Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 12, 2026

ਫੈਕਟਰੀ ’ਚ ਲੱਗੀ ਅੱਗ, ਦੋ ਲੜਕੀਆਂ ਦੀ ਮੌਤ; 5 ਔਰਤਾਂ ਨੂੰ ਫਾਇਰ ਬ੍ਰਿਗੇਡ ਤੇ ਪੁਲਿਸ ਮੁਲਾਜ਼ਮਾਂ ਨੇ ਸੁਰੱਖਿਅਤ ਕੱਢਿਆ

ਚੰਡੀਗੜ੍ਹ : ਇੰਡਸਟਰੀਅਲ ਏਰੀਆ ਫੇਜ-2 ਸਥਿਤ 26/3 ਬਿਲਡਿੰਗ ਦੇ ਬੇਸਮੈਂਟ ’ਚ ਪਲਾਸਟਿਕ ਪਾਰਟਸ ਬਣਾਉਣ ਵਾਲੀ ਫੈਕਟਰੀ ਵਿਚ ਸੋਮਵਾਰ ਸ਼ਾਮ ਨੂੰ ਅੱਗ ਲੱਗ ਗਈ ਜਿਸ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ। ਹਾਦਸੇ ਵਿਚ ਤਿੰਨ ਔਰਤਾਂ ਜ਼ਖਮੀ ਹੋ ਗਈਆਂ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਸੈਕਟਰ 31 ਥਾਣਾ ਦੀ ਪੁਲਿਸ ਤੇ ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਫੈਕਟਰੀ/ਗੁਦਾਮ ਦੇ ਅੰਦਰ ਫਸੀਆਂ ਪੰਜ ਔਰਤਾਂ ਨੂੰ ਸੁਰੱਖਿਅਤ ਕੱਢ ਕੇ ਜੀਐੱਮਸੀਐੱਚ 32 ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਔਰਤਾਂ ਦੀ ਪਛਾਣ ਜਯੋਤੀ ਥਾਪਾ, ਸੁਹਾਨੀ, ਅਨੀਤਾ, ਸਪਨਾ ਤੇ ਕਿਰਨ ਵਜੋਂ ਹੋਈ ਹੈ। ਅਨੀਤਾ ਦੀ ਉਮਰ 50 ਸਾਲ ਅਤੇ ਬਾਕੀਆਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਹਸਪਤਾਲ ’ਚ ਡਾਕਟਰ ਨੇ ਦਮ ਘੁੱਟਣ ਨਾਲ 23 ਸਾਲਾ ਜਯੋਤੀ ਥਾਪਾ ਅਤੇ 22 ਸਾਲਾ ਸੁਹਾਨੀ ਨੂੰ ਮਿ੍ਰਤਕ ਐਲਾਨ ਦਿੱਤਾ। ਸੈਕਟਰ 31 ਥਾਣਾ ਪੁਲਿਸ ਦੇਰ ਰਾਤ ਮਾਮਲੇ ਦੀ ਜਾਂਚ ਕਰ ਰਹੀ ਸੀ।

ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਲਗਪਗ 4.40 ਵਜੇ ਫਾਇਰ ਬਿ੍ਰਗੇਡ ਤੇ ਪੁਲਿਸ ਨੂੰ ਇੰਡਸਟਰੀਅਲ ਏਰੀਆ ਫੇਜ-2 ਸਥਿਤ ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਫੈਕਟਰੀ ’ਚ ਕੇਬਲ, ਕਨੈਕਟਰ, ਬਿਜਲੀ ਦਾ ਸਾਮਾਨ ਸਮੇਤ ਪਲਾਸਟਿਕ ਦੇ ਪਾਰਟਸ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਫੈਕਟਰੀ ਦੇ ਨਾਲ ਬੇਸਮੈਂਟ ’ਚ ਗੁਦਾਮ ਵੀ ਬਣਾਇਆ ਹੋਇਆ ਸੀ। ਸੋਮਵਾਰ ਦੁਪਹਿਰ ਤੋਂ ਪੰਜ ਔਰਤਾਂ ਅੰਦਰ ਸਾਮਾਨ ਪੈਕਿੰਗ ਕਰ ਰਹੀਆਂ ਸਨ।

ਸੂਤਰਾਂ ਅਨੁਸਾਰ ਫੈਕਟਰੀ ’ਚ ਦੋ ਔਰਤਾਂ ਚਾਹ ਬਣਾ ਰਹੀਆਂ ਸਨ। ਇਸੇ ਦੌਰਾਨ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ ਗਈ। ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਅੰਦਰ ਕਾਫੀ ਧੂੰਆਂ ਫੈਲ ਗਿਆ ਸੀ। ਹਾਲਾਂਕਿ ਅੱਗ ਦੀ ਘਟਨਾ ਦੌਰਾਨ ਮੌਜੂਦ ਕੁਝ ਲੋਕਾਂ ਦੀ ਮਦਦ ਨਾਲ ਅੰਦਰ ਫਸੀਆਂ ਤਿੰਨ ਔਰਤਾਂ ਨੂੰ ਬਾਹਰ ਕੱਢ ਲਿਆ ਗਿਆ ਸੀ ਜਦਕਿ ਧੂੰਆਂ ਵੱਧ ਹੋਣ ਕਾਰਨ ਦੋ ਲੜਕੀਆਂ ਅੰਦਰ ਫਸ ਗਈਆਂ ਸਨ। ਉਹ ਦੋਵੇਂ ਗੁਦਾਮ ਵਿਚ ਬੇਹੋਸ਼ ਹੋਣ ਕਾਰਨ ਬਹੁਤ ਮੁਸ਼ਕਲ ਨਾਲ ਫਾਇਰ ਬਿ੍ਰਗੇਡ ਦੇ ਮੁਲਾਜ਼ਮਾਂ ਨੂੰ ਮਿਲੀਆਂ। ਹਾਲਾਂਕਿ ਉਨ੍ਹਾਂ ਨੂੰ ਵੀ ਰੈਸਕਿਊ ਕਰ ਕੇ ਜੀਐੱਮਸੀਐੱਚ 32 ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮਿ੍ਰਤਕ ਐਲਾਨ ਦਿੱਤਾ।

ਪੁਲਿਸ ਅਨੁਸਾਰ ਗੁਦਾਮ ’ਚ ਕੰਮ ਕਰਨ ਵਾਲੀ ਜਯੋਤੀ ਥਾਪਾ, ਸੁਹਾਨੀ, ਅਨੀਤਾ, ਸਪਨਾ ਅਤੇ ਕਿਰਨ ਰਾਮਦਰਬਾਰ ’ਚ ਰਹਿੰਦੀਆਂ ਸਨ। ਜਯੋਤੀ ਮੂਲ ਰੂਪ ’ਚ ਨੇਪਾਲ ਦੀ ਰਹਿਣ ਵਾਲੀ ਹੈ।

ਐੱਸਡੀਐੱਮ, ਐੱਸਪੀ ਸਿਟੀ ਸਮੇਤ ਫੋਰਸ ਪਹੁੰਚੀ

ਹਾਦਸੇ ਦੀ ਸੂਚਨਾ ਤੋਂ ਬਾਅਦ ਐੱਸਡੀਐੱਮ ਈਸਟ ਨਿਤੀਸ਼ ਸਿੰਗਲਾ, ਐੱਸਪੀ ਸਿਟੀ ਮਿ੍ਰਦੁਲ, ਡੀਐੱਸਪੀ ਦਲਬੀਰ ਸਿੰਘ, ਥਾਣਾ ਮੁਖੀ ਸੈਕਟਰ 31 ਰਾਮ ਰਤਨ ਸ਼ਰਮਾ ਸਮੇਤ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਪੂਰੇ ਇਲਾਕੇ ’ਚ ਬੈਰੀਕੇਡਸ ਲਗਾ ਕੇ ਇਸ ਨੂੰ ਨੋਂ ਐਂਟਰੀ ਜ਼ੋਨ ਬਣਾ ਦਿੱਤਾ ਸੀ।

Vinkmag ad
Share Our Daily Posts

News Desk

Read Previous

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਅੱਗੇ ਪੇਸ਼, ਵਪਾਰਕ ਜਗ੍ਹਾ ਨੂੰ ਕੌਡੀਆਂ ਦੇ ਭਾਅ ਖਰੀਦਣ ਦੇ ਮਾਮਲੇ ਦੀ ਹੋਵੇਗੀ ਪੁੱਛ – ਗਿੱਛ

Read Next

ਸਿਲਵਰ ਪਲਾਜ਼ਾ ਮਾਰਕੀਟ ਵਿੱਚ ਬੰਦ ਪਈਆਂ ਸਟਰੀਟ ਲਾਈਟਾਂ ਤੇ ਫੁਆਰੇ ਨੂੰ ਮੁੜ ਠੀਕ ਕਰਾਇਆ‌ ਗਿਆ