ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਅੰਮ੍ਰਿਤਸਰ : ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਪੰਡੋਰੀ ਵੜੈਚ ਦੇ ਇਕ ਨੌਜਵਾਨ ਤੋਂ ਕੁਝ ਵਿਅਕਤੀਆਂ ਨੇ 1.60 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਦੇ ਫਾਸਟੈਗ ਤੋਂ ਕੁਝ ਨਕਦੀ ਕੱਟੀ ਗਈ ਸੀ। ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਸ ਨੂੰ ਹੱਲ ਕਰਨ ਲਈ ਇਕ ਨੌਜਵਾਨ ਦਾ ਫੋਨ ਆਇਆ ਅਤੇ ਉਸ ਨੇ ਓਟੀਪੀ ਮੰਗ ਕੇ ਉਸ ਦੇ ਖ਼ਾਤੇ ਵਿਚੋਂ ਨਕਦੀ ਕੱਢ ਲਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਭੁਪਿੰਦਰ ਸਿੰਘ ਵਾਸੀ ਐੱਸਜੀ ਇਨਕਲੇਵ, ਮਜੀਠਾ ਰੋਡ, ਪੰਡੋਰੀ ਵੜੈਚ ਨੇ ਦੱਸਿਆ ਕਿ ਉਸ ਨੂੰ 4 ਅਪਰੈਲ ਨੂੰ ਪੇਟੀਐਮ ’ਤੇ ਸੁਨੇਹਾ Çਮਿਲਆ ਸੀ ਕਿ ਉਹ 23 ਮਾਰਚ 2023 ਨੂੰ ਵਰਿਆਮ ਨੰਗਲ ਟੋਲ ਪਲਾਜ਼ਾ ਪਾਰ ਕਰ ਗਿਆ ਹੈ ਅਤੇ ਉਸ ਦੇ 235 ਰੁਪਏ ਕੱਟ ਲਏ ਗਏ। ਇਹ ਸੁਨੇਹਾ ਉਸ ਦੀ ਪਤਨੀ ਰਮਿੰਦਰਜੀਤ ਕੌਰ ਨੂੰ ਆਇਆ ਸੀ। ਉਸ ਨੇ 4 ਅਪ੍ਰੈਲ ਨੂੰ ਇਸ ਪੈਸੇ ਦੀ ਕੱਟਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਜਿਸ ਦਾ ਸ਼ਿਕਾਇਤ ਨੰਬਰ 3285554535 ਹੈ। ਅਗਲੇ ਦਿਨ ਜਦੋਂ ਉਨ੍ਹਾਂ ਵਰਿਆਮ ਨੰਗਲ ਟੋਲ ਪਲਾਜ਼ਾ ਦੀ ਗ੍ਰਾਹਕ ਸੇਵਾ ਤੋਂ ਫੋਨ ਨੰਬਰ 9888972599 ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਨਹੀਂ ਚੱਲਿਆ। ਦੂਜੇ ਪਾਸੇ ਉਸ ਨੇ ਇੰਟਰਨੈੱਟ ਤੋਂ ਹੈਲਪਲਾਈਨ ਨੰਬਰ ਕੱਢੇ, ਜਿਸ ਵਿਚ ਉਸ ਨੂੰ 8509577732 ’ਤੇ ਸੰਪਰਕ ਕੀਤਾ ਗਿਆ, ਜਿਸ ’ਤੇ ਐੱਮ ਰਾਜੀਵ ਸ਼ੁਕਲਾ ਨੇ ਖੁਦ ਨੂੰ ਫਾਸਟੈਗ ਕੰਪਨੀ ਦਾ ਕਸਟਮਰ ਕੇਅਰ ਐਗਜ਼ੀਕਿਊਟਿਵ ਦੱਸਿਆ ਹੈ। ਉਸ ਨੇ ਉਸ ਨੂੰ ਫਾਸਟੈਗ ਦੇ ਕੁਝ ਵੇਰਵੇ ਭਰਨ ਲਈ ਇਕ ਲੰਕਿ ਭੇਜਿਆ। ਉਸ ਲੰਕਿ ਨੂੰ ਭਰਨ ਤੋਂ ਬਾਅਦ ਉਸ ਤੋਂ ਇਕ ਓਟੀਪੀ ਮੰਗਿਆ ਗਿਆ ਜੋ ਮੈਨੂੰ ਐਸਐਮਐਸ ਵਜੋਂ ਨਹੀਂ ਬਲਕਿ ਫੋਨ ਨੰਬਰ 4071316161 ਤੋਂ 12.13 ਵਜੇ ਵਾਇਸ ਸੰਦੇਸ਼ ਵਜੋਂ ਪ੍ਰਾਪਤ ਹੋਇਆ। ਇਸ ਓਟੀਪੀ ਅਤੇ ਅੰਤਿਮ ਸਬਮਿਸ਼ਨ ਨੂੰ ਭਰਨ ਤੋਂ ਬਾਅਦ, ਉਸ ਨੂੰ ਐੱਸਐੱਮਐੱਸ Çਮਿਲਆ ਕਿ ਉਸ ਦੇ ਓਟੀਪੀ ਪੇਯੂ ਜੀਓ ਮਾਰਟ ਆਈਡੀ ਵਾਲੇ ਵੈਲੇਟ ਵਿਚੋਂ 160479 ਰੁਪਏ ਦੀ ਰਕਮ ਕੱਟ ਲਈ ਗਈ ਹੈ। ਮੁਲਜ਼ਮਾਂ ਨੇ ਉਸ ਦੇ ਖਾਤੇ ਵਿਚੋਂ ਉਕਤ ਰਕਮ ਠੱਗ ਲਈ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
