਦਰ ਸਿੰਘ ਨੂੰ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਕੇ ਮੌਕੇ ਤੋਂ ਸੋਨੇ ਦੇ ਗਹਿਣਿਆਂ ਸਮੇਤ ਫਰਾਰ ਹੋ ਗਏ। ਸੁਨਿਆਰੇ ਦੀ ਵੱਖੀ ‘ਚ ਗੋਲ਼ੀ ਲੱਗਣ ਕਾਰਨ ਉਹ ਜ਼ਖਮਾਂ ਦੀ ਤਾਬ ਨਾ ਝੱਲ ਸਕਿਆ ਤੇ ਲੁਧਿਆਣਾ ਵਿਖੇ ਉਸ ਦੀ ਮੌਤ ਹੋ ਗਈ। ਸੀਸੀਟੀਵੀ ‘ਚ ਚਿਹਰੇ ਸਾਫ਼ ਨਜ਼ਰ ਆਉਣ ਦੇ ਬਾਵਜੂਦ ਅਜੇ ਤਕ ਕਾਤਲਾਂ ਨੂੰ ਫੜੇ ਨਾ ਜਾਣ ਕਾਰਨ ਸ਼ਹਿਰ ਵਾਸੀਆਂ ਵੱਲੋਂ ਰੋਸ ਜ਼ਾਹਰ ਕਰਦਿਆਂ ਸ਼ਹਿਰ ਨੂੰ ਮੁਕੰਮਲ ਤੌਰ ‘ਤੇ ਬੰਦ ਕਰਕੇ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਕਾਰੋਬਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨੀ ਦੇਰ ਕਾਤਲਾਂ ਨੂੰ ਫੜਿਆ ਨਹੀਂ ਜਾਂਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਮੌਕੇ ‘ਤੇ ਪਹੁੰਚੇ ਏਡੀਪੀ ਜੇਐਸ ਢਿੱਲੋਂ ਅਤੇ ਐੱਸਐੱਸਪੀ ਮੋਗਾ ਨੇ ਵਿਸ਼ਵਾਸ ਦਵਾਇਆ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ਲੋਕਾਂ ਨੇ ਕਿਹਾ ਕਿ ਅੱਜਕੱਲ੍ਹ ਲੁੱਟਾਂ ਖੋਹਾਂ ਆਮ ਹੋ ਰਹੀਆਂ ਹਨ ਇਸ ਕਰਕੇ ਨੌਜਵਾਨੀ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਮੋਗਾ ‘ਚ ਦਿਨ-ਦਿਹਾੜੇ ਸੁਨਿਆਰੇ ਦੀ ਗੋਲ਼ੀ ਮਾਰ ਕੇ ਹੱਤਿਆ, ਲੱਖਾਂ ਦਾ ਸੋਨਾ ਲੈ ਕੇ ਕਾਰ ਸਵਾਰ ਲੁਟੇਰੇ ਹੋਏ ਫ਼ਰਾਰ

Read Next

ਪੰਜਾਬ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ